ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ,
ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ,
-ਅੰਬਾਲਾ ਤੋਂ ਪੰਜਾਬ ਦਾਖਲ ਹੁੰਦਿਆਂ ਕੌਮੀ ਸ਼ਾਹਰਾਹ ‘ਤੇ ਪੰਜਾਬੀ ਤੇ ਅੰਗਰੇਜ਼ੀ ‘ਚ ਲਿਖਿਆ, ‘ਜੀ ਆਇਆਂ ਨੂੰ ਪੰਜਾਬ’
ਪਟਿਆਲਾ, 7 ਜੁਲਾਈ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਕੌਮੀ ਸ਼ਾਹਰਾਹ ‘ਤੇ ਅੰਬਾਲਾ ਤੋਂ ਪੰਜਾਬ ਦਾਖਲ ਹੁੰਦਿਆਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਸ਼ਬਦ ‘ਜੀ ਆਇਆਂ ਨੂੰ ਪੰਜਾਬ’ ਰਾਹਗੀਰਾਂ ਦਾ ਪੰਜਾਬ ਵਿੱਚ ਸਵਾਗਤ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਬਾਰੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਜੋੜਦੇ ਰਸਤਿਆਂ ਦੇ ਸੁੰਦਰੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ, ਇਸ ਤਹਿਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਰਾਬਤਾ ਕਾਇਮ ਕਰਕੇ ਸ਼ੰਭੂ ਰਸਤੇ ਕੌਮੀ ਸ਼ਾਹਰਾਹ ਐਨ.ਐਚ. 44 ਮਾਰਗ ਨੂੰ ਅੰਬਾਲਾ ਨੇੜੇ ਸੁੰਦਰ ਬਣਾਉਣ ਲਈ ਕਿਹਾ ਗਿਆ ਸੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ‘ਤੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਐਨ.ਐਚ.ਏ.ਆਈ. ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਅੰਬਾਲਾ ਤੋਂ ਪੰਜਾਬ ਦਾਖਲੇ ਸਮੇਂ ਕੌਮੀ ਮਾਰਗ ਵਿਚਾਰਲੀ ਖਾਲੀ ਥਾਂ ਅਤੇ ਹੋਰਨਾਂ ਢੁੱਕਵੀਆਂ ਥਾਂਵਾਂ ਦੇ ਸੁੰਦਰੀਕਰਨ ਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸੇ ਤਹਿਤ ਹੀ ਪੰਜਾਬੀ ਅਤੇ ਅੰਗਰੇਜੀ ਭਾਸ਼ਾ ਵਿੱਚ ਸੜਕ ਦੇ ਕਿਨਾਰੇ ਉਤੇ ‘ਜੀ ਆਇਆਂ ਨੂੰ ਪੰਜਾਬ’ ਲਿਖਿਆ ਗਿਆ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਮੁਹਿੰਮ ਜਾਰੀ ਰਹੇਗੀ ਅਤੇ ਪਟਿਆਲਾ ਨੂੰ ਜੋੜਦੇ ਸਾਰੇ ਰਸਤਿਆਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸੇ ਦੌਰਾਨ ਐਨ.ਐਚ.ਏ.ਆਈ. ਦੇ ਆਸ਼ਿਮ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਐਨ.ਐਚ. 44 ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।