ਪਾਰਟੀ ਨੇ ਮੇਰੇ ਲੰਮੇ ਸਬਰ, ਸਮਰਪਣ ਤੇ ਇਮਾਨਦਾਰੀ ਦਾ ਮੁੱਲ ਪਾਇਆ : ਕੁੰਦਨ ਗੋਗੀਆ
ਪਾਰਟੀ ਨੇ ਮੇਰੇ ਲੰਮੇ ਸਬਰ, ਸਮਰਪਣ ਤੇ ਇਮਾਨਦਾਰੀ ਦਾ ਮੁੱਲ ਪਾਇਆ : ਕੁੰਦਨ ਗੋਗੀਆ
ਵੱਖ—ਵੱਖ ਸੰਸਥਾਵਾਂ ਵਲੋਂ ਮੇਅਰ ਗੋਗੀਆ ਦਾ ਸਨਮਾਨ ਜਲਦ ਹੀ ਵਾਰਡ ਦੇ ਸਮੁੱਚੇ ਕੰਮ ਕਰਵਾਉਣ ਦਾ ਭਰੋਸਾ ਦਿਵਾਇਆ : ਰਾਜਿੰਦਰ ਗਿੱਲ
ਪਟਿਆਲਾ 21 ਜਨਵਰੀ : ਪਟਿਆਲਾ ਸ਼ਹਿਰ ਦੀ ਸੰਸਥਾ ਪਟਿਆਲਾ ‘ਲੋਕ ਭਲਾਈ ਮੰਚ’ ਦੇ ਪ੍ਰਧਾਨ ਅਤੇ ਵਾਰਡ ਨੰਬਰ 54 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਗਿੱਲ ਅਤੇ ਬਡੂੰਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਤੇ ਚੇਅਰਮੇਨ ਡਾ. ਜਗਦੀਸ਼ ਰਹਿਲ ਵਲੋਂ ਪਟਿਆਲਾ ਨਗਰ ਨਿਗਮ ਦੇ ਨਵ—ਨਿਯੁਕਤ ਮੇਅਰ ਕੁੰਦਨ ਗੋਗੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਆਪਣੀ ਸੰਖੇਪ ਗੱਲਬਾਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸਬਰ, ਸਿਦਕ, ਸਮਰਪਣ, ਸਿਰੜ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਦਾ ਇੱਕ ਦਿਨ ਫਲ ਜਰੂਰ ਮਿਲਦਾ ਹੈ, ਪਾਰਟੀ ਨੇ ਵੀ ਮੇਰੇ ਇਨ੍ਹਾਂ ਗੁਣਾਂ ਦਾ ਹੀ ਮੁੱਲ ਪਾਇਆ ਹੈ । ਉਹਨਾਂ ਕਿਹਾ ਕਿ ਇਸ ਮੁਕਾਮ *ਤੇ ਪਹੁੰਚਣ ਲਈ ਪਾਰਟੀ ਦੀ ਲਗਾਤਾਰ ਵਫ਼ਾਦਾਰੀ ਕੀਤੀ ਤੇ ਰੱਜ ਕੇ ਮਿਹਨਤ ਵੀ ਕਰਨੀ ਪਈ । ਉੁਨ੍ਹਾਂ ਅੱਗੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਨਹੀਂ ਬਲਕਿ ਸਮੁੱਚੇ ਪਟਿਆਲਾ ਵਾਸੀਆ ਦਾ ਮੇਅਰ ਹਾਂ, ਕੋਈ ਕਿਸੇ ਵੀ ਸਮੇਂ ਮੇਰੇ ਕੋਲ ਕੰਮ ਲਈ ਆ ਸਕਦਾ ਹੈ । ਉਹਨਾ ਅੰਤ ਵਿੱਚ ਕਿਹਾ ਕਿ ਵਿਕਾਸ ਕੰਮਾਂ ਦਾ ਨਿਰੀਖਣ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਤੇ ਜਲਦੀ ਹੀ ਸਾਰੇ ਕੰਮ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹੇ ਜਾਣਗੇ । ਇਸ ਮੌਕੇ ਆਪ ਆਗੂ ਰਜਿੰਦਰ ਗਿੱਲ ਨੇ ਉਹਨਾਂ ਦੇ ਸਮਰਥਨਕਾ ਵੱਲੋਂ ਮੇਅਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ ਬਡੂੰਗਰ ਦੀ ਮੁੱਖ ਸੜਕ ਬਣਾਉਣ ਬਾਰੇ ਤੇ ਮਾਰਕੀਟ ਵਿੱਚ ਜਨਤਕ ਪਖਾਨਾ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਨਾਮ ਤੇ ਪਾਰਕ ਦਾ ਨਿਰਮਾਣ ਕੀਤਾ ਜਾਵੇ । ਉਹਨਾਂ ਉਪਰੋਕਤ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਸੁਖਵਿੰਦਰ ਸਿੰਘ, ਜਗਜੀਵਨ ਰਾਮ, ਸੋਮ ਨਾਥਟਾਂਕ, ਗੁਰਨਾਮ ਸਿੰਘ ਫੌਜੀ, ਚਮਕੌਰ ਖਾਨ, ਅਖਿਲੇਸ਼ ਪ੍ਰਿੰਸ, ਕਰਮ ਸਿੰਘ, ਰਵੀ, ਹਰਮੇਸ਼, ਰਮਨ ਕੁਮਾਰ, ਰਾਕੇਸ਼, ਮੋਹਨ ਲਾਲ ਕੁੱਕੀ, ਇੰਦਰਪਾਲ ਪੱਪੂ ਅਤੇ ਬਡੂੰਗਰ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ ।