ਅਕਾਲੀ ਦਲ ਵੱਲੋ ਅੱਜ ਕੀਤੀ ਜਾਵੇਗੀ ਭਰਤੀ ਮੁਹਿੰਤ ਦੀ ਸ਼ੁਰੂਆਤ : ਅਮਰਿੰਦਰ ਬਜਾਜ, ਰਾਠੀ

ਅਕਾਲੀ ਦਲ ਵੱਲੋ ਅੱਜ ਕੀਤੀ ਜਾਵੇਗੀ ਭਰਤੀ ਮੁਹਿੰਤ ਦੀ ਸ਼ੁਰੂਆਤ : ਅਮਰਿੰਦਰ ਬਜਾਜ, ਰਾਠੀ
– ਨੌਜਵਾਨਾਂ ਅੰਦਰ ਭਰਤੀ ਨੂੰ ਲੈ ਕੇ ਭਾਰਤੀ ਉਤਸਾਹ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਇੰਚਾਰਜ ਅਮਰਿੰਦਰ ਸਿੰਘ ਅਤੇ ਜਿਲਾ ਪ੍ਰਧਾਨ ਪਟਿਆਲਾ ਅਮਿਤ ਸਿੰਘ ਰਾਠੀ ਵਲੋ ਅੱਜ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਨੂੰ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਅਮਰਿੰਦਰ ਸਿੰਘ ਬਜਾਜ ਅਤੇ ਅਮਿਤ ਸਿੰਘ ਰਾਠੀ ਨੇ ਦੱਸਿਆ ਕਿ ਇਹ ਭਰਤੀ ਮੁਹਿੰਮ 20 ਜਨਵਰੀ ਨੂੰ 12 ਵਜੇ ਗੁਰਦੁਆਰਾ ਸਾਹਿਬ ਦੁਖ ਨਿਵਾਰਨ ਪਟਿਆਲਾ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋ ਹਿੱਸਾ ਲਿਆ ਜਾਵੇਗਾ । ਉਨ੍ਹਾ ਕਿਹਾ ਕਿ ਇਸ ਭਰਤੀ ਨੂੰ ਲੈ ਕੇ ਨੌਜਵਾਨਾ ਅੰਦਰ ਭਾਰੀ ਉਤਸਾਹ ਹੈ, ਜਿਸ ਤਹਿਤ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਯੂਥ ਅਕਾਲੀ ਦਲ ਦੇ ਨੌਜਵਾਨਾਂ, ਐਸ. ਓ. ਆਈ. ਦੇ ਵਿਦਿਆਰਥੀਆਂ, ਸਰਕਲ ਪ੍ਰਧਾਨ, ਵੱਖ ਵੱਖ ਵਿੰਗਾ ਦੇ ਅਹੁਦੇਦਾਰਾਂ ਸਾਹਿਬਾਨ, ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਤੇ ਸਮੁੱਚੇ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਸ਼ਾਮਲ ਹੋਣਗੇ । ਉਨ੍ਹਾ ਦਸਿਆ ਕਿ ਇਸ ਭਰਤੀ ਵਿਚ ਆਬਜ਼ਰਵਰ ਸ੍ਰੀ ਐਨ ਕੇ ਸ਼ਰਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਹਲਕਾ ਪਟਿਆਲਾ ਦਿਹਾਤੀ ਤੋਂ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ ।
