ਘਰ ਜਾ ਰਹੇ ਵਕੀਲ ਤੇ ਅਣਪਛਾਤੇ ਵਿਅਕਤੀਆਂ ਗੋਲੀਆਂ ਕੀਤਾ ਗੰਭੀਰ ਜ਼ਖ਼ਮੀ

ਘਰ ਜਾ ਰਹੇ ਵਕੀਲ ਤੇ ਅਣਪਛਾਤੇ ਵਿਅਕਤੀਆਂ ਗੋਲੀਆਂ ਕੀਤਾ ਗੰਭੀਰ ਜ਼ਖ਼ਮੀ
ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ ਵਕੀਲ ਐਡਵੋਕੇਟ ਯਸ਼ ਕਰਵੱਸਰਾ ਜੋ ਕਿ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਹੇ ਸਨ ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾਕ੍ਰਮ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐੱਨ. ਐੱਫ਼. ਐੱਲ. ਗੇਟ ਨੰਬਰ ਇੱਕ ਦੇ ਨੇੜੇ ਵਾਪਰਿਆ । ਜ਼ਖਮੀ ਵਕੀਲ ਦੇ ਅਨੁਸਾਰ ਇੱਕ ਚਿੱਟੀ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਸ `ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਪਿਸਤੌਲਾਂ ਤੋਂ ਕਈ ਗੋਲੀਆਂ ਚਲਾਈਆਂ, ਜਿਸ ਵਿੱਚ ਵਕੀਲ ਯਸ਼ ਨੂੰ ਦੋ ਗੋਲੀਆਂ ਲੱਗੀਆਂ । ਵਕੀਲ ਕਿਸੇ ਤਰ੍ਹਾਂ ਭੱਜ ਗਿਆ ਅਤੇ ਆਪਣੀ ਜਾਨ ਬਚਾਈ । ਇਸ ਵੇਲੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ । ਸੀਨੀਅਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਅਤੇ ਸੀਆਈਏ ਸਟਾਫ ਤਾਇਨਾਤ ਕੀਤਾ ਗਿਆ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।
