ਮਜੀਠਾ ਹਲਕੇ ਦੇ ਪਿੰਡ ਜੈਂਤੀਪੁਰ ’ਚ ਕਾਂਗਰਸੀ ਆਗੂ ਦੇ ਘਰ ’ਤੇ ਗ੍ਰੇਨੇਡ ਹਮਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 16 January, 2025, 12:11 PM

ਮਜੀਠਾ ਹਲਕੇ ਦੇ ਪਿੰਡ ਜੈਂਤੀਪੁਰ ’ਚ ਕਾਂਗਰਸੀ ਆਗੂ ਦੇ ਘਰ ’ਤੇ ਗ੍ਰੇਨੇਡ ਹਮਲਾ
ਅੰਮ੍ਰਿਤਸਰ : ਪੰਜਾਬ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਜੈਂਤੀਪੁਰ ਵਿਚ ਕਾਂਗਰਸੀ ਆਗੂ ਅਮਨਦੀਪ ਕੁਮਾਰ ਦੇ ਘਰ ’ਤੇ ਗ੍ਰਨੇਡ ਹਮਲਾ ਕੀਤਾ ਗਿਆ ਹੈ ਜਿਸ ਨਾਲ ਉਹਨਾਂ ਦੇ ਅਤੇ ਉਹਨਾਂ ਦੇ ਆਂਢ ਗੁਆਂਢ ਦੇ 8 ਘਰਾਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਅਮਨਦੀਪ ਕੁਮਾਰ ਜੈਂਤੀਪੁਰ ਦੇ ਪਿਤਾ ਸਵਰਗੀ ਰਾਜਿੰਦਰ ਕੁਮਾਰ ਜਿ਼ਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹਿ ਚੁੱਕੇ ਹਨ ਤੇ ਅਮਨਦੀਪ ਕੁਮਾਰ ਹੁਣ ਗੁਰਦਾਸਪੁਰ ਦੇ ਐਮ. ਪੀ. ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਹਨ । ਘਰ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਸਾਹਮਣੇ ਆਇਆ ਕਿ 2 ਨੌਜਵਾਨ ਮੋਟਰ ਸਾਈਕਲ ’ਤੇ ਜਿਹਨਾਂ ਵਿਚੋਂ ਇਕ ਨੇ ਉਤਰ ’ਤੇ ਘਰ ’ਤੇ ਹੈਂਡਗ੍ਰਨੇਡ ਸੁੱਟਿਆ ਅਤੇ ਉਹ ਫਰਾਰ ਹੋ ਗਏ । ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਗ੍ਰਨੇਡ ਹਮਲੇ ਨੂੰ ਲੈ ਕੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਮਜੀਠਾ ਹਲਕੇ ਵਿਚ ਇਹ ਦੂਜਾ ਗ੍ਰਨੇਡ ਹਮਲਾ ਹੈ ।