ਚੰਗੇ ਡਰਾਈਵਰ, ਜਾਨ, ਮਾਲ ਅਤੇ ਪਬਲਿਕ ਦੇ ਪਹਿਰੇਦਾਰ

ਚੰਗੇ ਡਰਾਈਵਰ, ਜਾਨ, ਮਾਲ ਅਤੇ ਪਬਲਿਕ ਦੇ ਪਹਿਰੇਦਾਰ
ਪਟਿਆਲਾ : ਹਰ ਸਾਲ 24 ਜਨਵਰੀ ਨੂੰ ਚੰਗੇ ਡਰਾਈਵਰਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨ ਦੇ ਦਿਹਾੜੇ ਵਜੋਂ ਮਣਾਇਆ ਜਾਂਦਾ ਹੈ । ਇਸ ਮੌਕੇ ਪੀ. ਆਰ. ਟੀ. ਸੀ. ਡਰਾਈਵਰ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਡਰਾਈਵਰਾਂ ਨੂੰ ਸੜਕਾਂ ਤੇ ਵ੍ਹੀਕਲ ਚਲਾਉਂਦੇ ਸਮੇਂ ਆਪਣੀ, ਆਪਣੇ ਵਹੀਕਲਾਂ, ਸਵਾਰੀਆਂ ਅਤੇ ਪਬਲਿਕ ਦੀ ਸੁਰੱਖਿਆ, ਬਚਾਉ, ਸਨਮਾਨ ਹਿੱਤ ਜਾਗਰੂਕ ਕੀਤਾ ਗਿਆ । ਸਕੂਲ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਆਸੋਸੀਏਸਨ ਆਫ ਸਟੇਟ ਰੋੜ ਟਰਾਂਸਪੋਰਟ ਅੱਡਰਟੇਕਿੰਗ ਵਲੋਂ, ਦਸਿਆ ਕਿ ਚੰਗੇ ਡਰਾਈਵਰਾਂ ਦੀ ਇਹ ਪਹਿਚਾਣ, ਨਾ ਪ੍ਰੈਸਰ ਹਾਰਨ, ਨਾ ਹਾਦਸੇ, ਨਾ ਝਗੜੇ ਅਤੇ ਨਾ ਚਾਲਾਣ । ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ ਨੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਹਿੱਤ ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਮਿਠਾ ਬੋਲਣ ਦੇ ਮਹਾਨ ਗੁਣਾਂ ਬਾਰੇ ਜਾਣਕਾਰੀ ਦਿੱਤੀ । ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੌਰ ਮਨਚੰਦਾ ਅਤੇ ਕਾਉਸਲਰ ਅਮ੍ਰਿੰਤ ਪਾਲ ਨੇ ਦੱਸਿਆ ਕਿ ਚੰਗੇ ਡਰਾਈਵਰ, ਆਪਣੀਂ ਅਤੇ ਆਪਣੇ ਪਰਿਵਾਰ ਦੇ ਨਾਲ ਆਪਣੀ ਵਿਭਾਗ ਅਤੇ ਗੱਡੀਆਂ ਦੀ ਸਿਹਤ, ਤੰਦਰੁਸਤੀ ਸਨਮਾਨ ਖੁਸ਼ਹਾਲੀ ਉਨਤੀ ਹਿੱਤ ਨਸ਼ਿਆਂ, ਗੁੱਸੇ, ਆਕੜ, ਕਾਹਲੀ ਤੇਜ਼ੀ ਤੋਂ ਬਚਕੇ ਰਹਿੰਦੇ ਹਨ । ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਹਾਦਸਿਆਂ, ਦੁਰਘਟਨਾਵਾਂ ਅਤੇ ਅਚਾਨਕ ਕਿਸੇ ਨੂੰ ਬੇਹੋਸ਼ੀ, ਦਿਲ ਜਾਂ ਮਿਰਗੀ ਦੇ ਦੌਰੇ ਪੈਣ, ਖੂਨ ਨਿਕਲਣ, ਹੱਡੀਆਂ ਟੁੱਟਣ ਸਮੇਂ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਦਿੱਤੀ । ਜਸਪਾਲ ਸਿੰਘ ਇੰਚਾਰਜ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਪੀ ਆਰ ਟੀ ਸੀ ਦੇ ਚੈਅਰਮੈਨ, ਮਨੇਜਿੰਗ ਡਾਇਰੈਕਟਰ, ਜਰਨਲ ਮੇਨੈਜਰ ਅਤੇ ਅਧਿਕਾਰੀਆਂ ਵਲੋਂ ਆਪਣੇ ਵਿਭਾਗ ਦੇ ਡਰਾਈਵਰਾਂ ਕੰਡਕਟਰਾਂ ਅਤੇ ਦੂਜੇ ਕਰਮਚਾਰੀਆਂ ਅਤੇ ਪਬਲਿਕ ਦੀ ਸਿਹਤ, ਸੁਰੱਖਿਆ, ਸਨਮਾਨ ਖੁਸ਼ਹਾਲੀ, ਉਨਤੀ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਪੂਰਾ ਧਿਆਨ ਰੱਖਦੇ ਹਨ । ਡਰਾਈਵਰਾਂ ਕੰਡਕਟਰਾਂ ਨੂੰ ਚਾਕਲੇਟ ਦੇਕੇ ਸਨਮਾਨਿਤ ਕੀਤਾ ਅਤੇ ਕਸਮ ਚੁਕਾਈ ਕਿ ਉਹ ਹਮੇਸ਼ਾ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਪ੍ਰਤੀ ਵਫਾਦਾਰ ਰਹਿਣਗੇ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਵਫ਼ਾਦਾਰੀ, ਨਿਮਰਤਾ, ਸਬਰ ਸ਼ਾਂਤੀ ਨਾਲ ਨਿਭਾਉਣਗੇ ।
