ਗਿਆਨ ਕਲੋਨੀ ’ਚ ਸੀਵਰੇਜ਼ ਬਲਾਕ, ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ

ਗਿਆਨ ਕਲੋਨੀ ’ਚ ਸੀਵਰੇਜ਼ ਬਲਾਕ, ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ
ਪਟਿਆਲਾ : ਪਿੰਡ ਸੂਲਰ ਵਿਚ ਪੈਂਦੀ ਗਿਆਨ ਕਲੋਨੀ ਦੀ 2 ਨੰਬਰ ਗਲੀ ਵਿਚ ਸੀਵਰੇਜ ਬਲਾਕ ਹੋਣ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਘਰਾਂ ਅੱਗੇ ਜਮ੍ਹਾ ਹੋ ਗਿਆ ਹੈ । ਹਾਲਾਤ ਇਹ ਹਨ ਇਕ-ਦੋ ਥਾਈਂ ਗੰਦਾ ਪਾਣੀ ਖੜ੍ਹਾ ਹੀ ਰਹਿੰਦਾ ਹੈ, ਜਿਸ ਕਾਰਨ ਆਸੇ ਪਾਸੇ ਦੇ ਘਰਾਂ ਵਿਚ ਤਾਂ ਬਦਬੂ ਆਉਂਦੀ ਤਾਂ ਹੀ ਹੈ, ਬਲਕਿ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ । ਇਸ ਗੰਦੇ ਪਾਣੀ ਵਿਚ ਡੇਂਗੂ ਦੇ ਮੱਛਰਾਂ ਦਾ ਲਾਰਵਾ ਵੀ ਵੱਧ-ਫੁੱਲ ਸਕਦਾ ਹੈ । ਸਥਾਨਕ ਵਾਸੀ ਤਾਰੀ ਸੰਧੂ ਨੇ ਦੱਸਿਆ ਕਿ ਇਸ ਬਲਾਕ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਕਰੀਬ 60 ਤੋਂ 70 ਘਰ ਬਲਾਕ ਸੀਵਰੇਜ ਕਾਰਨ ਪ੍ਰਭਾਵਿਤ ਹੋ ਰਹੇ ਹਨ । ਇਥੇ ਸੀਵਰੇਜ ਦੀ ਲਾਈਨ ਛੋਟੀ ਹੈ ਜਾਂ ਫਿਰ ਸੀਵਰੇਜ ਲਾਈਨ ਦੱਬ ਗਈ ਹੈ । ਉਨ੍ਹਾਂ ਪੰਚਾਇਤ ਵਿਭਾਗ ਤੇ ਮੌਜੂਦਾ ਗ੍ਰਾਮ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਵਾਰ-ਵਾਰ ਬਲਾਕ ਹੋ ਰਹੇ ਸੀਵਰੇਜ ਦਾ ਪੱਕਾ ਹੱਲ ਕੀਤਾ ਜਾਵੇ । ਤਾਰੀ ਸੰਧੂ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਤੋਂ ਵੀ ਮੰਗ ਕੀਤੀ ਕਿ ਇਥੇ ਪਾਣੀ ਵਿਚੋਂ ਡੇਂਗੂ ਦੇ ਸੈਂਪਲ ਭਰੇ ਜਾਣ ਅਤੇ ਸਥਾਨਕ ਵਾਸੀਆਂ ਦੇ ਬਚਾਅ ਲਈ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਵੇ । ਸਥਾਨਕ ਮੁਹੱਲਾ ਵਾਸੀਆਂ ਦੀ ਪੰਚਾਇਤ ਵਿਭਾਗ ਤੇ ਸੂਲਰ ਦੀ ਮੌਜੂਦਾ ਪੰਚਾਇਤ ਨੂੰ ਮੰਗ ਹੈ ਕਿ ਉਨ੍ਹਾਂ ਦੀ ਗਲੀ ਵਿਚ ਬਲਾਕ ਹੋ ਰਹੇ ਸੀਵਰੇਜ ਦਾ ਪੱਕਾ ਹੱਲ ਕਰਵਾਇਆ ਜਾਵੇ ।
