ਮੀਤ ਪ੍ਰਧਾਨ ਰਵੀ ਕੁਮਾਰ ਨੇ ਵਾਰਡ ਨੰਬਰ 2 ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ

ਮੀਤ ਪ੍ਰਧਾਨ ਰਵੀ ਕੁਮਾਰ ਨੇ ਵਾਰਡ ਨੰਬਰ 2 ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ
-ਵਿਧਾਇਕ ਗੁਰਲਾਲ ਘਨੌਰ ਦੇ ਉਪਰਾਲੇ ਸਦਕਾ ਘਨੌਰ ਵਾਸੀਆਂ ਨੂੰ ਮਿਲੇਗਾ ਸ਼ੁੱਧ ਪਾਣੀ :- ਰਵੀ ਕੁਮਾਰ
ਘਨੌਰ : ਅੱਜ ਵਾਰਡ ਨੰਬਰ 2 ਦੇ ਕੌਂਸਲਰ ਅਤੇ ਮੀਤ ਪ੍ਰਧਾਨ ਰਵੀ ਕੁਮਾਰ ਨੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਵਾਰਡ ਨੰਬਰ 2 ਦਾ ਦੌਰਾ ਕੀਤਾ ਗਿਆ। ਜਿਸ ਵਿਚ ਉਨ੍ਹਾਂ ਵਾਰਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਸੁਣੀਆਂ । ਉਨ੍ਹਾਂ ਨੇ ਵਾਰਡ ਦੇ ਵਸਨੀਕਾਂ ਨੂੰ ਕਿਹਾ ਕਿ ਹੋਰਨਾਂ ਵਾਰਡਾਂ ਸਮੇਤ ਇਸ ਵਾਰਡ ਵਿੱਚ ਵੀ ਕੰਮ ਇੱਕ ਨੰਬਰ ਹੋਵੇਗਾ ਅਤੇ ਕਿਸੇ ਵੀ ਵਾਰਡ ਦੇ ਵਸਨੀਕ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਸਮਿਆਂ ਦੌਰਾਨ ਹਲਕਾ ਘਨੌਰ ਦੇ ਦਿਹਾਤੀ ਪਿੰਡਾਂ ਨੂੰ ਤਾਂ ਸ਼ੁੱਧ ਪਾਣੀ ਦੀ ਸਪਲਾਈ ਦੇਣ ਲਈ ਜੋੜਿਆ ਗਿਆ ਸੀ, ਪਰ ਉਕਤ ਸਕੀਮ ਤੋਂ ਘਨੌਰ ਸ਼ਹਿਰ ਬਾਂਝਾ ਰਹਿ ਗਿਆ ਸੀ । ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੇ ਯਤਨਾਂ ਸਦਕਾ ਇਹ ਸ਼ੁੱਧ ਪਾਣੀ ਦੀ ਸਪਲਾਈ ਘਨੌਰ ਸ਼ਹਿਰ ਨੂੰ ਵੀ ਮੁੱਹਈਆ ਕਰਵਾਈ ਗਈ। ਘਨੌਰ ਦੇ ਸਾਰੇ ਵਾਰਡਾਂ ਵਿਚ ਘਰ ਘਰ ਨੂੰ ਸ਼ੁੱਧ ਪਾਣੀ ਦੇ ਕੁਨੈਕਸ਼ਨ ਦੇਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਜਿਸ ਨੂੰ ਵਾਰਡ ਦੇ ਐਮ ਸੀ ਰਵੀ ਕੁਮਾਰ ਵੱਲੋਂ ਆਪਣੀ ਦੇਖ ਰੇਖ ਵਿੱਚ ਕਰਵਾਇਆ ਜਾ ਰਿਹਾ ਹੈ। ਕੌਂਸਲਰ ਰਵੀ ਕੁਮਾਰ ਵੱਲੋਂ ਹਰ ਰੋਜ਼ ਵਾਰਡ ਵਿੱਚ ਜਾ ਕੇ ਉਥੋਂ ਦੇ ਵਸਨੀਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਹੱਲ ਕੀਤਾ ਜਾ ਰਿਹਾ ਹੈ । ਇਸ ਮੌਕੇ ਪਾਰਟੀ ਵਰਕਰਾਂ ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਵਾਰਡ ਵਾਸੀ ਮੌਜੂਦ ਸਨ ।
