ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਆਪਦੇ ਸੌਂਕ ਨੂੰ ਵੀ ਜਿੰਦਾ ਰਖ ਰਹੀ ਹੈ ਪੀ. ਸੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ

ਦੁਆਰਾ: Punjab Bani ਪ੍ਰਕਾਸ਼ਿਤ :Friday, 17 January, 2025, 11:50 AM

ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਆਪਦੇ ਸੌਂਕ ਨੂੰ ਵੀ ਜਿੰਦਾ ਰਖ ਰਹੀ ਹੈ ਪੀ. ਸੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ
– ਪੁਡਾ ਪਟਿਆਲਾ ਵਿਚ ਏਸੀਏ ਹਨ ਤੈਨਾਤ : ਜਲਦ ਲੈ ਕੇ ਆ ਰਹੇ ਹਨ ਨਵੀ ਡਾਕੂਮੈਂਟਰੀ ‘ਜਰੀਆ’
– ਆਪਣੇ ਪਿਤਾ ਦੀ ਹੌਂਸਲਾ ਅਫਜਾਈ ਨਾਲ ਪਹੁੰਚੀ ਹੈ ਇਥੋਂ ਤੱਕ
ਪਟਿਆਲਾ : ਪਟਿਆਲਾ ਵਿਖੇ ਪੂਡਾ ਵਿਚ ਬਤੌਰ ਏ. ਸੀ. ਏ. ਤਾਇਨਾਤ ਸੀਨੀਅਰ ਪੀ. ਪੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਾਲ ਨਿਭਾਉਣ ਦੇ ਨਾਲ-ਨਾਲ ਆਪਣੇ ਸ਼ੌਂਕ ਨੂੰ ਵੀ ਜਿਊਂਦਾ ਰੱਖ ਰਹੇ ਹਨ ਅਤੇ ਉਹ ਦੁਨੀਆ ਅਤੇ ਸਮਾਜ ਨੂੰ ਅਜਿਹੀ ਡਾਕੂਮੈਂਟਰੀ ਅਤੇ ਕਿਤਾਬਾਂ ਦੇ ਰਹੇ ਹਨ, ਜਿਨ੍ਹਾਂ ਤੋਂ ਸਮਾਜ ਨੂੰ ਪ੍ਰੇਰਣਾ ਮਿਲਦੀ ਹੈ । ਦੱਸਣਯੋਗ ਹੈ ਕਿ ਜਸ਼ਨਪ੍ਰੀਤ ਕੌਰ ਗਿੱਲ ਨੂੰ ਪਿਛਲੇ ਸਾਲ ਅਮਰੀਕਾ ਦੇ ਲਾਸ ਏਂਜਲਸ ਵਿਚ ਹੋਏ ਆਸਟਿਨ ਫ਼ਿਲਮ ਫੈਸਟੀਵਲ ਅਤੇ ਹਵਾਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਆਪਣੀ ਕਹਾਣੀ ਜਰੀਆ ਦੀ ਹਾਲੀਵੁੱਡ ਵਿਚ ਬੈਸਟ ਇੰਟਰਨੈਸ਼ਨਲ ਸਕਰਿਪਟ ਰਾਈਟਿੰਗ (ਸਕਰੀਨਪਲੇਅ) ਦਾ ਐਵਾਰਡ ਪ੍ਰਾਪਤ ਕਰ ਚੁੱਕੀ ਹਨ । ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਿਖੀ ਗਈ ਅਤੇ ਨਿਰਦੇਸ਼ਿਤ ਡਾਕੂਮੈਂਟਰੀ ਜਲਦ ਹੀ ਭਾਰਤ ਸਮੇਤ ਵਰਲਡ ਵਾਈਡ ਫਰਵਰੀ ਦੇ ਆਖਰੀ ਹਫ਼ਤੇ ਵਿਚ ਰਿਲੀਜ਼ ਹੋਵੇਗੀ । ਟ੍ਰੈਵਲਿੰਗ ਡਾਕੂਮੈਂਟਰੀ ਜਿਸਦੀ ਪ੍ਰੋਡਕਸ਼ਨ ਅਮਰੀਕਾ ਦੀ ਇਕ ਕੰਪਨੀ ਨੇ ਕੀਤੀ ਹੈ ਨੂੰ ਭਾਰਤ ਸਮੇਤ ਵਰਲਡ ਵਾਈਡ ਫਰਵਰੀ ਦੇ ਆਖਰੀ ਹਫ਼ਤੇ ਰਿਲੀਜ਼ ਕੀਤਾ ਜਾਵੇਗਾ। ਕਿਉਂਕਿ ਇਹ ਫ਼ਿਲਮ ਟ੍ਰੈਵਲਿੰਗ ਡਾਕੂਮੈਂਟਰੀ ਹੈ ਇਸ ਲਈ ਇਸ ਵਿਚ ਇਕ ਸਫਰ (ਸੰਗਰੂਰ ਤੋਂ ਪਹਾੜਾਂ ਤੱਕ) ਵਿਚ ਰੋਡ ਮਦਰਜ਼ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਵਿਚ ਉਨ੍ਹਾਂ ਦੀ ਜੱਦੋ ਜਹਿਦ ਵਿਚ ਮਨੁੱਖੀ ਤਰਸ ਨੂੰ ਦਿਖਾਇਆ ਗਿਆ ਹੈ ।
ਪੂਰੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਕੋਈ ਬਹੁਤ ਵੱਡਾ ਦਾਨ ਕਰਨਾ ਹੀ ਸਮਾਜ ਸੇਵਾ ਨਹੀਂ ਹੈ ਬਲਕਿ ਛੋਟੀਆਂ ਛੋਟੀਆਂ ਥਾਵਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਮੁਤਾਬਕ ਤਰਸ ਰੱਖਣਾ ਵੀ ਬਹੁਤ ਵੱਡਾ ਧਰਮ ਦਾ ਕੰਮ ਹੈ। ਜਸ਼ਨਪ੍ਰੀਤ ਕੌਰ ਦੱਸਦੀ ਹਨ ਕਿ ਉਹ ਆਪਣੀ ਐਡਮਿਨਿਸਟ੍ਰੇਟਿਵ ਡਿਊਟੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਜਿਊਂਦਾ ਰੱਖਦੀ ਹਨ ਤਾਂ ਕਿ ਆਪਣੇ ਅੰਦਰ ਦੀ ਕਲਾ ਨਾਲ ਕਲਾਕਾਰ ਨੂੰ ਜਿਊਂਦਾ ਰੱਖਿਆ ਜਾ ਸਕੇ । ਇਸ ਪਿੱਛੇ ਸਾਰਾ ਸੇਹਰਾ ਉਹ ਆਪਣੇ ਪਿਤਾ ਨੂੰ ਦਿੰਦੀ ਹਨ ਜਿਨ੍ਹਾਂ ਦੀ ਹੌਂਸਲਾ ਅਫਜਾਈ ਨਾਲ ਉਹ ਇਥੇ ਤੱਕ ਪਹੁੰਚੀ ਹਨ ।
ਸਿਨੇਮਾ ਨਾਲ ਪਿਆਰ ਸੀ ਪਰ ਪਹਿਲਾਂ ਬਣੀ ਪੀ. ਸੀ. ਐਸ. ਅਫਸਰ :
ਸੰਗਰੂਰ ਜ਼ਿਲੇ ਵਿਚ ਸਿੱਖ ਪਰਿਵਾਰ ਨਾਲ ਸਬੰਧਤ ਜਸ਼ਨਪ੍ਰੀਤ ਕੌਰ ਜੋ ਕਿ ਚਾਰ ਭੈਣਾਂ ਹਨ ਅਤੇ ਇਕ ਭਰਾ ਹੈ ਅਤੇ ਉਨ੍ਹਾਂ ਦੇ ਪਿਤਾ ਇਕ ਮਰਚੈਂਟ ਨੇਵੀ ਅਫ਼ਸਰ ਰਹੇ ਹਨ, ਨੇ ਦੱਸਿਆ ਕਿ ਉਨ੍ਹਾ ਦੇ ਪਿਤਾ ਮਰਚੈਂਟ ਨੇਵੀ ਵਿਚ ਅਫ਼ਸਰ ਰਹੇ ਹਨ। ਸਿਵਲ ਸਰਵਿ ਵਿਚ ਆਉਣ ਲਈ ਪਿਤਾ ਨੇ ਕਿਹਾ। ਕਿਉਂਕਿ ਉਨ੍ਹਾਂ ਨੂੰ ਸਿਨੇਮਾ ਨਾਲ ਸ਼ੁਰੂ ਤੋਂ ਹੀ ਪਿਆਰ ਸੀ ਇਸ ਲਈ ਪਿਤਾ ਨੇ ਸਿੱਖਿਆ ਦਿੱਤੀ ਕਿ ਪਹਿਲਾਂ ਏਜ ਲਿਮਿਟ ਵਾਲੀ ਤਿਆਰੀ ਕਰਕੇ ਸਿਵਲ ਸਰਵਿਸਿਜ ਵਿਚ ਆ ਜਾਓ, ਫ਼ਿਲਮ ਇੰਡਸਟ੍ਰੀ ਵਿਚ ਤਾਂ ਕਦੇ ਵੀ ਆ ਜਾਓਗੇ, ਬਸ ਫਿਰ ਸਿਵਲ ਸਰਵਿਸਿਜ ਦੀ ਤਿਆਰੀ ਕੀਤੀ ਅਤੇ ਐਗਜ਼ਾਮ ਕਲੀਅਰ ਕਰਕੇ ਪੀ. ਸੀ. ਐਸ. ਅਫ਼ਸਰ ਬਣ ਗਈ । ਇਸ ਤੋਂ ਬਾਅਦ ਡਿਊਟੀ ਤੋਂ ਲੰਮੀ ਛੁੱਟੀ ਲੈ ਕੇ ਉਨ੍ਹਾਂ ਨੇ ਆਪਣੇ ਇਸ ਪ੍ਰਾਜੈਕਟ ‘ਤੇ ਕੰਮ ਕੀਤਾ।
ਲਾਸ ਏਂਜਲਸ ਕੈਂਪਸ ਸਕੂਲ ਵਿਚ ਕੀਤੀ ਫ਼ਿਲਮ ਮੇਕਿੰਗ ਦੀ ਸਟਡੀ :
ਜਸ਼ਨਪ੍ਰੀਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਸਟੱਡੀ ਲੀਵ ਲੈ ਕੇ ਹਾਲੀਵੁੱਡ ਵਿਚ ਨਿਊਯਾਰਕ ਫ਼ਿਲਮ ਅਕਾਦਮੀ ਦੇ ਲਾਸ ਏਂਜਲਸ ਕੈਂਪਸ ਸਕੂਲ ਵਿਚ ਫ਼ਿਲਮ ਮੇਕਿੰਗ ਸਟਡੀ ਕੀਤੀ । ਇਸ ਤੋਂ ਬਾਅਦ ਇਥੇ ਆ ਕੇ ਸਰਵਿਸ ਦੌਰਾਨ ਹੀ ਮਹਿਲਾ ਸਸ਼ਕਤੀਕਰਨ ‘ਤੇ ਕਹਾਣੀ ਜਰੀਆ ਲਿਖੀ। ਕਹਾਣੀ ਲਿਖੀ ਹੀ ਸੀ ਕਿ ਸੋਸ਼ਲ ਮੀਡੀਆ’ਤੇ ਆਸਟਿਨ ਫ਼ਿਲਮ ਫੈਸਟੀਵਲ ਦੇ ਰੂਪ ਵਿਚ ਇਕ ਅਜਿਹੇ ਪਲੇਟਫਾਰਮ ਸਬੰਧੀ ਪਤਾ ਚੱਲਿਆ ਜੋ ਸਾਰੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਇਕ ਜੁਆਇੰਟ ਪਲੇਟਫਾਰਮ ਹੈ । ਨਵੇਂ ਫ਼ਿਲਮ ਮੇਕਰਜ਼ ਦੇ ਲਈ ਇਹ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਤੁਸੀਂ ਆਪਣਾ ਪ੍ਰਾਜੈਕਟ ਸਬਮਿਟ ਕਰ ਸਕਦੇ ਹੋ । ਇਹ ਪ੍ਰਾਜੈਕਟ ਅੱਗੇ ਆਸਕਰ ਤੱਕ ਜਾਂਦੇ ਹਨ।
ਇਟਲੀ ਦੇ ਫੈਸਟੀਵਲ ਵਿਚ ਵੀ ਕਹਾਣੀ ਨੇ ਪ੍ਰਾਪਤ ਕੀਤੀ ਟਾਪ ਪੋਜੀਸ਼ੀਅਨ :
ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਕੌਰ ਗਿੱਲ ਦੀ ਕਹਾਣੀ ਜਰੀਆ ਨੇ ਬੀਤੇ ਦਿਨਾਂ ਇਟਲੀ ਦੇ ਮਿਲਾਨ ਫ਼ਿਲਮ ਫੈਸਟੀਵਲ ਵਿਚ ਵੀ ਸਕਰਿਪਟ ਨੇ ਟਾਪ ਪੋਜੀਸ਼ਨ ਪ੍ਰਾਪਤ ਕੀਤੀ । ਇਸ ਤੋਂ ਪਹਿਲਾਂ ਮੈਡਰਿਡ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਵੀ ਟਾਪ ਥ੍ਰੀ ਫਾਈਨਲਿਸਟ ਵਿਚ ਰਹੀ। ਇਸ ਤੋਂ ਬਾਅਦ ਉਹ ਨਿਊਯਾਰਕ ਵੂਮੈਨ ਫੈਸਟੀਵਲ ਵਿਚ ਵੀ ਸੈਮੀਫਾਈਨਲ ਤੱਕ ਪਹੁੰਚੀ ।
ਐਡੀਸ਼ਨਲ ਚੀਫ ਐਡਮਿਨਿਸਟ੍ਰੇਟਿਵ ਦੇ ਤੌਰ ‘ਤੇ ਪੂਡਾ ਵਿਚ ਵੀ ਕਰ ਰਹੇ ਹਨ ਸ਼ਾਨਦਾਰ ਤਰੀਕੇ ਨਾਲ ਲੋਕਾਂ ਦੀ ਸੇਵਾ :
ਸੀਨੀਅਰ ਪੀ. ਸੀ. ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਇਸ ਸਮੇਂ ਪੂਡਾ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਿਵ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਉਹ ਲੋਕਾਂ ਨੂੰ ਇਨਸਾਫ ਦੇਣ ਵਾਲੇ ਅਧਿਕਾਰੀਆਂ ਵਜੋਂ ਜਾਣੇ ਜਾਂਦੇ ਹਨ। ਪੂਡਾ ਵਿਚ ਵੀ ਲੋਕਾਂ ਦਾ ਕੋਈ ਵੀ ਕੰਮ ਜੋ ਕਿ ਨਿਯਮਾਂ ‘ਤੇ ਖਰਾ ਉਤਰਦਾ ਹੈ ਉਹ ਰੁਕਦਾ ਨਹੀਂ ਹੈ। ਉਨ੍ਹਾਂ ਹਮੇਸ਼ਾਂ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦਿੱਤੀ ਹੈ । ਮੈਡਮ ਗਿੱਲ ਦਾ ਕਹਿਣਾ ਹੈ ਕਿ ਉਹ ਬਤੌਰ ਅਧਿਕਾਰੀ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਨ, ਉਥੇ ਸਮਾਜ ਨੂੰ ਸੇਧ ਦੇਣ ਵਾਲੀ ਡਾਕੂਮੈਂਟਰੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ‘ਤੇ ਲਿਆਉਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਆਪਣਾ ਸਹੀ ਵਿਜਨ ਦਿਖਾਉਣ ਦੀ ਲੋੜ ਹੈ, ਇਸ ਲਈ ਉਹ ਹਮੇਸ਼ਾਂ ਆਪਣੀ ਕੋਸ਼ਿਸ਼ ਜਾਰੀ ਰੱਖਣਗੇ ।