ਅਨਿਲ ਵਿੱਜ ਨੇ ਕੀਤਾ ਨਾਇਬ ਸਿੰਘ ਸੈਣੀ ਸਰਕਾਰ ਖਿਲਾਫ ਡੱਲੇਵਾਲ ਵਾਂਗ ਮਰਨ ਵਰਤ ਰੱਖਣ ਦਾ ਐਲਾਨ

ਅਨਿਲ ਵਿੱਜ ਨੇ ਕੀਤਾ ਨਾਇਬ ਸਿੰਘ ਸੈਣੀ ਸਰਕਾਰ ਖਿਲਾਫ ਡੱਲੇਵਾਲ ਵਾਂਗ ਮਰਨ ਵਰਤ ਰੱਖਣ ਦਾ ਐਲਾਨ
ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਮੰਤਰੀ ਅਨਿਲ ਵਿੱਜ ਨੇ ਆਪਣੀ ਹੀ ਸਰਕਾਰ ਤੇ ਨਾਰਾਜਗੀ ਜਾਹਰ਼ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਾਂਗ ਮਰਨ ਵਰਤ ’ਤੇ ਜਾਣਗੇ। ਬਿਜਲੀ ਅਤੇ ਟ੍ਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਹਾਲ ਹੀ ਵਿੱਚ ਅੰਬਾਲਾ ਕੈਂਟ ਸਦਰ ਥਾਣੇ ਦੇ ਐਸ. ਐਚ. ਓ. ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ । ਉਨ੍ਹਾਂ ਹਰਿਆਣਾ ਦੇ ਡੀ. ਜੀ. ਪੀ. ਸ਼ਤਰੂਜੀਤ ਕਪੂਰ ਨੂੰ ਵੀ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਮੁਅੱਤਲੀ ਦਾ ਹੁਕਮ ਚਾਹੁੰਦੇ ਹਨ ਪਰ ਐਸ. ਐਚ. ਓ. ਨੂੰ ਮੁਅੱਤਲ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਡਿਊਟੀ `ਤੇ ਹਨ । ਹਰਿਆਣਾ ਦੇ ਗ੍ਰਹਿ ਵਿਭਾਗ ਨੇ ਐਸ. ਐਚ. ਓ. ਨੂੰ ਮੁਅੱਤਲ ਨਹੀਂ ਕੀਤਾ ਹੈ । ਗ੍ਰਹਿ ਮੰਤਰਾਲਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਹੈ। ਇਸ ਤੋਂ ਮੰਤਰੀ ਅਨਿਲ ਵਿੱਜ ਕਾਫੀ ਨਾਰਾਜ਼ ਹੋ ਗਏ ਹਨ । ਉਨ੍ਹਾਂ ਦੇ ਗ੍ਰਹਿ ਜਿ਼ਲ੍ਹੇ ਵਿੱਚ ਹੁਕਮਾਂ ਨੂੰ ਲਾਗੂ ਨਾ ਕਰਨ ਕਾਰਨ ਵਿਜ ਦਾ ਅਕਸ ਵੀ ਪ੍ਰਭਾਵਿਤ ਹੋਇਆ ਹੈ । ਅਜਿਹੇ `ਚ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਹੁਣ ਸਿ਼ਕਾਇਤ ਕਮੇਟੀ ਦੀ ਮੀਟਿੰਗ ਵਿਚ ਵੀ ਸ਼ਾਮਲ ਨਹੀਂ ਹੋਣਗੇ ।
