ਟੀ. ਐਸ. ਯੂ. ਨੇ ਕੀਤੀਆਂ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੁੱਧ ਰੋਸ ਰੈਲੀਆਂ

ਟੀ. ਐਸ. ਯੂ. ਨੇ ਕੀਤੀਆਂ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੁੱਧ ਰੋਸ ਰੈਲੀਆਂ
ਪਟਿਆਲਾ : ਬਿਜਲੀ ਬੋਰਡ ਦੇ ਨਿੱਜੀਕਰਨ ਵਿਰੁੱਧ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਬ ਡਵੀਜਨ ਅਤੇ ਡਵੀਜਨ ਪੱਧਰ ਤੇ ਚੰਡੀਗੜ੍ਹ (ਯੂ. ਟੀ.) ਵਲੋਂ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਵਿੱਚ ਚੰਡੀਗੜ੍ਹ ਦੇ ਬਿਜਲੀ ਮੁਲਾਜਮਾਂ ਦੇ ਸਮਰਥਨ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀਆਂ ਲਾਈਆਂ ਡਿਊਟੀਆਂ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਮੁਲਾਜਮਾਂ ਦੀਆਂ ਡਿਊਟੀਆਂ ਲਗਾਉਣ ਦੇ ਹੁਕਮ ਵਾਪਸ ਲਿਆ ਜਾਵੇ ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਵਜੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ ।ਰੈਲੀਆਂ ਵਿੱਚ ਸਰਕਲ ਪ੍ਰਧਾਨ ਹਰਜੀਤ ਸਿੰਘ, ਸਰਕਲ ਸਕੱਤਰ ਬਰੇਸ਼ ਕੁਮਾਰ, ਸਰਕਲ ਕਨਵੀਨਰ ਵਿਜੇ ਦੇਵ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਚੱਢਾ, ਕੈਸ਼ੀਅਰ ਗੁਰਦੀਪ ਸਿੰਘ, ਇੰਦਰਜੀਤ ਸਿੰਘ ਸਹਾਇਕ ਸਕੱਤਰ, ਭਗਵਾਨ ਸਿੰਘ ਸਕੱਤਰ ਪੂਰਬ ਮੰਡਲ, ਕਰਮਜੀਤ ਸਿੰਘ ਪ੍ਰਧਾਨ ਸਬ ਅਰਬਨ ਮੰਡਲ ਨੇ ਸੰਬੋਧਨ ਕਰਦਿਆਂ ਬੋਰਡ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਲਗਾਈਆਂ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਬੋਰਡ ਦੇ ਨਿਗਮੀ ਕਰਨ ਤੇ ਨਿਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ। ਟਰਮੀਨੇਟ ਕੀਤੇ ਸਾਥੀ ਬਹਾਲ ਕੀਤੇ ਜਾਣ, ਸੀ.ਐਚ.ਬੀ. ਕਾਮੇ ਰੈਗੂਲਰ ਕੀਤੇ ਜਾਣ ।
