ਜੰਗਲਾਤ ਵਰਕਰਾਂ ਨੂੰ ਕੰਮ ਤੋਂ ਹਟਾਉਣ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 16 January, 2025, 11:29 AM

ਜੰਗਲਾਤ ਵਰਕਰਾਂ ਨੂੰ ਕੰਮ ਤੋਂ ਹਟਾਉਣ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜੀ
– ਵਰਕਰਾਂਨੇ ਜੰਗਲਾਤ ਵਿਭਾਗਦੀ ਅਫਸਰਸ਼ਾਹੀ ਵਿਰੁੱਧ ਜਤਾਇਆ ਰੋਸ਼
– 20 ਜਨਵਰੀ ਤੋ ਲਗਾਇਆ ਜਾਵੇਗਾ ਪੱਕਾ ਮੋਰਚਾ : ਜਗਮੋਹਨ ਸਿੰਘ ਨੋਲੱਖਾ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ 1680 ਦੀ ਜਿਲਾ ਸਬ ਕਮੇਟੀ ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਵਰਕਰਾਂ ਨੇ ਜੰਗਲਾਤ ਵਿਭਾਗ ਦੀ ਅਫਸਰਸ਼ਾਹੀ ਵਿਰੁੱਧ ਰੋਸ ਪ੍ਰਦਰਸ਼ਨ ਸੀ. ਐਫ. ਦਫਤਰ ਪਟਿਆਲਾ ਅਤੇ ਵਣ ਮੰਡਲ ਦਫਤਰ ਪਟਿਆਲਾ ਵਿਖੇ ਕੰਮ ਤੋ ਹਟਾਏ ਵਰਕਰਾਂ ਤੇ 100 ਤੋਂ ਵੱਧ ਵਰਕਰਾਂ ਨੂੰ ਕੰਮ ਤੋਂ ਹਟਾਉਣ ਨੂੰ ਲੈ ਕੇ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਜਗਮੋਹਨ ਸਿੰਘ ਨੋਲਖਾ ਨੇ ਆਖਿਆ ਕਿ ਜ਼ੋ ਵਰਕਰ 25—30 ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਚਲੇ ਆ ਰਹੇ ਸਨ । ਪੰਜਾਬ ਸਰਕਾਰ ਨੇ ਜਿਨਾਂ ਨਾਲ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਇਨਾ ਵਰਕਰਾਂ ਨੂੰ ਕੰਮ ਤੇ ਪੱਕਾ ਕੀਤਾ ਜਾਵੇਗਾ। ਉਹਨਾਂ ਦਾ ਰੁਜਗਾਰ ਖੋਹਣ ਵਿਰੁੱਧ ਫੈਸਲਾ ਕੀਤਾ ਗਿਆ। ਸੂਬਾ ਪ੍ਰਧਾਨ ਦਫਤਰ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ ਨੇ ਐਲਾਨ ਕੀਤਾ ਕਿ 20—01—2025 ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਅਤੇ ਜੰਗਲਾਤ ਅਧਿਕਾਰੀਆਂ ਦੀ ਹੋਵੇਗੀ । ਪੰਜਾਬ ਸਰਕਾਰ ਅਤੇ ਜੰਗਲਾਤ ਅਧਿਕਾਰੀਆਂ ਦੀ ਹੋਵੇਗੀ । ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਰਕਰਾਂ ਨੂੰ ਕੰਮ ਤੇ ਨਹੀਂ ਰੱਖਿਆ ਜਾਂਦਾ । ਅੱਜ ਦੇ ਰੋਸ ਮਾਰਚ ਵਿੱਚ ਸਾਰੀਆਂ ਰੇਜਾਂ ਦੇ ਪ੍ਰਧਾਨ ਦਰਸ਼ਨ ਸਿੰਘ ਮੁਲਵਾਲ, ਤਰਲੋਚਨ ਸਿੰਘ ਮਾੜੂ, ਤਰਲੋਚਨ ਗਿਰ, ਜ਼ਸਵਿੰਦਰ ਸਿੰਘ, ਬਲਵਿੰਦਰ ਸਿੰਘ, ਨਛੱਤਰ ਸਿੰਘ ਲਾਛੜੂ, ਸ਼ਾਮ ਸਿੰਘ, ਗੋਲਡੀ ਪ੍ਰਧਾਨ, ਸਾਧ ਸਿੰਘ ਆਦਿ ਸਾਥੀ ਹਾਜਰ ਸਨ । ਕੁਲਵਿੰਦਰ ਸਿੰਘ ਪ੍ਰਧਾਨ ਜੰਗਲੀ ਜੀਵ ਨੇ ਐਲਾਨ ਕੀਤਾ ਜੇਕਰ ਵਰਕਰਾਂ ਨੂੰ ਕੰਮ ਤੋਂ ਹਟਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੰਗਲਾਤ ਮੰਤਰੀ ਨੂੰ ਅਪੀਲ ਕੀਤੀ ਕਿ ਮਜਦੂਰਾਂ ਦਾ ਰੁਜਗਾਰ ਨਾ ਖੋਹੀਆਂ ਜਾਵੇ ਕਿਉਂਕਿ ਮਜਦੂਰਾ ਨੇ ਸਾਰੀ ਉਮਰ ਜੰਗਲਾਤ ਵਿਭਾਗ ਵਿੱਚ ਕੰਮ ਕੀਤਾ ਹੈ ।