ਗ੍ਰਹਿ ਮੰਤਰੀ ਦੀ ਟਿਪਣੀ ਬੇਹਦ ਨਿੰਦਣਯੋਗ : ਵਿਸ਼ਨੂੰ ਸ਼ਰਮਾ

ਦੁਆਰਾ: Punjab Bani ਪ੍ਰਕਾਸ਼ਿਤ :Monday, 20 January, 2025, 11:01 AM

ਗ੍ਰਹਿ ਮੰਤਰੀ ਦੀ ਟਿਪਣੀ ਬੇਹਦ ਨਿੰਦਣਯੋਗ : ਵਿਸ਼ਨੂੰ ਸ਼ਰਮਾ
– ਭਾਜਪਾ ਦਾ ਕਾਲਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ
ਪਟਿਆਲਾ : ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਸੰਵਿਧਾਨ ਤੇ ਬਾਬਾ ਸਾਹਿਬ ਨੂੰ ਲੈ ਕੇ ਕੀਤੀ ਗਈ ਟਿਪਣੀ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਇਸ ਟਿਪਣੀ ਨਾਲ ਭਾਜਪਾ ਦਾ ਕਾਲਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ । ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਦੇਸ਼ਨੂੰ ਪਿਛੇ ਵੱਲ ਧਕਿਆ ਹੈ । ਅੱਜ ਵੀ ਦੇਸ਼ ਦੇ ਸੰਵਿਧਾਨ ਪ੍ਰਤੀ ਗਲਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ, ਜੋਕਿ ਬੇਹਦ ਨਿੰਦਣਯੋਗ ਹਨ ਤੇ ਇਨ੍ਹਾ ਨੇਤਾਵਾਂ ਉਪਰ ਤੁਰੰਤ ਕਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸਾ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ, ਜਿਸ ਕਾਰਨ ਅੱਜ ਲੋਕ ਆਪਣੇ ਭਾਜਪਾ ਨੂੰ ਕੋਸ ਰਹੇ ਹਨ । ਉਨ੍ਹਾਂ ਕਿਹਾ ਕਿ ਲੋਕ ਜਾਣ ਗਏ ਹਨ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਲੋਕਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ। ਅੱਜ ਦੇਸ਼ ਦੇ ਨੋਜਵਾਨ ਅਤੇ ਦੇਸ਼ ਦੇ ਲੋਕ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹਨ ।