Breaking News ਪੀਐਮ ਮੋਦੀ ਪੁੱਜੇ ਪਟਿਆਲਾ, ਚੋਣ ਮੁਹਿੰਮ ਕੀਤੀ ਸ਼ੁਰੂਕੇਜਰੀਵਾਲ ਨੇ ਕੀਤਾ ਟਵੀਟ, ਕਿਹਾ ਕਰ ਰਹੇ ਹਨ ਪੁਲਸ ਦਾ ਇੰਤਜਾਰਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀਭਾਰਤੀ ਜਯਾ ਬਡਿਗਾ ਅਮਰੀਕਾ ਵਿੱਚ ਜਜ ਨਿਯੁੱਕਤਟੈਪੂ ਟਰੈਵਲਰ ਤੇ ਟਰੱਕ ਦੀ ਟੱਕਰ ਕਾਰਨ ਸੱਤ ਦੀ ਮੌਤ, ਕਈ ਜਖਮੀਪ੍ਰਧਾਨਮੰਤਰੀ ਦੀ ਰੈਲੀ ਨੂੰ ਲੈਕੇ ਪੁਲਸ ਨੇ ਅਧਾ ਦਰਜਨ ਕਿਸਾਨ ਨੇਤਾਵਾਂ ਨੂੰ ਘਰਾਂ ਵਿੱਚ ਕੀਤਾ ਨਜਰਬੰਦਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ ਪੰਜਾਬ ਭਰ ਵਿੱਚੋਂ 12,583 ਅਰਜ਼ੀਆਂ ਪ੍ਰਾਪਤ ਹੋਈਆਂ: ਸਿਬਿਨ ਸੀਵਿਕਸਤ ਪਟਿਆਲਾ ਅਤੇ ਵਿਕਸਤ ਪੰਜਾਬ ਤੋਂ ਬਾਅਦ ਹੀ ਭਾਰਤ ਦਾ ਵਿਕਾਸ ਹੋਵੇਗਾ: ਪ੍ਰਧਾਨ ਮੰਤਰੀਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ 201 ਅਖੰਡ ਪਾਠਾਂ ਦੇ ਭੋਗ 28 ਮਈ ਨੂੰ ਪੈਣਗੇ ਤੇ ਗੁਰਮਤਿ ਸਮਾਗਮ ਹੋਵੇਗਾ: ਦਿਲਜੀਤ ਸਿੰਘ ਬੇਦੀ

ਸ਼ੋ੍ਰਮਣੀ ਕਮੇਟੀ ਤਿਆਰ ਕਰਵਾਏ ਮਹਾਰਾਜਾ ਰਿਪੁਦਮਨ ਸਿੰਘ ਜੀਵਨ ਇਤਿਹਾਸ ਨਾਲ ਸਬੰਧਤ ਕਿਤਾਬਚਾ : ਪ੍ਰੋ. ਬਡੂੰਗਰ

