ਨਵੀਂ ਜ਼ਿਲ੍ਹਾ ਜੇਲ੍ਹ 'ਚ ਯੋਗਾ ਸੈਸ਼ਨ ਕਰਵਾਇਆ

ਦੁਆਰਾ: News ਪ੍ਰਕਾਸ਼ਿਤ :Saturday, 08 July, 2023, 07:12 PM

ਨਵੀਂ ਜ਼ਿਲ੍ਹਾ ਜੇਲ੍ਹ ‘ਚ ਯੋਗਾ ਸੈਸ਼ਨ ਕਰਵਾਇਆ
ਨਾਭਾ/ਪਟਿਆਲਾ, 8 ਜੁਲਾਈ:
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਬੰਦ ਬੰਦੀਆਂ ਦੇ ਜੀਵਨ ‘ਚ ਸੁਧਾਰ ਲਿਆਉਣ ਲਈ ਐਨ.ਜੀ.ਓ. ਇਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਜੇਲ੍ਹ ਵਿੱਚ ਯੋਗਾ ਸੈਸ਼ਨ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ੍ਹ ਬੰਦੀਆਂ ਦੇ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਧਿਆਨ ‘ਚ ਰੱਖਦੇ ਹੋਏ ਜੇਲ੍ਹ ਵਿੱਚ ਯੋਗਾ ਦਾ ਸੈਸ਼ਨ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਇਸ ਯੋਗਾ ਸੈਸ਼ਨ ‘ਚ ਬੰਦੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ ਅਤੇ ਵਲੰਟੀਅਰਜ਼ ਵੱਲੋਂ ਬੰਦੀਆਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕਰਨ ਸਮੇਤ ਯੋਗ ਦੀਆਂ ਵੱਖ ਵੱਖ ਵਿਧੀਆਂ ਅਤੇ ਉਨ੍ਹਾਂ ਦਾ ਸਰੀਰ ਅਤੇ ਮਨ ‘ਤੇ ਪੈਣ ਵਾਲੇ ਪ੍ਰਭਾਵ ਸਬੰਧੀ ਵੀ ਵਿਸਥਾਰ ਵਿੱਚ ਦੱਸਿਆ ਗਿਆ ਹੈ। ਉਨ੍ਹਾਂ ਬੰਦੀਆਂ ਨੂੰ ਰੋਜ਼ਾਨਾ ਸਵੇਰੇ ਉੱਠ ਕੇ ਯੋਗਾ ਅਤੇ ਮੈਡੀਟੇਸ਼ਨ ਕਰਨ ਦੇ ਲਾਭ ਬਾਰੇ ਵੀ ਦੱਸਿਆ। ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਰਾਜਦੀਪ ਸਿੰਘ ਬਰਾੜ ਅਤੇ ਹੋਰ ਜੇਲ ਸਟਾਫ਼ ਵੀ ਮੌਜੂਦ ਸੀ।