ਧੀਮਾਨ ਭਵਨ ਸੋਸਾਇਟੀ ਵੱਲੋਂ ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਨੂੰ ਕੀਤਾ ਗਿਆ ਸਨਮਾਨਿਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 22 January, 2025, 07:03 PM

ਧੀਮਾਨ ਭਵਨ ਸੋਸਾਇਟੀ ਵੱਲੋਂ ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ : ਧੀਮਾਨ ਭਵਨ ਸੋਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪਟਿਆਲਾ ਸ਼ਹਿਰ ਦੇ ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਸੋਸਾਇਟੀ ਮੈਂਬਰਾਂ ਵੱਲੋਂ ਕੁੰਦਨ ਗੋਗੀਆ ਨੂੰ ਮੇਅਰ ਬਣਨ ‘ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਰੋਹ ਦੌਰਾਨ ਸੋਸਾਇਟੀ ਮੈਂਬਰਾਂ ਨੇ ਕਿਹਾ ਕਿ ਕੁੰਦਨ ਗੋਗੀਆ ਇੱਕ ਸਧਾਰਨ ਪਰਿਵਾਰ ਤੋਂ ਹਨ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ । ਕੁੰਦਨ ਗੋਗੀਆ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਦਿਨ-ਰਾਤ ਕੰਮ ਕਰ ਰਹੇ ਹਨ । ਇਸ ਮੌਕੇ ਸੋਸਾਇਟੀ ਮੈਂਬਰਾਂ ਨੇ ਕੁੰਦਨ ਗੋਗੀਆ ਨੂੰ ਪਟਿਆਲਾ ਸ਼ਹਿਰ ਦਾ ਮੇਅਰ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਕੇਦਾਰ ਨਾਥ ਧੀਮਾਨ, ਡਿਪਟੀ ਚੇਅਰਮੈਨ ਸੰਦੀਪ ਧੀਮਾਨ ਟੀਨਾ, ਸੀਨੀਅਰ ਮੀਤ ਪ੍ਰਧਾਨ ਦਵਾਰਕਾ ਦਾਸ ਧੀਮਾਨ, ਮੀਤ ਪ੍ਰਧਾਨ ਦਵਿੰਦਰ ਕੁਮਾਰ ਪਨੇਸਰ, ਬਾਵਾ ਸਿੰਘ ਲੋਟਾ, ਅਮਰਜੀਤ ਸਿੰਘ ਰਾਮਗੜ੍ਹੀਆ, ਕੈਸ਼ੀਅਰ ਰਾਜ ਕੁਮਾਰ ਧੀਮਾਨ, ਰਜਿੰਦਰ ਧੀਮਾਨ ਅਤੇ ਨਿਰਦੋਸ਼ ਕੁਮਾਰ ਧੀਮਾਨ ਸਮੇਤ ਸਮੂਹ ਸੋਸਾਇਟੀ ਮੈਂਬਰ ਮੌਜੂਦ ਰਹੇ ।