ਹੋਮ ਗਾਰਡ ਕਰਮਚਾਰੀਆਂ ਨੂੰ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਲਈ ਜਾਗਰੂਕ ਕੀਤਾ

ਹੋਮ ਗਾਰਡ ਕਰਮਚਾਰੀਆਂ ਨੂੰ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਲਈ ਜਾਗਰੂਕ ਕੀਤਾ
ਪੰਜਾਬ ਹੋਮ ਗਾਰਡ ਕਰਮਚਾਰੀਆਂ ਵਲੋਂ ਪੰਜਾਬ ਪੁਲਸ ਦੀ ਅਗਵਾਈ ਹੇਠ, ਲਗਾਤਾਰ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ, ਭਾਈਚਾਰੇ ਲਈ ਕਰਮਚਾਰੀਆਂ ਦੀ ਸਿਹਤ, ਤਦੰਰੁਸਤੀ, ਅਮਨ ਸ਼ਾਂਤੀ ਲਈ ਜਾਗਰੂਕ ਕਰਨਾ ਜ਼ਰੂਰੀ ਹੈ ਇਸ ਲਈ ਕਮਾਂਡੈਂਟ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ । ਇਸ ਮੌਕੇ ਦੇਸ਼ ਦੇ ਮਸ਼ਹੂਰ ਕੈਂਸਰ, ਦਿਲ, ਦਿਮਾਗ, ਕਿਡਨੀ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ, ਡਾਕਟਰ ਜਗਬੀਰ ਸਿੰਘ ਨੇ ਕਿਹਾ ਕਿ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਨਾ ਤਾਂ ਖ਼ਰੀਦੀ ਜਾ ਸਕਦੀ ਹੈ ਅਤੇ ਨਾ ਹੀ ਦਵਾਈਆਂ, ਨਸ਼ਿਆਂ, ਫਾਸਟ ਫੂਡ, ਜੰਕ ਫੂਡ, ਸ਼ਰਾਬ ਰਾਹੀਂ ਮਿਲ ਸਕਦੀ ਹੈ, ਇਸ ਲਈ, ਚੰਗੀ ਸਿਹਤ ਤੰਦਰੁਸਤੀ ਅਰੋਗਤਾ ਲਈ ਜਾਗਰੂਕਤਾ ਅਤੇ ਸਮਝਦਾਰੀਆ ਜ਼ਰੂਰੀ ਹਨ । ਉਨ੍ਹਾਂ ਨੇ ਕਿਹਾ ਕਿ ਸਧਾਰਨ ਘਰੇਲੂ ਭੋਜਨ, ਸ਼ੁਧ ਪਾਣੀ, ਮੌਸਮੀ ਫਲ, ਸਬਜ਼ੀਆਂ, ਦਾਲਾਂ, ਸਲਾਦ, ਹਰਰੋਜ ਸਵੇਰੇ ਸ਼ਾਮੀ ਖੁੱਲੀ ਹਵਾ ਵਿੱਚ ਕਸਰਤਾਂ, ਸੈਰ ਸਪਾਟੇ, ਸੰਤੁਸ਼ਟੀ, ਧੰਨਵਾਦ ਦੀ ਭਾਵਨਾ ਲੈਕੇ ਖੁਸ਼ ਰਹਿਣਾ ਜ਼ਰੂਰੀ ਹਨ। ਕੰਮਚੋਰੀਆਂ, ਲਾਲਚ, ਰਿਸ਼ਵਤਖੋਰੀ ਅਤੇ ਤਣਾਓ, ਆਰਾਮ ਪ੍ਰਸਤੀਆਂ, ਐਸ਼ ਪ੍ਰਸਤੀਆਂ ਤੋਂ ਬਚਣਾ, ਵੱਧ ਤੋਂ ਵੱਧ ਘਰੈਲੂ ਕੰਮ ਕਾਜ ਆਪਣੇ ਹੱਥੀਂ ਕਰਨ ਵਾਲੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ । ਡਿਊਟੀ ਦੌਰਾਨ ਹਰ 20/30 ਮਿੰਟਾਂ ਬਾਅਦ 10 ਕੁ ਮਿੰਟ ਚਲਣਾ ਚਾਹੀਦਾ, ਚਾਹ, ਕੋਲਡ ਡਰਿੰਕ, ਗਡੀਆਂ ਅਤੇ ਏ ਸੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਮਾਹਰ ਡਾਕਟਰਾਂ ਨੂੰ ਆਪਣੀ ਸ਼ਰੀਰਕ ਅਤੇ ਮਾਨਸਿਕ ਸਮਸਿਆਵਾਂ ਸਬੰਧੀ ਦਸਣਾਂ ਜ਼ਰੂਰੀ ਹੈ ਅਤੇ ਡਾਕਟਰਾਂ ਦੇ ਕਹੇ ਅਨੁਸਾਰ ਹੀ ਪ੍ਰਹੇਜ਼, ਇਲਾਜ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਨੇ ਵੀ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ ਅਤੇ ਫਸਟ ਏਡ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸਮੂੰਹ ਕੰਪਨੀ ਕਮਾਂਡਰ ਬਿਕਰਮਜੀਤ ਸਿੰਘ, ਮੋਹਨ ਦੀਪ ਸਿੰਘ, ਮਨਿੰਦਰ ਅੱਤਰੀ, ਕਰਮਜੀਤ ਸਿੰਘ ਭਿੰਡਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਵੱਲੋਂ ਹਰਰੋਜ ਸਵੇਰੇ ਤੋਂ ਰਾਤ ਤੱਕ ਸਖਤ ਡਿਊਟੀਆਂ ਕਰ ਰਹੇ ਹਨ, ਜਿਸ ਕਾਰਨ, ਉਨ੍ਹਾਂ ਦੀਆਂ ਸ਼ਰੀਰਕ, ਮਾਨਸਿਕ, ਸਮਾਜਿਕ, ਮਾਲੀ, ਪਰਿਵਾਰਿਕ ਸਮਸਿਆਵਾਂ ਦੇ ਹਲ ਲਈ, ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ ।
