ਕੰਬੋਜ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਕੀਤਾ ਪਿਟ ਸਿਆਪਾ

ਦੁਆਰਾ: Punjab Bani ਪ੍ਰਕਾਸ਼ਿਤ :Monday, 20 January, 2025, 11:45 AM

ਕੰਬੋਜ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਕੀਤਾ ਪਿਟ ਸਿਆਪਾ
– ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਤਹਿਤ ਕਰਵਾਇਆ ਪ੍ਰੋਗਰਾਮ
– ਗ੍ਰਹਿ ਮੰਤਰੀ ਦੀਆਂ ਟਿਪਣੀਆਂ ਹਨ ਨਿੰਦਣਯੋਗ : ਹਰਦਿਆਲ ਕੰਬੋਜ
– ਕਿਹਾ, ਭਾਜਪਾ ਦੇਸ਼ ਨੂੰ ਵੰਡਣ ਦਾ ਕਰ ਰਹੀ ਹੈ ਕੰਮ
ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਵਿਖੇ ਆਯੋਜਿਤ ਹੋਏ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਪ੍ਰੋਗਰਾਮ ਤਹਿਤ ਕਾਂਗਰਸੀਆਂ ਵੱਲੋ ਵੱਡੇ ਪੱਧਰ ‘ਤੇ ਵਿਸ਼ਾਲ ਰੋਸ਼ ਰੈਲੀ ਕਰਕੇ ਭਾਜਪਾ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਕੀਤੀਆਂ ਟਿਪਣੀਆਂ ਬੇਹਦ ਨਿੰਦਣਯੋਗ ਹਨ । ਹਰਦਿਆਲ ਕੰਬੋਜ ਨੇ ਆਖਿਆ ਕਿ ਭਾਜਪਾ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ, ਜਿਸਨੂੰ ਬਿਲਕੁਲ ਵੀ ਬਦਰਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ‘ਬਾਬਾਸਾਹਿਬ ਦੇ ਯੋਗਦਾਨ ਪ੍ਰਤੀ ਭਾਜਪਾ ਦੀ ਘੋਰ ਅਣਦੇਖੀ ਨਾ ਸਿਰਫ਼ ਦਲਿਤਾਂ ਦਾ ਅਪਮਾਨ ਹੈ, ਸਗੋਂ ਸਾਡੇ ਲੋਕਤੰਤਰ ਦੀ ਨੀਂਹ ‘ਤੇ ਵੀ ਹਮਲਾ ਹੈ । ਅਮਿਤ ਸ਼ਾਹ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਪੰਜਾਬ ਕਾਂਗਰਸ ਇਸ ਮੰਗ ਨੂੰ ਪੂਰਾ ਹੋਣ ਸੰਘਰਸ਼ ਕਰਦੀ ਰਹੇਗੀ ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਲਈ ਡਟਕੇ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ”ਅਸੀਂ ਭਾਜਪਾ ਨੂੰ ਸੰਵਿਧਾਨ ਨੂੰ ਖਤਮ ਕਰਨ, ਦਲਿਤਾਂ ਨੂੰ ਦਬਾਉਣ ਜਾਂ ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਦਾ ਅਪਮਾਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਅਤੇ ਲੋਕਾਂ ਨਾਲ ਧਕੇਸ਼ਾਹੀ ਕਰ ਰਹੀ ਹੈ ਪਰ ਕਾਂਗਰਸ ਵਲੋ ਇਸਦਾ ਡਟਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਫੈਸਲੇ ਲੈ ਸਕਦੀ ਹੈ ਅਤੇ ਲੋਕਾਂ ਲਈ ਸਹੀ ਵਿਕਾਸ ਕਰ ਸਕਦੀ ਹੈ। ਇਸ ਲਈ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਦੇਸ਼ ਦਾ ਭਵਿਖ ਪੂਰੀ ਤਰ੍ਹਾਂ ਸੁਰਖਿਅਤ ਹੈ, ਜਿਸਤੋ ਲੋਕ ਵੀ ਭਲੀਭਾਂਤ ਜਾਣੂ ਹਨ ਅਤੇ ਲੋਕਾਂ ਦਾ ਸਾਥ ਵੀ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹੈ। ਇਸ ਮੋਕੇ ਉਨ੍ਹਾ ਨਾਲ ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਦੇਵ ਸਿੰਘ ਗਦੋਮਾਜਰਾ ਤੇ ਪੂਰੀ ਕਾਂਗਰਸ ਦੀ ਟੀਮ ਵੀ ਮੌਜੂਦ ਸੀ ।