ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਬਣੇ ਜਤਿੰਦਰ ਪਾਲ ਮਲਹੋਤਰਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 16 January, 2025, 12:31 PM

ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਨਵੇਂ ਪ੍ਰਧਾਨ ਬਣੇ ਜਤਿੰਦਰ ਪਾਲ ਮਲਹੋਤਰਾ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਜਤਿੰਦਰ ਪਾਲ ਮਲਹੋਤਰਾ ਨੂੰ ਮੌਕਾ ਮਿਲਿਆ ਹੈ। ਦੱਸਣਯੋਗ ਹੈ ਕਿ ਜਤਿੰਦਰਪਾਲ ਮਲਹੋਤਰਾ ਮੁੜ ਚੰਡੀਗੜ੍ਹ ਭਾਜਪਾ ਦੇ ਨਵੇ਼ ਪ੍ਰਧਾਨ ਬਣੇ ਹਨ। ਦੱਸਣਯੋਗ ਹੈ ਕਿ ਉਕਤ ਨਿਯੁਕਤੀ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਸੰਗਠਨਾਤਮਕ ਉਤਸਵ ਤਹਿਤ ਹੋ ਰਹੀਆਂ ਸੰਗਠਨਾਤਮਕ ਚੋਣਾਂ ਵਿਚ ਬੁਧਵਾਰ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਹੋਈਆਂ ਸਨ ।