ਜੀ. ਐਸ. ਟੀ. ਰਜਿਸਟਰੇਸ਼ਨ ਕੈਂਪ ਦਾ ਹੋਇਆ ਆਯੋਜਨ : ਚੈਅਰਮੈਨ ਨਰੇਸ਼ ਸਿੰਗ਼ਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 30 January, 2025, 06:04 PM

ਜੀ. ਐਸ. ਟੀ. ਰਜਿਸਟਰੇਸ਼ਨ ਕੈਂਪ ਦਾ ਹੋਇਆ ਆਯੋਜਨ : ਚੈਅਰਮੈਨ ਨਰੇਸ਼ ਸਿੰਗ਼ਲਾ
ਪਟਿਆਲਾ : ਡਿਵੀਜ਼ਨਲ ਕਮਿਸ਼ਨਰ ਸਟੇਟ ਟੈਕਸ ਰਮਨਪ੍ਰੀਤ ਕੌਰ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਅਸਿਸਟੈਂਟ ਕਮਿਸ਼ਨਰ ਪਟਿਆਲਾ ਮੈਡਮ ਕੰਨੂ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ਼ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਵੱਲੋਂ ਧਰਮਪੁਰਾ ਬਾਜ਼ਾਰ ਪਟਿਆਲਾ ਵਿਖੇ ਜੀ. ਐਸ. ਟੀ. ਰਜਿਸਟਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜੀ. ਐਸ. ਟੀ. ਵਿਭਾਗ ਵੱਲੋਂ ਐਸ. ਟੀ. ਓ. ਜਸਵੀਰ ਸ਼ਰਮਾ ਐਸ. ਡੀ. ਆਈ. ਨਾਇਬ ਸਿੰਘ, ਨਿਧੀ ਅਤੇ ਪਵਨਦੀਪ ਵੱਲੋਂ ਵਪਾਰੀਆਂ ਨੂੰ ਜੀ. ਐਸ. ਟੀ. ਰਜਿਸਟਰੇਸ਼ਨ ਕਰਾਉਣ ਸਬੰਧੀ ਮੌਕੇ ਤੇ ਹੀ ਪ੍ਰੇਰਿਆ ਗਿਆ। ਇਸ ਮੌਕੇ ਰੈਡੀਮੈਂਟ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗ਼ਲਾ ਨੇ ਸਮੂਹ ਗਾਰਮੈਂਟ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਅਧਾਰ ਤੇ ਆਪਣੀ- ਆਪਣੀ ਫਰਮ ਅਤੇ ਵਪਾਰਕ ਦੁਕਾਨ ਨੂੰ ਜੀ. ਐਸ. ਟੀ. ਵਿਭਾਗ ਦੇ ਤਹਿਤ ਰਜਿਸਟਰ ਕਰਵਾਉਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਣਦੇਖੀ ਅਣਹੋਣੀ ਤੋਂ ਬਚਿਆ ਜਾ ਸਕੇ । ਇਸ ਮੌਕੇ ਵਿਪਨ ਸਿੰਗਲਾ, ਕ੍ਰਿਸ਼ਨ ਜੀ, ਲੱਕੀ ਜੀ, ਚਿਰਾਗ, ਰਵਿੰਦਰ ਸਿੰਘ ਬੰਨੀ, ਮਨਜੀਤ ਸਿੰਘ ਕਾਕਾ, ਰਜੀਵ ਖੰਨਾ, ਰਿਸ਼ੂ ਉਬਰਾਏ, ਕਮਲ, ਸੁਖਦੀਪ ਸਾਹਨੀ, ਸੋਨੂ, ਬੰਟੀ, ਕਿੱਟੀ, ਜਸਵਿੰਦਰ, ਗੋਰਾ ਜੀ ਵਿੱਕੀ, ਲੱਕੀ ਅਤੇ ਸ਼ਿਵਾ ਆਦਿ ਵਪਾਰੀ ਮੌਕੇ ਤੇ ਹਾਜ਼ਰ ਸਨ ।