ਰਾਹਗੀਰਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਤੇ ਪੁਲਸ ਨੇ ਕੀਤਾ ਕਈਆਂ ਵਿਰੁੱਧ ਕੇਸ ਦਰਜ

ਰਾਹਗੀਰਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਤੇ ਪੁਲਸ ਨੇ ਕੀਤਾ ਕਈਆਂ ਵਿਰੁੱਧ ਕੇਸ ਦਰਜ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਅਧੀਨ ਆਉਂਦੇ ਪੁਲਸ ਥਾਣਾ ਜੁਲਕਾਂ ਦੀ ਹਦੂਦ ਵਿਚ ਪੈਂਦੇ ਕੱਕਰ ਪੁੱਲ ’ਤੇ ਰਾਹਗੀਰਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਦੇ ਮਾਮਲੇ ਵਿਚ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦੇ ਹੁਕਮਾਂ ਤੇ ਕੇਸ ਦਰਜ ਕੀਤਾ ਗਿਆ ਹੈ। ਡਾ. ਨਾਨਕ ਸਿੰਘ ਨੇ ਸਪੱਸ਼ਟ ਆਖਿਆ ਹੈ ਕਿ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ ।ਦੱਸਣਯੋਗ ਹੈ ਕਿ ਜਿਨ੍ਹਾਂ ਵਿਅਕਤੀਆਂ ਤੇ ਗੈਰ ਕਾਨੂੰਨੀ ਤੌਰ ਤੇ ਵਸੂਲੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ ਵਲੋ਼ ਕੱਕਰ ਪੁੱਲ ’ਤੇ ਖੜੇ ਹੋ ਕੇ ਵਾਹਨਾਂ ਨੂੰ ਘੇਰ ਕੇ ਇਸ ਲਈ 200 ਰੁਪਏ ਪ੍ਰਤੀ ਵਾਹਨ ਵਸੂਲੇ ਜਾਂਦੇ ਸਨ ਕਿ ਕੁੱਕਰ ਪੁੱਲ ਸਰਕਾਰੀ ਨਹੀਂ ਸਗੋਂ ਸਾਡੇ ਪਿੰਡ ਦੀ ਪ੍ਰਾਪਰਟੀ ਹੈ, ਇਸ ਲਈ ਉਹ ਪੁੱਲ ਦੀ ਮੁਰੰਮਤ ਲਈ ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ 200 ਰੁਪਏ ਪ੍ਰਤੀ ਪਰਚੀ ਵਸੂਲਦੇ ਰਹੇ ਸਨ।
ਪੁਲਸ ਨੇ ਇਸ ਗੁੰਡਾ ਟੈਕਸ ਗਿਰੋਹ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਕਰਵਾਈ ਕਰਦੇ ਹੋਏ ਵੱਖ-ਵੱਖ ਧਰਾਵਾਂ ਤਹਿਤ ਐਫ਼. ਆਈ. ਆਰ. ਦਰਜ ਕੀਤੀ ਹੈ।
ਦੱਸਣਯੋਗ ਹੈ ਕਿ ਉਕਤ ਗੁੰਡਾ ਟੈਕਸ ਦਾ ਵਿਰੋਧ ਕਰਨ ਤੇ ਕੁੱਝ ਵਿਅਕਤੀਆਂ ਵਲੋਂ ਮੌਕੇ ਤੇ ਗੁੰਡਾ ਟੈਕਸ ਵਸੂਲਣ ਵਾਲਿਆਂ ਦੀ ਵੀਡੀਓ ਵੀ ਬਣਾਈ ਗਈ ਸੀ, ਜਿਸਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪੰਜਾਬ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਸਬੰਧਤ ਵਿਅਕਤੀਆਂ ਖਿਲਾਫ਼ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਹੈ।
