ਪੰਜਾਬੀ ਯੂਨੀਵਰਸਿਟੀ ਵਿਖੇ ਏਡਜ਼ ਜਾਗਰੂਕਤਾ ਬਾਰੇ ਸੈਮੀਨਵਾਰ ਕਰਵਾਇਆ ਗਿਆ
ਪੰਜਾਬੀ ਯੂਨੀਵਰਸਿਟੀ ਵਿਖੇ ਏਡਜ਼ ਜਾਗਰੂਕਤਾ ਬਾਰੇ ਸੈਮੀਨਵਾਰ ਕਰਵਾਇਆ ਗਿਆ
ਪਟਿਆਲਾ, 16 ਜਨਵਰੀ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਏਡਜ਼ ਜਾਗਰੂਕਤਾ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੇ ਦੇ ਸਾਇੰਸ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ 160 ਤੋਂ ਜ਼ਿਆਦਾ ਵਲੰਟੀਅਰਾਂ ਨੇ ਭਾਗ ਲਿਆ ।
ਸੈਮੀਨਾਰ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰੋਫੈਸਰ ਇੰਚਾਰਜ ਡਾ. ਮੋਨੀਕਾ ਗਰਗ ਆਈ. ਐੱਚ. ਬੀ. ਟੀ. ਵਿਭਾਗ ਅਤੇ ਡਾ. ਲਿਵਲੀਨ ਕੌਰ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ । ਡਾ. ਮੋਨਿਕਾ ਗਰਗ ਨੇ ਬੱਚਿਆਂ ਨੂੰ ਏਡਜ਼ ਅਤੇ ਐੱਚ. ਆਈ. ਵੀ. ਬੀਮਾਰੀ ਪ੍ਰਤੀ ਜਾਗਰੂਕ ਕਰਾਇਆ ਅਤੇ ਏਡਜ਼ ਦੇ ਲੱਛਣਾਂ ਅਤੇ ਇਸ ਬੀਮਾਰੀ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ, ਬਾਰੇ ਵਲੰਟੀਅਰਜ਼ ਨੂੰ ਜਾਣਕਾਰੀ ਦਿੱਤੀ । ਉਨ੍ਹਾਂ ਸਪਸ਼ਟ ਕੀਤਾ ਕਿ ਇਸ ਦੇ ਪ੍ਰਤੀ ਸਮਾਜ ਵਿਚ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ।
ਡਾ. ਲੀਵਲੀਨ ਕੌਰ ਨੇ ਵਲੰਟੀਅਰਜ਼ ਨਾਲ਼ ਸਿੱਧਾ ਸੰਵਾਦ ਰਚਾਉਂਦਿਆਂ ਉਨ੍ਹਾਂ ਤੋਂ ਵਿਸ਼ੇ ਨਾਲ਼ ਸੰਬੰਧਤ ਵੱਖ-ਵੱਖ ਸਵਾਲ ਪੁੱਛੇ ਅਤੇ ਕਈ ਵਲੰਟੀਅਰਜ਼ ਨੇ ਉਹਨਾਂ ਦੇ ਜਵਾਬ ਦਿਤੇ । ਡਾ. ਦਿਲਵਰ ਸਿੰਘ ਨੇ ਵੀ ਵਲੰਟੀਅਰਜ਼ ਨੂੰ ਏਡਜ਼ ਪ੍ਰਤੀ ਜਾਗਰੂਕ ਰਹਿਣ ਦੇ ਵਿਸ਼ੇ ਨਾਲ਼ ਸੰਬੰਧਤ ਵੱਖ-ਵੱਖ ਪੱਖਾਂ ਤੋਂ ਜਾਣਕਾਰੀ ਸਾਂਝੀ ਕੀਤੀ । ਪ੍ਰੋਗਰਾਮ ਕੋਆਰਡੀਨੇਟਰ ਡਾ ਅਨਹਦ ਸਿਘ ਗਿੱਲ ਨੇ ਵਲੰਟੀਅਰਜ਼/ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿਚ ਵੀ ਉਲੀਕੇ ਜਾਣਗੇ । ਇਸ ਸੈਮੀਨਾਰ ਵਿਚ ਐੱਨ. ਐੱਨ. ਐੱਸ. ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਅਭਿਨਵ ਭੰਡਾਰੀ, ਡਾ. ਸੁਨੀਤਾ ਆਦਿ ਨੇ ਸ਼ਿਰਕਤ ਕੀਤੀ ।