Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਭਾਰੀ ਬਰਸਾਤ ਤੇ ਕਾਰਨ ਹਾਲਤ ਬੇਕਾਬੂ : ਫੌਜ ਨੇ ਸੰਭਾਲੀ ਕਮਾਨ

ਦੁਆਰਾ: News ਪ੍ਰਕਾਸ਼ਿਤ :Monday, 10 July, 2023, 10:03 PM

ਘੱਗਰ , ਪਟਿਆਲਾ ਨਦੀ , ਟਾਂਗਰੀ , ਮਾਰਕੰਡਾ ਤੇ ਹੋਰ ਨਦੀਆਂ ਕਰ ਰਹੀਆਂ ਹਨ ਤਬਾਹੀ

-ਸਾਰੇ ਦਰਿਆ ਤੇ ਨਦੀਆਂ ਖਤਰੇ ਦੇ ਨਿਸਾਨਾਂ ਤੋ 6 – 8 ਫੁੱਟ ਚਲ ਰਹੀਆਂ ਹਨ ਉਪੱਰ

– ਬਾਹਰਲੇ ਪਟਿਆਲਾ ਦੀਆਂ ਕਾਲੌਨੀਆ ਤੇ ਘਰਾਂ ਵਿਚ ਆਇਆ ਹੜ : 4 ਤੋ 6 ਫੁੱਟ ਪਾਣੀ ਵੜਿਆ

– ਟੈਂਪਰੇਰੀ ਰੈਣ ਬਸੇਰਿਆ ਵਿਚ ਸੈਕੜੇ ਲੋਕ ਤਬਦੀਲ

– ਬਨੂੜ ਅਤੇ ਰਾਜਪੁਰਾ ਅੰਦਰ ਵੀ ਭਾਰੀ ਨੁਕਸਾਨ

ਪਟਿਆਲਾ, 10 ਜੁਲਾਈ : ਪਿਛਲੇ 2 ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਦੇ ਚਲਦਿਆਂ ਹਿਮਾਚਲ ਤੋ ਆ ਰਹੇ ਪਾਣੀ , ਸੁਖਨਾ ਝੀਲ ਆਦਿ ਦਾ ਪਾਣੀ ਨਦੀਆਂ ਵਿਚ ਆਉਣ ਨਾਲ ਹਾਲਤ ਬੇਕਾਬੂ ਹੋ ਗਏ ਹਨ ਤੇ ਫੌਜ ਨੇ ਕੰਮਾਨ ਸੰਭਾਲ ਹੈ । ਘੱਗਰ ਦਰਿਆ , ਨਦੀਆਂ ਟਾਂਗਰੀ, ਮਾਰਕੰਡਾ, ਪਟਿਆਲਾ ਨਦੀ ਖਤਰੇ ਦੇ ਨਿਸਾਨ ਤੋ 6 – 8 ਫੁੱਟ ਉਪੱਰ ਚਲ ਰਹੀਆਂ ਹਨ ਤੇ ਇਨਾਂ ਦੇ ਓਵਰ ਫਲੋ ਹੋਏ ਪਾਣੀ ਨੇ ਹੜ ਤੇ ਤਬਾਹੀ ਦੋਵੇਂ ਲਿਆ ਦਿਤੀ ਹੈ । ਬਾਹਰਲੇ ਪਟਿਆਲਾ ਦੀਆਂ ਕਾਲੌਨੀਆਂ ਤੇ ਘਰਾਂ ਵਿਚ 4 ਤੋ 6 ਫੁੱਟ ਪਾਣੀ ਵੜ ਗਿਆ ਹੈ।
ਡਿਪਟੀ ਕਮਿਸਨਰ ਪਟਿਆਲਾ ਸਾਕਸੀ ਸਾਹਨੀ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀਆਂ ਟੀਮਾਂ ਨਾਲ ਕੰਮਾਨ ਸੰਭਾਲੀ ਹੋਈ ਤੇ ਡੁੱਬੇ ਹੋਏ ਇਲਾਕਿਆਂ ਵਿਚੋਂ ਫੌਜ ਦੀ ਮਦਦ ਨਾਲ ਲੋਕਾਂ ਨੂੰ ਟੈਂਪਰੇਰੀ ਰੈਣ ਬੈਸਰਿਆਂ ਵਿਚ ਲਿਆਦਾਂ ਜਾ ਰਿਹਾ ਹੈ। ਸੈਕੜੇ ਲੋਕਾਂ ਨੂੰ ਸਰੁੱਖਿਅਤ ਥਾਵਾਂ ਤੇ ਤਬਦੀਲ ਕਰ ਦਿਤਾ ਗਿਆ ਹੈ ਤੇ ਬਚਾਅ ਕਾਰਜ ਜਾਰੀ ਹਨ। ਬਾਹਰਲੇ ਪਟਿਆਲਾ ਏਰੀਆ ਸਨੌਰ ਵਾਲੇ ਪਾਸੇ ਗੋਪਾਲ ਕਲੋਨੀ, ਚਿਨਾਰ ਬਾਗ, ਸ਼ਾਂਤੀ ਨਗਰ, ਗੋਬਿੰਦ ਨਗਰ, ਫਰੈਂਡਜ ਇਨਕਲੇਵ, ਅਰਬਨ ਅਸਟੇਟ-2, ਬਾਬਾ ਦੀਪ ਸਿੰਘ ਨਗਰ, ਸੰਨੀ ਇਨਕਲੇਵ ਸਮੇਤ ਬਹੁਤ ਸਾਰੇ ਇਲਾਕਿਆਂ ਅੰਦਰ ਪਾਣੀ ਵੜ ਗਿਆ ਹੈ। ਕਈ ਇਲਾਕਿਆਂ ਦੇ ਘਰਾਂ ਵਿੱਚ ਤਾਂ 6 ਫੁੱਟ ਦੇ ਕਰੀਬ ਪਾਣੀ ਹੈ। ਲੋਕਾਂ ਨੇ ਆਪਣਾ ਖਾਣ-ਪੀਣ ਦਾ ਅਤੇ ਅਹਿਮ ਸਮਾਨ ਆਪਣੀ ਪਹਿਲੀ ਮੰਜਿਲ ‘ਤੇ ਪਹੁੰਚਾ ਲਿਆ ਹੈ ਤੇ ਗੋਪਾਲ ਕਲੋਨੀ ਸਮੇਤ ਕਈ ਏਰੀਆਂ ਵਿਚੋਂ ਫੌਜ ਦੀ ਮਦਦ ਨਾਲ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢ ਕੇ ਬਣਾਏ ਗਏ ਵੱਖਰੇ ਵੱਖਰੇ ਟੈਂਪਰੇਰੀ ਰੈਣ ਬਸੇਰਿਆਂ ਵਿੱਚ ਤਬਦੀਲ ਕਰ ਦਿੱਤਾ ਗਿਆਹੈ। ਇਸੇ ਤਰ੍ਹਾਂ ਬਨੂੜ ਵਿਖੇ ਘੱਗਰ ਨੇ ਕਈ ਦਰਜਨ ਪਿੰਡਾਂ ਤੇ ਘਰਾਂ ਅੰਦਰ ਪਾਣੀ ਵਾੜ ਦਿੱਤਾ ਹੈ ਅਤੇ ਰਾਜਪੁਰਾ ਅੰਦਰ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ।

