ਐਸ. ਕੇ. ਐਮ. ਨੇ ਲਿਆ ਕੇ. ਐਮ. ਐਮ. ਦੀ ਮੀਟਿੰਗ ਵਿਚ 20 ਤੋਂ 26 ਜਨਵਰੀ ਤੱਕ ਪ੍ਰੋਗਰਾਮ ਸਾਂਝੇ ਕਰਨ ਦਾ ਫ਼ੈਸਲਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 18 January, 2025, 05:54 PM

ਐਸ. ਕੇ. ਐਮ. ਨੇ ਲਿਆ ਕੇ. ਐਮ. ਐਮ. ਦੀ ਮੀਟਿੰਗ ਵਿਚ 20 ਤੋਂ 26 ਜਨਵਰੀ ਤੱਕ ਪ੍ਰੋਗਰਾਮ ਸਾਂਝੇ ਕਰਨ ਦਾ ਫ਼ੈਸਲਾ
ਪਾਤੜਾਂ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਅੱਜ ਹੋਈ, ਜਿਸ ਵਿਚ ਲਏ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਅੱਜ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਏਕਤਾ ਵਿੱਚ ਵਿਸ਼ਵਾਸ ਰੱਖਣ ਦੇ ਚਲਦਿਆਂ 20 ਤੋਂ 26 ਜਨਵਰੀ ਦੇ ਪ੍ਰੋਗਰਾਮ ਸਾਂਝੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਦੇ ਚਲਦਿਆਂ 20 ਨੂੰ ਦੇਸ਼ ਦੇ ਸਮੁੱਚੇ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸਦੇ ਨਾਲ ਹੀ 26 ਨੂੰ ਜਨਵਰੀ ਨੂੰ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੈ੍ਰਕਟਰ ਮਾਰਚ ਕੱਢੇ ਜਾਣ ਦਾ ਫ਼ੈਸਲਾ ਪਹਿਲਾਂ ਤੋਂ ਹੀ ਹੈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 20 ਜਨਵਰੀ ਨੂੰ ਜੋ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਨਾਲ ਸਿਆਸੀ ਦਬਾਅ ਬਣਾਇਆ ਜਾ ਸਕੇਗਾ ਤਾਂ ਜੋ ਕੇਂਦਰ ਸਰਕਾਰ ਗੱਲਬਾਤ ਲਈ ਅੱਗੇ ਆਵੇ । ਕਿਸਾਨ ਆਗੂਆਂ ਆਖਿਆ ਕਿ ਉਨ੍ਹਾਂ ਕੇਂਦਰ ਨੂੰ ਚਿੱਠੀ ਲਿਖੀ ਸੀ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ, ਜਿਸਦੇ ਚਲਦਿਆਂ ਕੇਂਦਰ ਸਰਕਾਰ ਗੱਲਬਾਤ ਦੁਆਰਾ ਮਸਲਾ ਹੱਲ ਕਰ ਸਕੇ । ਕਿਸਾਨ ਆਗੂਆਂ ਆਖਿਆ ਕਿ ਕਿਸਾਨ ਇਕੱਠੇ ਹਨ ਅਤੇ ਸੰਘਰਸ਼ ਨੂੰ ਕਾਮਯਾਬ ਕਰਨ ਲਈ ਮੀਟਿੰਗ ਦਾ ਦੌਰ ਤੇ ਵਿਚਾਰ ਵਟਾਂਦਰਾ ਜਾਰੀ ਹੈ । ਉਨ੍ਹਾਂ ਕਿਹਾ ਕਿ ਐਮ. ਐਸ. ਪੀ. ਤਾਂ ਹੀ ਰਹੇਗੀ ਜੇਕਰ ਮੰਡੀਆਂ ਰਹਿਣਗੀਆਂ । ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੀਟਿੰਗਾਂ ਵਿਚੋਂ ਰਣਨੀਤੀ ਬਣ ਰਹੀ ਹੈ । ਉਨ੍ਹਾਂ ਕਿਹਾ ਕਿ 24 -25 ਨੂੰ ਦਿੱਲੀ ਵਿੱਚ ਮੀਟਿੰਗ ਹੋਣੀ ਹੈ ਉਥੇ ਜਾ ਕੇ ਸਾਰੀਆਂ ਮੰਗਾਂ ਰੱਖੀਆਂ ਜਾਣਗੀਆਂ ।