ਦੁਆਰਾ: News ਪ੍ਰਕਾਸ਼ਿਤ :Saturday, 08 July, 2023, 07:06 PM

ਸ਼ੋ੍ਰਮਣੀ ਕਮੇਟੀ ਤਿਆਰ ਕਰਵਾਏ ਮਹਾਰਾਜਾ ਰਿਪੁਦਮਨ ਸਿੰਘ ਜੀਵਨ ਇਤਿਹਾਸ ਨਾਲ ਸਬੰਧਤ ਕਿਤਾਬਚਾ : ਪ੍ਰੋ. ਬਡੂੰਗਰ
ਪਟਿਆਲਾ 8 ਜੁਲਾਈ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਰਿਆਸਤ ਦੇ ਅਜਿਹੇ ਰਾਜਾ ਸਨ, ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਦੀ ਈਨ ਨਹੀਂ ਸੀ ਮੰਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੰਗਰੇਜ਼ ਰਾਜ ਸਮੇਂ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਿਆਸਤਾਂ ਅੰਗਰੇਜ਼ਾਂ ਦੀਆਂ ਗੁਲਾਮ ਸਨ ਉਸ ਸਮੇਂ ਪੂਰਨ ਸਿੱਖ ਵਜੋਂ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ ਹਕੂਮਤ ਦੇ ਬਹੁਤ ਸਾਰੇ ਫੈਸਲਿਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਇਥੋਂ ਤੱਕ ਗੱਦੀ ਨਸ਼ੀਨ ਹੋਣ ਸਮੇਂ ਵਾਇਰਸਰਾਏ ਹਿੰਦ ਵੱਲੋਂ ਜਾਰੀ ਹੋਏ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਰਾਜਸੀ ਕਾਰਵਾਈ ਤੋਂ ਇਨਕਾਰ ਕੀਤਾ ਅਤੇ ਆਖਿਆ ਕਿ ਉਹ ਸਿੱਖ ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਤਰਜੀਹ ਦੇਣਗੇ ਅਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸੰਪਨ ਕਰਵਾਕੇ ਪੰਜ ਪਿਆਰਿਆਂ ਪਾਸੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਹਾਸਲ ਕਰਨਗੇ ਤੇ ਇਹ ਵੀ ਕਿਹਾ ਰਾਜਗੱਦੀ ਮੇਰਾ ਪਿਤਾ ਪੁਰਖੀ ਅਧਿਕਾਰ ਹੈ, ਜਿਸ ਕਾਰਨ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ ਹਕੂਮਤ ਦੇ ਖਿਲਾਫ਼ ਖੁੱਲ੍ਹੀ ਬਗਾਵਤ ਕੀਤੀ।
ਪ੍ਰੋ. ਬਡੂੰਗਰ ਨੇ ਦੱਸਿਆ ਕਿ ਅੰਗਰੇਜ਼ ਅਫਸਰਾਂ ਨੇ ਉਸ ਸਮੇਂ ਹੀ ਮਹਾਰਾਜਾ ਰਿਪੁਦਮਨ ਦੇ ਖਿਲਾਫ਼ ਸਾਜਿਸ਼ਾਂ ਸ਼ੁਰੂ ਕੀਤੀਆਂ ਅਤੇ ਮਹਾਰਾਜਾ ਰਿਪੁਦਮਨ ਨੂੰ ਨਾਭੇ ਦੀ ਰਾਜਗੱਦੀ ਤੇਂ ਲਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ 9 ਜੁਲਾਈ 1923 ਨੂੰ ਫੌਜੀ ਟੁਕੜੀ ਨੂੰ ਨਾਲ ਲੈ ਕੇ ਨਾਭਾ ਨਰੇਸ਼ ਨੂੰ ਉਸ ਦੇ ਕਿਲੇ ਵਿਚੋਂ ਧੱਕੇ ਨਾਲ ਗੱਡੀ ਵਿਚ ਬਿਠਾਇਆ ਅਤੇ ਦੇਹਰਾਦੂਨ ਪਹੁੰਚਾਕੇ ਜਲਾਵਤਨ ਕਰਕੇ ਰਾਜਸੀ ਕੈਦੀ ਬਣਾ ਕੇ ਮਹਾਰਾਜਾ ਰਿਪੁਦਮਨ ’ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ, ਜਿਸ ਉਪਰੰਤ ਖਾਲਸਾ ਪੰਥ ਅੰਦਰ ਗੁੱਸੇ ਦੀ ਲਹਿਰ ਪੈਦਾ ਹੋਈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਹਾਰਾਜਾ ਨਾਭਾ ਦੇ ਹੱਕ ਵਿਚ ਹਮਦਰਦੀ ਮਤਾ ਪਾਸ ਕੀਤਾ ਸੀ, ਜਿਸ ਉਪਰੰਤ ਜੈਤੋ ਮੋਰਚੇ ਦੀ ਸ਼ੁਰੂਆਤ ਹੋਈ ਅੱਜ ਵੀ ਸਿੱਖ ਇਤਿਹਾਸ ਅੰਦਰ ਮਹਾਰਾਜਾ ਰਿਪੁਦਮਨ ਸਿੰਘ ਜੀਵਨ ਸੰਘਰਸ਼ ਅਤੇ ਅੰਗਰੇਜ਼ਾਂ ਖਿਲਾਫ਼ ਲੜੀ ਲੜਾਈ ਦਾ ਜ਼ਿਕਰ ਸਾਰਿਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਅੱਜ ਲੋੜ ਹੈ ਕਿ ਇਕ ਵਾਰ ਫੇਰ ਮਹਾਰਾਜਾ ਰਿਪੁਦਮਨ ਸਿੰਘ ਜੀਵਨ ਇਤਿਹਾਸ ਅਤੇ ਸੰਘਰਸ਼ ਨਾਲ ਸਬੰਧਤ ਅਜਿਹਾ ਕਿਤਾਬਚਾ ਸੰਗਤ ਤੱਕ ਪਹੁੰਚਾਇਆ ਜਾਵੇ ਤਾਂ ਕਿ ਅਜੌਕੀ ਪੀੜ੍ਹੀ ਆਪਣੇ ਮਹਾਨ ਇਤਿਹਾਸ ਅਤੇ ਵਿਰਾਸਤ ਨਾਲ ਜੁੜ ਸਕੇ।



Scroll to Top