ਇਸ ਸਮੇਂ ਹਾਲਾਤ ਇਹ ਹਨ ਕਿ ਘੱਗਰ ਦਰਿਆ ਦਾ ਡੇਂਜਰ ਲੈਵਲ ਭਾਂਖਰਪੁਰ ਵਿਖੇ 10 ਫੁੱਟ ਹੈ, ਉੱਥੇ ਪਾਣੀ 18 ਫੁੱਟ ਦੇ ਕਰੀਬ ਚਲ ਰਿਹਾ ਹੈ ਅਤੇ ਇੱਕ ਲੱਖ ਗੇਜ ਦੇ ਕਰੀਬ ਪਾਣੀ ਡਿਸਚਾਰਜ ਹੋ ਰਿਹਾ ਹੈ। ਇਸੇ ਤਰ੍ਹਾਂ ਸਰਾਲਾ ਕਲਾਂ ਨੇੜੇ ਘੱਗਰ ਦਾ ਡੇਂਜਰ ਲੈਵਲ 16 ਫੁੱਟ ਹੈਅਤੇ ਉਹ 24 ਫੁੱਟ ਦੇ ਕਰੀਬ ਚਲ ਰਿਹਾ ਹੈ,, ਜਦੋਂ ਕਿ ਪਟਿਆਲਾ ਨਦੀ ਦਾ ਡੇਂਜਰ ਲੈਵਲ 12 ਫੁੱਟ ਹੈ, ਜਿਹੜੀ ਕਿ 16 ਫੁੱਟ ਨੂੰ ਕਰਾਸ ਕਰ ਚੁੱਕੀ ਹੈ ਅਤੇ ਇਸ ਸਮੇਂ ਪਟਿਆਲਾ ਨਦੀ ਵਿੱਚ ਉਪਰ ਕੋਈ ਥਾਂ ਨਹੀਂ ਤੇ ਨਦੀ ਨੂੰ ਕਰਾਸ ਕਰਨ ਲਈ ਵੱਡੇ ਪੁੱਲਾਂ ਉਪਰੋਂ ਪਾਣੀ ਜਾ ਰਿਹਾ ਹੈ। ਇਸੇ ਤਰ੍ਹਾਂ ਟਾਂਗਰੀ ਨਦੀ ਦਾ ਡੇਂਜਰ ਲੈਵਲ 12 ਫੁੱਟ ਹੈ, ਜਿਹੜੀ ਕਿ 15 ਫੁੱਟ ਦੇ ਕਰੀਬ ਚਲ ਰਹੀ ਹੈ। ਮਾਰਕੰਡਾ ਨਦੀ ਦਾ ਡੇਂਜਰ ਲੈਵਲ 20 ਫੁੱਟ ਦੇ ਕਰੀਬ ਹੈ, ਉਹ 24 ਫੁੱਟ ਦੇ ਕਰੀਬ ਚਲ ਰਿਹਾ ਹੈ। ਇਸੇ ਤਰ੍ਹਾਂ ਰਾਜਪੁਰਾ, ਚੰਡੀਗੜ੍ਹ ਰੋਡ ‘ਤੇ ਢਕਾਂਸੂ ਨਾਲੇ ਦਾ ਡੇਂਜਰ ਲੈਵਲ 10 ਫੁੱਟ ਹੈ, ਉਹ 20 ਫੁੱਟ ਦੇ ਕਰੀਬ ਚਲ ਰਿਹਾ ਹੈ। ਸਾਰੇ ਦਰਿਆ ਬੁਰੀ ਤਰ੍ਹਾਂ ਓਵਰਫਲੋ ਹੋਏ ਪਏ ਹਨ, ਜਿਸ ਕਾਰਨ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜਰ ਆ ਰਹੀ ਹੈ।

ਡੱਬੀ
– ਵਿਧਾਇਕ ਅਜੀਤਪਾਲ ਕੋਹਲੀ ਆਪਣੀਆਂ ਟੀਮਾਂ ਨਾਲ ਸਵੇਰ ਤੋ ਵਰਦੇ ਮੀਹ ਵਿਚ ਡਟੇ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਚੜ੍ਹੇ ਪਾਣੀ ਨੂੰ ਦੇਖ ਪੂਰੀ ਤਰ੍ਹਾਂ ਐਕਟਿਵ ਕਾਰਜਸ਼ਾਲੀ ਵਿੱਚ ਨਜ਼ਰ ਆਏ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੂਰੀ ਤਰ੍ਹਾਂ ਕਮਾਂਡ ਸੰਭਾਲ ਹੋਈ ਹੈ। ਵਿਧਾਇਕ ਕੋਹਲੀ ਨੇ ਆਪ ਬੇਘਰ ਹੋਏ ਲੋਕਾਂ ਨੂੰ ਰੈਣ ਬਸੇਰਿਆਂ ਵਿੱਚ ਪਹੁੰਚਾਇਆ ਤੇ ਵੱਖ ਵੱਖ ਜਗਾ ਡੀਸੀ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਰ ਜਗਾ੍ਹ ਰਾਹਤ ਕਾਰਜ ਸ਼ੁਰੂ ਕਰਵਾਏ ਹਨ।



Scroll to Top