Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਅਮਰੀਕਾ ਵਿਖੇ ਨਿਹੰਗ ਸਿੰਘਾਂ ਦੀ ਛਾਉਣੀ ਸਥਾਪਤ ਕਰਨ ਉਪਰੰਤ ਇਤਿਹਾਸਕ ਸ਼ਸਤਰਾਂ ਸਮੇਤ ਬਾਬਾ ਬਲਬੀਰ ਸਿੰਘ ਮੁੜ ਪੰਜਾਬ ਪਰਤੇ

ਦੁਆਰਾ: News ਪ੍ਰਕਾਸ਼ਿਤ :Saturday, 08 July, 2023, 07:03 PM

ਅਮਰੀਕਾ ਵਿਖੇ ਨਿਹੰਗ ਸਿੰਘਾਂ ਦੀ ਛਾਉਣੀ ਸਥਾਪਤ ਕਰਨ ਉਪਰੰਤ ਇਤਿਹਾਸਕ ਸ਼ਸਤਰਾਂ ਸਮੇਤ ਬਾਬਾ ਬਲਬੀਰ ਸਿੰਘ ਮੁੜ ਪੰਜਾਬ ਪਰਤੇ

ਨਿਹੰਗ ਸਿੰਘਾਂ ਵੱਲੋਂ ਮੋਹਾਲੀ ਏਅਰਪੋਰਟ ਤੇ ਉਨ੍ਹਾਂ ਦਾ ਗਾਜਿਆਂ ਵਾਜਿਆਂ ਨਾਲ ਨਿੱਘਾ ਸੁਆਗਤ

ਅੰਮ੍ਰਿਤਸਰ:- 8 ਜੁਲਾਈ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਗੁਰੂ ਮਹਾਰਾਜ ਦੇ ਇਤਿਹਾਸਕ ਸ਼ਸਤਰਾਂ ਸਮੇਤ ਅਮਰੀਕਾ, ਕਨੇਡਾ ਦੀ ਧਰਮ ਪ੍ਰਚਾਰ ਯਾਤਰਾ ਤੋਂ ਬੀਤੇ ਦਿਨ ਸ਼ਹੀਦ ਸਰਦਾਰ ਭਗਤ ਸਿੰਘ ਹਵਾਈ ਅੱਡੇ ਰਾਹੀਂ ਪੰਜਾਬ ਭਾਰਤ ਪਰਤ ਆਏ ਹਨ। ਉਨ੍ਹਾਂ ਵੱਲੋਂ ਆਪ ਦੇ ਨਾਲ ਲਿਜਾਈਆਂ ਗਈਆਂ ਗੁਰੂ ਮਹਾਰਾਜ ਦੀਆਂ ਪਵਿੱਤਰ ਨਿਸ਼ਾਨੀਆਂ ਸ਼ਸਤਰਾਂ ਅਤੇ ਬਾਬਾ ਜੀ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਫੌਜਾਂ ਨੇ ਏਅਰਪੋਰਟ ਤੇ ਬੈਂਡ ਵਾਜਿਆਂ, ਨਗਾਰਿਆਂ, ਢੋਲਾਂ, ਨਰਸਿੰਙਿਆਂ ਦੀਆਂ ਧੁੰਨਾਂ ਅਤੇ ਫੁੱਲਾਂ ਦੀ ਵਰਖਾ ਤੇ ਹਾਰਾਂ ਨਾਲ ਖਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਪੁਰਜੋਰ ਸੁਆਗਤ ਕੀਤਾ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪੈ੍ਰਸ ਬਿਆਨ ਵਿਚ ਸਾਰੀ ਯਾਤਰਾ ਸਬੰਧੀ ਜਾਣਕਾਰੀ ਦਿਤੀ ਹੈ ਕਿ ਮੋਹਾਲੀ ਏਅਰਪੋਰਟ ਗੁਰੂ ਮਹਾਰਾਜ ਦੇ ਨਿਸ਼ਾਨ ਤੇ ਸ਼ਸਤਰਾਂ ਦੇ ਸੁਆਗਤ ਲਈ ਨਿਹੰਗ ਸਿੰਘ ਪੂਰੇ ਹੁੰਮ ਹੰੁਮਾ ਕੇ ਪੁਜੇ। ਸ਼ਸਤਰਾਂ ਵਾਲੇ ਵਾਹਨ ਨੂੰ ਵਿਸ਼ੇਸ਼ ਤੌਰ ਤੇ ਫੁੱਲਾਂ ਹਾਰਾਂ ਨਾਲ ਸ਼ਿੰਗਾਰਿਆ ਹੋਇਆ ਸੀ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ 96 ਕਰੋੜੀ ਵੀ ਇਕ ਵਿਸ਼ੇਸ਼ ਵਾਹਨ ਵਿਚ ਸਵਾਰ ਸਨ ਨਿਹੰਗ ਸਿੰਘ ਫੌਜਾਂ ਨੇ ਏਅਰਪੋਰਟ ਤੋਂ ਇਕ ਵਿਸ਼ੇਸ਼ ਮਹੱਲੇ ਦੇ ਰੂਪ ਵਿੱਚ ਖਾਲਸਾਈ ਜੈਕਾਰੇ ਲਾਉਦਿਆਂ, ਨਿਹੰਗ ਸਿੰਘਾਂ ਨੇ ਗਤਕਾ ਖੇਡਦਿਆਂ ਗੁਰਦੁਆਰਾ ਮਾਤਾ ਸੰੁਦਰ ਕੌਰ ਜੀ ਛਾਉਣੀ ਬੁੱਢਾ ਦਲ ਸੈਕਟਰ 70 ਮੋਹਾਲੀ ਵਿਖੇ ਪੁੱਜਾ। ਬੈਂਡ ਵਾਜਿਆਂ, ਨਰਸਿੰਙਿਆਂ ਦੀ ਧੁੰਨਾਂ ਜੈਕਾਰਿਆਂ ਅਤੇ ਸਿੰਘਾਂ ਨੇ ਅਤਿਸ਼ਬਾਜ਼ੀ ਚਲਾ ਕੇ ਇਤਿਹਸਕ ਪਾਵਨ ਸ਼ਸਤਰਾਂ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦਾ ਸਵਾਗਤ ਕੀਤਾ। ਉਪਰੰਤ ਸ਼ੁਕਰਾਨੇ ਦੀ ਅਰਦਾਸ ਹੋਈ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁ: ਮਾਤਾ ਸੰਦਰ ਕੌਰ ਜੀ ਛਾਉਣੀ ਬੁੱਢਾ ਦਲ ਵਿਖੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਬੁੱਢਾ ਦਲ ਵੱਲੋਂ ਬਾਣੀ ਬਾਣੇ ਦੀ ਸੰਭਾਲ ਅਤੇ ਵਿਰਾਸਤੀ ਇਤਿਹਾਸ ਅਤੇ ਸਿੱਖੀ ਪ੍ਰਫਲਤਾ ਦੀ ਠੁੱਕ ਬੰਨਣ ਲਈ ਵਿਦੇਸ਼ਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਛਾਉਣੀਆਂ ਸਥਾਪਤ ਕੀਤੀਆਂ ਹਨ, ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਇੰਡਿਆਨਾ ਅਤੇ ਮਿਲਵਾਕੀ ਵਿਖੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਦੀਆਂ ਛਾਉਣੀਆਂ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਉਥੋਂ ਦੀਆਂ ਸੰਗਤਾਂ ਨੇ ਵੱਡੀ ਖੁਸ਼ੀ ਮਨਾਉਂਦਿਆਂ ਬਹੁਤ ਜ਼ਿਆਦਾ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਨਿਊਯਾਰਕ ਦੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਬੁੱਢਾ ਦਲ ਵੱਲੋਂ ਗੁਰੂ ਸਾਹਿਬਾਨ ਦੇ ਸ਼ਸਤਰਾਂ ਅਤੇ ਇਤਿਹਾਸ ਨੂੰ ਸੰਗਤਾਂ ਦੇ ਰੂਬਰੂ ਕਰਵਾਉਣ ਦੇ ਉਪਰਾਲੇ ਨੂੰ ਧੰਨਭਾਗ ਸਮਝਦਿਆਂ ਜਿਥੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ ਉਥੇ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ। ਵੱਖ-ਵੱਖ ਸ਼ਹਿਰਾਂ ਦੀਆਂ ਸੰਗਤਾਂ ਨੇ ਬੁੱਢਾ ਦਲ ਦੀਆਂ ਛਾਉਣੀਆਂ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਦੇਸਾਂ ਅੰਦਰ ਵੀ ਬੁੱਢਾ ਦਲ ਛਾਉਣੀਆਂ ਸਥਾਪਤ ਕਰੇਗਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇੰਡਿਆਨਾ, ਮਿਲਵਾਕੀ ਵਿਖੇ ਛਾਉਣੀਆਂ ਸਥਾਪਤ ਕਰਨ ਲਈ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਅਮਰੀਕਾ ਨੇ ਰਾਤ ਦਿਨ ਮੇਹਨਤ ਕਰਕੇ ਪੂਰਨ ਸਹਿਯੋਗ ਦਿੱਤਾ ਹੈ। ਏਸੇ ਤਰ੍ਹਾਂ ਕਨੇਡਾ ਵਿੱਚ ਨਿਹੰਗ ਪ੍ਰਭਜੀਤ ਸਿੰਘ, ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਤੇ ਹੋਰ ਸਿੰਘਾਂ ਨੇ ਸਿਰਜੋੜ ਕੇ ਸਹਿਯੋਗ ਕੀਤਾ ਹੈ ਤੇ ਉਨਾਂ ਇਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਬੁੱਢਾ ਦਲ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੁਆਗਤ ‘ਚ ਪੁਜੀਆਂ ਸੰਗਤਾਂ ਅਤੇ ਸਮੂਹ ਛਾਉਣੀਆਂ ਦੇ ਨਿਹੰਗ ਸਿੰਘਾਂ ਦਾ ਧੰਨਵਾਦ ਕੀਤਾ।

