ਜੰਮੂ ਕਸ਼ਮੀਰ ਦੇ ਪਿੰਡ ’ਚ ਭੇਦਭਰੇ ਹਾਲਾਤਾਂ ਵਿਚ 16 ਮੌਤਾਂ ਨੇ ਕੀਤਾ ਸਭਨਾਂ ਨੂੰ ਹੈਰਾਨ

ਦੁਆਰਾ: Punjab Bani ਪ੍ਰਕਾਸ਼ਿਤ :Saturday, 18 January, 2025, 11:51 AM

ਜੰਮੂ ਕਸ਼ਮੀਰ ਦੇ ਪਿੰਡ ’ਚ ਭੇਦਭਰੇ ਹਾਲਾਤਾਂ ਵਿਚ 16 ਮੌਤਾਂ ਨੇ ਕੀਤਾ ਸਭਨਾਂ ਨੂੰ ਹੈਰਾਨ
ਰਾਜੌਰੀ/ਜੰਮੂ : ਭਾਰਤ ਦੇਸ਼ ਦੇ ਸੂੁਬੇ ਜੰਮੂ ਡਵੀਜ਼ਨ ਦੇ ਪਿੰਡ ਬਢਹਾਲ ਵਿੱਚ ਭੇਤਭਰੀ ਬਿਮਾਰੀ ਦੇ ਚਲਦਿਆਂ 16 ਜਣਿਆਂ ਦੀ ਜਾਨ ਚਲੀ ਗਈ, ਜਿਸ ਤੋਂ ਅਧਿਕਾਰੀ ਹੈਰਾਨ ਹਨ ਅਤੇ ਪਹਿਲੀ ਮੌਤ ਦੇ ਦੋ ਮਹੀਨਿਆਂ ਬਾਅਦ ਵੀ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅਸਮਰੱਥ ਹਨ । ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਬੁੱਢਲ ਦੇ ਐੱਸ. ਪੀ. (ਅਪਰੇਸ਼ਨ) ਵਜਾਹਤ ਹੁਸੈਨ ਦੀ ਅਗਵਾਈ ਹੇਠ 11 ਮੈਂਬਰੀ ਸਿੱਟ ਬਣਾਈ ਗਈ ਹੈ । ਜੱਟੀ ਬੇਗ਼ਮ (60) ਨਾਂ ਦੀ ਔਰਤ ਦੀ ਅੱਜ ਮੌਤ ਹੋ ਗਈ ਅਤੇ ਇੱਕ ਹੋਰ ਲੜਕੀ ਇਸ ਸਮੇਂ ਜਿੰਦਗੀ ਲਈ ਜੂਝ ਰਹੀ ਹੈ । ਪੀੜਤ ਰਾਜੌਰੀ ਜਿ਼ਲ੍ਹੇ ਦੇ ਕੋਟਰੰਕਾ ਸਬ-ਡਵੀਜ਼ਨ ਦੇ ਬਢਹਾਲ ਪਿੰਡ ਦੇ ਵਸਨੀਕ ਹਨ ਜਿੱਥੇ ਪਿਛਲੇ ਸਾਲ ਦਸੰਬਰ ਤੋਂ ਤਿੰਨ ਪਰਿਵਾਰਾਂ ਦੇ 16 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਵਿੱਚੋਂ ਐਤਵਾਰ ਤੋਂ ਹੁਣ ਤੱਕ ਸੱਤ ਜਣੇ ਦਮ ਤੋੜ ਚੁੱਕੇ ਹਨ ।