ਪਟਿਆਲਾ ਲੋਕੋਮੋਟਿਵ ਵਰਕਸ ਦੇ ਲਈ ਮਾਣ ਵਾਲੀ ਗੱਲ
ਦੁਆਰਾ: Punjab Bani ਪ੍ਰਕਾਸ਼ਿਤ :Saturday, 18 January, 2025, 10:25 AM

ਪਟਿਆਲਾ ਲੋਕੋਮੋਟਿਵ ਵਰਕਸ ਦੇ ਲਈ ਮਾਣ ਵਾਲੀ ਗੱਲ
ਖਿਡਾਰੀ ਸੁਸ਼੍ਰੀ ਅਨੂੰ ਰਾਨੀ ਰਾਸ਼ਟਰਪਤੀ ਵਲੋ ਅਰਜੁਨ ਐਵਾਰਡ ਨਾਲ ਸਨਮਾਨਿਤ
ਪਟਿਆਲਾ : ਅਜ ਦਾ ਦਿਨ ਪਟਿਆਲਾ ਲੋਕੋਮੋਟਿਵ ਵਰਕਸ (ਪੀਐਲਡਬਲਯੂ) ਪਟਿਆਲਾ ਦੇ ਲਈ ਬੇਹਦ ਮਾਣ ਦੀ ਗਲ ਹੈ ਕਿਉਂਕਿ ਸਾਡੀ ਮਾਣਯੋਗ ਖਿਡਾਰੀ ਸੁਸ੍ਰੀ ਅਨੂੰ ਰਾਨੀ ਨੂੰ ਭਾਰਤ ਦੇ ਰਾਸਟਰਪਤੀ ਵਲੋ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਸੁਸ੍ਰੀ ਅਨੂੰ ਰਾਨੀ, ਜਿਨਾ ਭਾਲਾ ਸੁਟਣ (ਜੈਵਲਿਨ ਥਰੋ) ਵਿਚ ਆਪਣੇ ਦੂਸਰੇ ਪ੍ਰਦਰਸ਼ਨ ਨਾਲ ਦੇਸ ਅਤੇ ਸੰਸਥਾਨ ਦਾ ਮਾਨ ਵਧਾਇਆ ਹੈ, ਉਨਾ ਦੀ ਇਹ ਪ੍ਰਾਪਤੀ ਉਨਾ ਲਈ ਸਖਤ ਮਿਹਨਤ, ਸਮਰਪਨ ਅਤੇ ਖੇਡਾਂ ਦੇ ਪ੍ਰਤੀ ਜਨੂਨ ਦਾ ਪ੍ਰਤੀਕ ਹੈ। ਇਹ ਸਨਮਾਨ ਨਾ ਸਿਰਫ ਪਟਿਆਲਾ ਲੋਕੋਮੋਟਿਵ ਵਰਕਸ ਦੇ ਖੇਡ ਇਤਿਹਾਸ ਵਿਚ ਇਕ ਸਵਰਨਿਮ ਅਧਿਆਏ ਜੋੜਦਾ ਹੈ, ਸਗੋ ਨੌਜਵਾਨਾ ਨੂੰ ਆਪਦੇ ਸਪਨਿਆਂ ਨੂੰ ਸਕਾਰ ਕਰਨ ਅਤੇ ਊਚਾਈਆਂ ਤਕ ਪਹੁੰਚਾਉਣ ਦੀ ਪ੍ਰੇਰਨਾ ਵੀ ਦਿੰਦਾ ਹੈ ।