ਇਸ ਸਮੇਂ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਕਰਨਰਾਜਬੀਰ ਸਿੰਘ ਐਡਵੋਕੇਟ, ਬਾਬਾ ਜਸਕਰਨ ਸਿੰਘ ਤੁੜ, ਸਰਵਣ ਸਿੰਘ ਮਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਸੁਖਵਿੰਦਰ ਸਿੰਘ ਮੌਰ ਮੁੱਖ ਪ੍ਰਚਾਰਕ, ਬਾਬਾ ਕਰਮ ਸਿੰਘ ਪਟਿਆਲਾ, ਬਾਬਾ ਬਘੇਲ ਸਿੰਘ, ਬਾਬਾ ਸਤਨਾਮ ਸਿੰਘ ਮਠਿਆਈਸਰ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਸ਼ੇਰ ਸਿੰਘ ਜੱਸੀ ਬਾਗ਼, ਬਾਬਾ ਪਰਮਜੀਤ ਸਿੰਘ, ਬਾਬਾ ਸ਼ੇਰ ਸਿੰਘ ਸਿਵੀਆ, ਬਾਬਾ ਕਰਮ ਸਿੰਘ ਪਟਿਆਲਾ, ਬਾਬਾ ਗੁਰਪ੍ਰੀਤ ਸਿੰਘ ਵੜੀ ਸਾਹਿਬ, ਬਾਬਾ ਭੁਪਿੰਦਰ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਕੁਲਵਿੰਦਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਸਰਬਜੀਤ ਸਿੰਘ ਸੋਲਖੀਆਂ, ਬਾਬਾ ਸਰਬਜੀਤ ਸਿੰਘ ਕਟਾਰ ਸਾਹਿਬ, ਬਾਬਾ ਕਰਮ ਸਿੰਘ ਜ਼ੀਰਕਪੁਰ, ਬਾਬਾ ਗੁਰਮੁੱਖ ਸਿੰਘ ਗੜਵੱਈ, ਬਾਬਾ ਗੋਰਾ ਸਿੰਘ, ਬਾਬਾ ਬਲਵਿੰਦਰ ਸਿੰਘ ਬਿੱਟੂ ਪਟਿਆਲਾ, ਬਾਬਾ ਬਲਦੇਵ ਸਿੰਘ ਪਟਿਆਲਾ, ਬਾਬਾ ਰਣਜੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ ਬਹਾਦਰਗੜ੍ਹ ਪਟਿਆਲਾ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਭੁਪਿੰਦਰ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਸ. ਇੰਦਰਪਾਲ ਸਿੰਘ ਫੌਜੀ ਹਜ਼ੂਰ ਸਾਹਿਬ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਚਰਨ ਸਿੰਘ ਫਤਿਹਗੜ੍ਹ, ਬਾਬਾ ਗੁਰਬਚਨ ਸਿੰਘ ਦਿਬੜਾ, ਬਾਬਾ ਜਸਬੀਰ ਸਿਮਘ ਨਿਹੰਗ, ਬਾਬਾ ਗਗਨ ਸਿੰਘ ਆਦਿ ਸ਼ਾਮਲ ਸਨ।



Scroll to Top