Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਸਾਡਾ ਭਾਰਤ ਹਮੇਸ਼ਾ ਰਹੇ ਮਹਾਨ ਉਨਤ ਅਤੇ ਖੁਸ਼ਹਾਲ : ਨੇਤਾ ਜੀ ਸੁਭਾਸ਼ ਚੰਦਰ ਬੋਸ

ਦੁਆਰਾ: Punjab Bani ਪ੍ਰਕਾਸ਼ਿਤ :Monday, 20 January, 2025, 11:24 AM

ਸਾਡਾ ਭਾਰਤ ਹਮੇਸ਼ਾ ਰਹੇ ਮਹਾਨ ਉਨਤ ਅਤੇ ਖੁਸ਼ਹਾਲ : ਨੇਤਾ ਜੀ ਸੁਭਾਸ਼ ਚੰਦਰ ਬੋਸ
ਪਟਿਆਲਾ : 23 ਜਨਵਰੀ 1897 ਨੂੰ ਭਾਰਤ ਦੀ ਧਰਤੀ ਤੇ ਹਜ਼ਾਰਾਂ ਬੱਚਿਆਂ ਨੇ ਜਨਮ ਲਿਆ ਹੋਵੇਗਾ ਅਤੇ ਹਜ਼ਾਰਾਂ ਹੀ ਹਰਰੋਜ ਦੁਨੀਆਂ ਛੱਡ ਕੇ ਜਾ ਰਹੇ ਹਨ। ਪਰ 23 ਜਨਵਰੀ 1897 ਨੂੰ ਭਾਰਤ ਮਾਂ ਦੀ ਗੋਦ ਵਿਚ ਪੈਦਾ ਹੋਏ ਸੁਭਾਸ਼ ਚੰਦਰ ਬੋਸ ਨੇ ਆਪਣੇ ਦੇਸ਼, ਸਮਾਜ, ਮਾਨਵਤਾ ਅਤੇ ਦੇਸ਼ ਦੀ ਆਜ਼ਾਦੀ, ਭਾਰਤੀਆਂ ਦੇ ਉਜਵਲ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਭਵਿੱਖ ਲਈ ਜ਼ੋ ਕੀਤਾ, ਸ਼ਾਇਦ ਹੀ ਅਜਿਹੇ ਸੱਚੇ ਦੇਸ਼ ਭਗਤ ਯੋਧੇ, ਕਦੇ ਕਦੇ ਹੀ ਦੁਨੀਆਂ ਵਿੱਚ ਪੈਦਾ ਹੁੰਦੇ ਹਨ । 75 ਪ੍ਰਤੀਸ਼ਤ ਬੱਚਿਆਂ ਅਤੇ ਨੋਜਵਾਨਾਂ ਨੂੰ ਧੰਨ ਕਮਾਉਣ ਲਈ ਸਿਖਿਆ, ਸੰਸਕਾਰ, ਮਰਿਆਦਾਵਾਂ, ਅਧਿਕਾਰਾਂ, ਹੱਕਾਂ, ਸਹੂਲਤਾਂ ਦੀ ਜਾਣਕਾਰੀ, ਮਾਪਿਆਂ, ਬਜ਼ੁਰਗਾਂ ਅਤੇ ਅਧਿਆਪਕਾਂ ਵਲੋਂ, ਕੇਵਲ ਦੌਲਤ ਸ਼ੋਹਰਤ, ਸਹੂਲਤਾਂ, ਕਮਾਉਂਣ ਲਈ ਹੀ ਦਿੱਤੀਆਂ ਜਾਂਦੀਆਂ ਹਨ ।
ਅਮੀਰੀ ਵਿੱਚ ਪੈਦਾ ਹੋਏ ਨੋਜਵਾਨਾਂ ਦੇ ਦਿਲ, ਦਿਮਾਗ ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚ ਇਹ ਹੀ ਹੁੰਦਾ ਕਿ ਉਨ੍ਹਾਂ ਨੂੰ ਸਖ਼ਤ ਮਿਹਨਤ, ਇਮਾਨਦਾਰੀ, ਵਫ਼ਾਦਾਰੀਆ ਅਤੇ ਦੇਸ਼ ਭਗਤੀ ਦੀ ਸਿਖਿਆ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਮਾਪਿਆਂ ਅਤੇ ਬਜ਼ੁਰਗਾਂ ਕੋਲ ਬਹੁਤ ਧੰਨ, ਦੌਲਤ, ਸ਼ੋਹਰਤ ਸਹੂਲਤਾਂ ਹਨ। ਇਸ ਕਰਕੇ ਉਨ੍ਹਾਂ ਵਲੋਂ ਆਪਣੇ ਦੇਸ਼, ਸਮਾਜ, ਧਰਤੀ ਮਾਂ, ਵਾਤਾਵਰਨ, ਸਾਥੀਆਂ ਦੀ ਭਲਾਈ, ਸੁਰੱਖਿਆ ਸਨਮਾਨ, ਖੁਸ਼ਹਾਲੀ, ਉਨਤੀ ਲਈ ਕਦੇ ਵੀ ਸੋਚਿਆ ਸਮਝਿਆ ਅਤੇ ਯਤਨ ਨਹੀਂ ਕੀਤੇ ਜਾਂਦੇ। ਉਹ ਪੈਦਾ ਹੁੰਦੇ ਹਨ ਅਤੇ ਆਪਣੀਆਂ ਖੁਸ਼ੀਆਂ, ਅਨੰਦ, ਸੰਤੁਸ਼ਟੀ ਲਈ ਯਤਨ ਕਰਦੇ ਹੋਏ ਆਪਣਾ ਜੀਵਨ ਖਤਮ ਕਰਕੇ ਦੁਨੀਆ ਵਿਚੋਂ ਚਲੇ ਜਾਂਦੇ ਹਨ । ਉਨ੍ਹਾਂ ਦੀ ਧੰਨ ਦੌਲਤ ਕੋਠੀਆਂ ਕਾਰਾਂ ਬੰਦੂਕਾਂ ਇਥੇ ਹੀ ਰਹਿ ਜਾਂਦੇ ਹਨ ਜਦਕਿ ਇਨਸਾਨ ਨੂੰ ਪ੍ਰਮਾਤਮਾ ਕਿਸੇ ਵਿਸ਼ੇਸ਼ ਕਾਰਜਾਂ ਹਿੱਤ ਸੰਪੂਰਨ ਇਨਸਾਨ ਬਣਾਕੇ ਧਰਤੀ ਤੇ ਭੇਜਦੇ ਹਨ । ਜਿਵੇਂ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਕਾਰਨ, ਦੇਸ਼ ਸਮਾਜ ਵਾਤਾਵਰਨ ਮਾਨਵਤਾ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਨ੍ਹਾਂ ਨੂੰ ਸਮਾਜ ਦੇਸ਼ ਮਾਨਵਤਾ ਵਲੋਂ ਯਾਦ ਕੀਤਾ ਜਾਂਦਾ ਹੈ ਪਰ 23 ਜਨਵਰੀ ਨੂੰ ਭਾਰਤ ਮਾਂ ਦੀ ਗੋਦ ਵਿੱਚੋਂ ਪੈਦਾ ਹੋਏ ਸੁਭਾਸ਼ ਚੰਦਰ ਬੋਸ ਨੇ 35 ਸਾਲਾਂ ਵਿਚ, ਭਾਰਤ ਮਾਤਾ ਦੀ ਆਜ਼ਾਦੀ, ਉਨਤੀ, ਖੁਸ਼ਹਾਲੀ ਅਤੇ ਭਾਰਤ ਵਾਸੀਆਂ ਦੀ ਸਵਤੰਤਰਤਾ ਪ੍ਰਭੁਸਤਾ ਲਈ ਜ਼ੋ ਕੀਤਾ ਉਹ ਭਾਰਤ ਅਤੇ ਦੁਨੀਆ ਵਿੱਚ ਹਮੇਸ਼ਾ ਸਨਮਾਨਿਤ ਰਹੇਗਾ ।
ਉਨ੍ਹਾਂ ਨੇ ਉਚੇਚੀ ਸਿਖਿਆ ਪ੍ਰਾਪਤ ਕਰਕੇ, ਜੱਜ ਵਜੋਂ ਧੰਨ, ਦੌਲਤ, ਸ਼ੋਹਰਤ, ਸਹੂਲਤਾਂ ਕਮਾਉਂਣ ਲਈ ਅੰਗਰੇਜ਼ੀ ਰਾਜ ਵਿੱਚ ਨੋਕਰੀ ਸ਼ੁਰੂ ਕੀਤੀ ਪਰ ਅੰਗਰੇਜ਼ਾਂ ਵਲੋਂ ਭਾਰਤੀਆਂ ਨਾਲ ਕੀਤੀ ਜਾਂਦੀਆਂ ਬੇਇਨਸਾਫੀਆਂ, ਧੱਕੇਸ਼ਾਹੀ, ਲੁਟਮਾਰਾ ਦੇਖ ਕੇ, ਉਨ੍ਹਾਂ ਵਲੋਂ ਧੰਨ ਦੌਲਤ ਸ਼ੋਹਰਤ ਕਮਾਉਣ ਦੀ ਥਾਂ, ਅੰਗਰੇਜ਼ਾਂ ਵਿਰੁੱਧ ਜੰਗ ਦੇ ਐਲਾਨ ਕਰ ਦਿੱਤੇ। ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ, ਸੁਤੰਤਰਤਾ ਸੰਗਰਾਮ ਸ਼ੁਰੂ ਕੀਤੇ ਪਰ ਮਹਾਤਮਾ ਗਾਂਧੀ ਦੀ ਦੀ ਅਹਿੰਸਾ ਦੀ ਵਿਚਾਰਧਾਰਾ ਅਮਨ ਸ਼ਾਂਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ, ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਦੇ ਅੰਗਰੇਜ਼ਾਂ ਅੰਦਰ ਡਰ ਭੈ ਪੈਦਾ ਕਰਨ ਲਈ, ਗਰਮ ਦਲ ਦੀ ਵਿਚਾਰਧਾਰਾ ਅਪਣਾਈ । ਇੱਕ ਦਿਨ ਅੰਗਰੇਜ਼ੀ ਸੈਨਿਕਾਂ ਨੂੰ ਧੋਖਾ ਦੇਕੇ, ਭਾਰਤ ਵਿਚੋਂ ਬਾਹਰ ਨਿਕਲਣ ਲਈ, ਉਹ ਮਾਲ ਗੱਡੀ ਦੇ ਡੱਬੇ ਵਿੱਚ ਲੁਕ ਕੇ ਬੈਠ ਗਏ ਅਤੇ ਇੱਕ ਹਫ਼ਤਾ, ਉਹ ਘੋੜਿਆਂ ਨੂੰ ਦਿੱਤਾ ਪਾਣੀ ਪੀਂਦੇ ਰਹੇ ਅਤੇ ਅਫ਼ਗ਼ਾਨਿਸਤਾਨ ਦੇ ਰਸਤੇ, ਉਹ ਜਰਮਨ ਵਿਖੇ ਪਹੁੰਚੇ, ਜਰਮਨ ਦੇ ਸ਼ਹਿਨਸ਼ਾਹ ਹਿਟਲਰ ਨੂੰ ਇਹ ਕਹਿਕੇ ਮਿਲੇ ਕਿ ਜਰਮਨ ਦੇ ਬੱਬਰ ਸ਼ੇਰ ਨੂੰ ਭਾਰਤ ਦਾ ਸ਼ੇਰ ਪੁੱਤਰ ਮਿਲਣ ਅਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਮਦਦ ਲੈਣ ਆਇਆ ਹੈ। ਹਿਟਲਰ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ ਅਤੇ ਹਜ਼ਾਰਾਂ ਕੈਂਦੀ ਸੈਨਿਕ ਅਤੇ ਹਥਿਆਰ ਦਿੱਤੇ। ਰਾਜ ਬਿਹਾਰੀ ਬੋਸ ਵਲੋਂ 1913 ਵਿੱਚ ਤਿਆਰ ਕੀਤੀ, ਇੰਡੀਅਨ ਨੈਸ਼ਨਲ ਆਰਮੀ, ਜਿਸ ਨੂੰ ਮਗਰੋਂ ਜਰਨਲ ਮੋਹਨ ਸਿੰਘ , ਜ਼ੋ ਗ਼ਦਰ ਪਾਰਟੀ ਦੇ ਯੋਧੇ ਸਨ, ਨੇ ਚਾਲੂ ਰਖਿਆ । ਨੇਤਾ ਜੀ ਨੇ, ਆਜ਼ਾਦ ਹਿੰਦ ਫੌਜ ਦਾ ਸਨਮਾਨ ਦਿੱਤਾ । ਜਾਪਾਨ ਤੋਂ ਹਥਿਆਰਾਂ ਅਤੇ ਸੈਨਿਕਾਂ ਦੀ ਮਦਦ ਲਈ, ਫੋਜ਼ ਨੂੰ ਸਿਖਲਾਈ ਦਿੱਤੀ। ਆਜ਼ਾਦ ਹਿੰਦ ਫੌਜ ਵਿੱਚ ਮੇਜ਼ਰ ਪ੍ਰੀਆ ਝਿੰਗਨ ਅਤੇ ਕੈਪਟਨ ਲਕਸ਼ਮੀ ਸਹਿਗਲ ਨੇ ਲਕਸ਼ਮੀ ਬਾਈ ਬਰੀਗੇਡ ਦੀ ਅਗਵਾਈ ਕੀਤੀ । ਸੈਨਿਕਾਂ ਨੂੰ ਭਾਰਤ ਦੀ ਆਜ਼ਾਦੀ ਲਈ ਪੱਕੇ ਤੌਰ ਤੇ ਤਿਆਰ ਕੀਤਾ। ਕਿ ਜਦੋਂ ਤੱਕ ਭਾਰਤ ਅੰਗਰੇਜਾਂ ਤੋਂ ਆਜ਼ਾਦ ਨਹੀਂ ਹੁੰਦਾ, ਉਹ ਲੜਦੇ ਰਹਿਣਗੇ ।
ਜਦੋਂ ਅੰਗਰੇਜ਼ਾਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਆਜ਼ਾਦ ਹਿੰਦ ਫੌਜ ਨੂੰ ਰੋਕਣ ਲਈ, ਜਾਪਾਨ ਤੇ ਦਬਾਅ ਪਾਉਣ ਲਈ ਕਿਹਾ । ਅਮਰੀਕਾ ਵਲੋਂ ਵਾਰ ਵਾਰ ਧਮਕੀਆਂ ਦੇਣ ਤੇ ਵੀ, ਜਾਪਾਨ ਨੇ ਆਜ਼ਾਦ ਹਿੰਦ ਫੌਜ, ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਸਾਥ ਦਿੱਤਾ। ਫੋਜ਼ ਦਾ ਭਾਰਤ ਵੱਲ ਕੂਚ ਕਰਨ ਦੇ ਪੱਕੇ ਇਰਾਦੇ ਨੂੰ ਤੋੜਣ ਲਈ, ਅਮਰੀਕਾ ਵਲੋਂ ਜਾਪਾਨੀਆਂ ਨੂੰ ਮਾਰਨ ਲਈ, 6 ਅਗਸਤ 1945 ਨੂੰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਨਾਗਾਸਾਕੀ ਉੱਪਰ ਐਟਮ ਬੰਬ ਗਿਰਾਏ ਜਿਨ੍ਹਾਂ ਕਰਕੇ ਤਿੰਨ ਲੱਖ ਜਾਪਾਨੀਆਂ ਦੀ ਮੌਤ ਹੋਈ ਸੀ । ਸੁਭਾਸ਼ ਜੀ ਨੇ ਕਿਹਾ ਸੀ ਕਿ ਜਦੋਂ ਵੀ ਦੇਸ਼ ਦੇ ਆਜ਼ਾਦੀ ਦਿਵਸ਼ ਮਣਾਏ ਜਾਣ ਤਾਂ ਜਪਾਨੀਆਂ ਦਾ ਧੰਨਵਾਦ ਕਰਦੇ ਰਹਿਣਾ। ਜਿਸ ਕਾਰਨ , ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਦੇ ਹੌਸਲੇ ਪ੍ਰਸਤ ਹੋਏ ਪਰ ਨੇਤਾ ਜੀ ਨੇ ਹੌਸਲਾ ਨਹੀਂ ਹਾਰਿਆ ਅਤੇ ਆਜ਼ਾਦ ਹਿੰਦ ਫੌਜ ਭਾਰਤ ਵੱਲ ਵਧਦੀ ਗਈ, ਜਿਸ ਕਾਰਨ ਅੰਗਰੇਜ਼ੀ ਹਕੂਮਤ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ ਅਤੇ 15 ਅਗਸਤ 1947 ਨੂੰ, ਭਾਰਤ ਨੂੰ ਆਜ਼ਾਦੀ ਮਿਲੀ ਸੀ । ਇਸੇ ਦੌਰਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸਿੰਘਾਪੁਰ ਤੋਂ ਹਵਾਈ ਜਹਾਜ਼ ਰਾਹੀਂ ਉਡਾਨ ਭਰੀ ਅਤੇ ਪਤਾ ਲਗਾ ਕਿ 18 ਅਗਸਤ 1945 ਨੂੰ ਉਹ ਜਹਾਜ਼ ਕਰੈਸ਼ ਹੋਕੇ ਡਿਗ ਪਿਆ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸ਼ਹੀਦ ਹੋ ਗਏ ਜਦਕਿ ਅਨੇਕਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਨੇਤਾ ਜੀ ਜਿਉਂਦੇ ਹਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਇੱਕ ਬੇਟੀ ਅਨੀਤਾ ਬੋਸ ਬਾਰੇ ਵੀ ਦਸਿਆ ਜਾਂਦਾ ਹੈ । ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਸਾਹਮਣੇ ਜ਼ੋ ਜੋਸ਼ ਪੈਦਾ ਕੀਤਾ ਉਹ ਭਾਸ਼ਣ ਅਜ ਵੀ ਸੁਣੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਦੇਸ਼ ਆਜ਼ਾਦ ਹੋਇਆ ਤਾਂ ਭਾਰਤ ਨੂੰ ਹਮੇਸ਼ਾ ਉੱਨਤ, ਖ਼ੁਸ਼ਹਾਲ ਸੁਰੱਖਿਅਤ, ਸਿਹਤਮੰਦ ਰੱਖਣ ਲਈ ਤਿੰਨ ਕਾਰਜ਼ ਜ਼ਰੂਰ ਕੀਤੇ ਜਾਣ, ਨਹੀਂ ਤਾਂ ਭਾਰਤ ਨੂੰ ਭਾਰਤੀ ਹੀ ਲੁੱਟ ਕੇ ਤਬਾਹ ਕਰ ਦੇਣਗੇ । ਹਰ ਨਾਗਰਿਕ ਲੀਡਰ ਅਤੇ ਵਿਦਿਆਰਥੀ ਨੂੰ ਸਾਲ ਵਿੱਚ ਦੋ ਮਹੀਨੇ, ਆਰਮੀ ਜਾਂ ਪੁਲਿਸ ਨਾਲ ਦੇਸ਼, ਸਮਾਜ, ਮਾਨਵਤਾ ਵਾਤਾਵਰਨ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ, ਖੁਸ਼ਹਾਲੀ, ਉਨਤੀ ਲਈ ਫੋਜੀਆਂ ਵਾਂਗ ਕਾਰਜ਼ ਜ਼ਰੂਰ ਕਰਵਾਏ ਜਾਣ ਤਾਂ ਜ਼ੋ ਭਾਰਤੀਆਂ ਨੂੰ ਆਰਮੀ, ਪੁਲਿਸ, ਸੈਨਿਕ ਜਵਾਨਾਂ ਦੀਆਂ ਡਿਊਟੀਆਂ ਜ਼ੁਮੇਵਾਰੀਆਂ, ਸਹਿਣਸ਼ੀਲਤਾ ਨਿਮਰਤਾ, ਸਬਰ ਸ਼ਾਂਤੀ ਆਗਿਆ ਪਾਲਣ ਬਾਰੇ ਜਾਣਕਾਰੀ ਹੋਵੇ । ਦੂਸਰਾ ਦੇਸ਼ ਦੀ ਆਜ਼ਾਦੀ ਮਗਰੋਂ 10 ਸਾਲਾਂ ਤੱਕ, ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜ਼ੋ ਦੇਸ਼ ਭ੍ਰਿਸ਼ਟ ਰਾਜਨੀਤਕ ਲੀਡਰਾਂ ਤੋਂ ਬਚਕੇ ਰਹੇ । ਜਦੋਂ ਪੰਜ ਸਾਲਾਂ ਮਗਰੋਂ ਸਰਕਾਰਾਂ ਦਾ ਕਾਰਜ਼ ਕਾਲ ਖਤਮ ਹੋਵੇ ਤਾਂ ਦੋ ਸਾਲ ਲਈ ਫੇਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ । ਬੱਚਿਆਂ ਨੂੰ ਸਹੂਲਤਾਂ ਅਤੇ ਮੁਫ਼ਤ ਦੀਆਂ ਸੇਵਾਵਾਂ ਨਾ ਦਿਤੀਆਂ ਜਾਣ, ਸਗੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ, ਖੇਡਾਂ, ਮੁਕਾਬਲਿਆਂ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ, ਮਦਦ, ਜੁਮੇਵਾਰ ਵਫ਼ਾਦਾਰ ਨਾਗਰਿਕ ਬਣਾਉਣ ਅਤੇ ਹਥੀਂ ਕਾਰਜ਼ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜ਼ੋ ਹਰ ਕੋਈ ਸਰਕਾਰੀ ਨੌਕਰੀਆਂ ਲਈ ਜਦੋਜਹਿਦ ਨਾ ਕਰਨ। ਕਿਉਂਕਿ ਮੁਫਤ ਦੀਆਂ ਸਹੂਲਤਾਂ, ਸੇਵਾਵਾਂ, ਬਚਪਨ ਜਵਾਨੀ ਨੂੰ ਨਿਕੰਮੇ ਆਰਾਮ ਪ੍ਰਸਤ, ਬਣਾਉਂਦੀਆਂ ਹਨ । ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਬੱਚਿਆਂ ਨੂੰ ਸਿਖਿਆ ਲਈ ਮੁਫ਼ਤ ਵਿਦਿਆ ਦਿੱਤੀ ਜਾਵੇ। ਬਜ਼ੁਰਗਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ, ਰਾਸ਼ਟਰ ਨਿਰਮਾਣ ਲਈ ਉਨ੍ਹਾਂ ਦੀ ਅਗਵਾਈ ਲੈਣੀ ਚਾਹੀਦੀ ਹੈ । ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 30 ਦਸੰਬਰ 1943 ਨੂੰ ਸਾਡਾ ਭਾਰਤ ਪੂਰਨ ਆਜ਼ਾਦ ਦੀ ਘੋਸ਼ਣਾ ਕੀਤੀ ਸੀ ਅਤੇ ਅੰਡੇਮਾਨ ਨਿਕੋਬਾਰ ਬੋਰਟ ਬਲੈਅਰ ਵਿਖੇ ਉਨ੍ਹਾਂ ਨੇ ਪਹਿਲੀ ਵਾਰ ਤਿਰੰਗਾ ਝੰਡਾ ਲਹਿਰਾਇਆ ਸੀ ਅਤੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਸੀ । ਵਲੋਂ :
ਐਡਵੋਕੇਟ ਮਾਨਿਕ ਰਾਜ ਸਿੰਗਲਾ : ਕੈਰੀਅਰ ਗਾਇਡੈਸ ਸਲਾਹਕਾਰ ਪਟਿਆਲਾ-9781312020