ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਨੂੰ ਪੰਜਾਬ ਦੇ ਥੀਏਟਰਾਂ ਵਿਚ ਲਗਾਉਣ ਤੋਂ ਥੀਏਟਰ ਮਾਲਕਾਂ ਕੀਤੀ ਕੋਰੀ ਨਾ

ਦੁਆਰਾ: Punjab Bani ਪ੍ਰਕਾਸ਼ਿਤ :Friday, 17 January, 2025, 12:09 PM

ਕੰਗਨਾ ਰਣੌਤ ਦੀ ਫਿ਼ਲਮ ਐਮਰਜੈਂਸੀ ਨੂੰ ਪੰਜਾਬ ਦੇ ਥੀਏਟਰਾਂ ਵਿਚ ਲਗਾਉਣ ਤੋਂ ਥੀਏਟਰ ਮਾਲਕਾਂ ਕੀਤੀ ਕੋਰੀ ਨਾ
ਚੰਡੀਗੜ੍ਹ : ਫਿ਼ਲਮ ਅਦਾਕਾਰਾ ਤੇ ਭਾਜਪਾਈ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੀ ਫਿਲਮ ’ਐਮਰਜੰਸੀ’ ਅੱਜ ਦੇਸ਼ ਭਰ ਵਿਚ ਰਿਲੀਜ਼ ਹੋਈ ਹੈ ਪਰ ਪੰਜਾਬ ਦੇ ਸਿਨੇਮਾ ਘਰਾਂ ਦੇ ਮਾਲਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦੇ ਚਲਦਿਆਂ ਫਿਲਮ ਨੂੰ ਪੰਜਾਬ ਵਿਚ ਵਿਖਾਉਣ ਤੋਂ ਟਾਲਾ ਵੱਟ ਲਿਆ ਹੈ । ਸਿੱਖ ਭਾਈਚਾਰੇ ਵੱਲੋਂ ਫਿਲਮ ਵਿਚ ਸਿੱਖਾਂ ਦੀ ਅਕਸ ਦੇ ਦੋਸ਼ ਲਗਾਏ ਗਏ ਸਨ ਪਰ ਫਿਰ ਸੈਂਸਰ ਬੋਰਡ ਨੇ ਇਹ ਦ੍ਰਿਸ਼ ਕੱਢਵਾ ਦਿੱਤੇ ਸਨ। ਇਸਦੇ ਬਾਵਜੂਦ ਸਿੱਖਾਂ ਵੱਲੋਂ ਫਿਲਮ ਦਾ ਵਿਰੋਧ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਵਿਚ ਫਿਲਮ ’ਤੇ ਪਾਬੰਦੀ ਲਗਾਈ ਜਾਵੇ ।