ਯੂ. ਜੀ. ਨੇ ਕੀਤਾ ਸਾਲ 2025 ਵਿਚ ਨਵੇਂ ਨਿਯਮਾਂ ਦਾ ਐਲਾਨ

ਯੂ. ਜੀ. ਨੇ ਕੀਤਾ ਸਾਲ 2025 ਵਿਚ ਨਵੇਂ ਨਿਯਮਾਂ ਦਾ ਐਲਾਨ
ਮਹਿਲਾ ਪ੍ਰੋਫੈਸਰਾਂ ਲਈ ਚਾਈਲਡ ਕੇਅਰ ਛੁੱਟੀ ਨੂੰ ਕੀਤਾ ਨਿਯਮਾਂ ਵਿਚ ਸ਼ਾਮਲ
ਨਵੀਂ ਦਿੱਲੀ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੇ ਨਵੇਂ ਸਾਲ 2025 ਵਿੱਚ ਆਪਣੇ ਨਿਯਮਾਂ ਵਿੱਚ ਸੋੋਧ ਕਰਦਿਆਂ ਮਹਿਲਾ ਪ੍ਰੋਫੈਸਰਜ਼ ਲਈ ਚਾਈਲਡ ਕੇਅਰ ਛੁੱਟੀ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਯੂ. ਜੀ. ਸੀ. ਦੇ ਇਸ ਕਦਮ ਨਾਲ ਦੇਸ਼ ਭਰ ਦੀਆਂ ਲੱਖਾਂ ਮਹਿਲਾ ਪ੍ਰੋਫੈਸਰਾਂ ਨੂੰ ਬਹੁਤ ਜ਼ਰੂਰੀ ਸਹਾਰਾ ਮਿਲੇਗਾ । ਯੂ. ਜੀ. ਸੀ. ਨੇ ਕਿਹਾ ਹੈ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਇਸ ਨਿਯਮ ਦੀ ਪਾਲਣਾ ਕਰਨੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ । ਯੂ. ਜੀ. ਸੀ. ਨੇ ਕਿਹਾ ਕਿ ਜੇਕਰ ਕਿਸੇ ਸੰਸਥਾ ਨੇ ਚਾਈਲਡ ਕੇਅਰ ਲੀਵ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਨੂੰ ਡਿੱਗਰੀ ਪ੍ਰੋਗਰਾਮਾਂ ਵਿੱਚ ਦਾਖਲਾ ਰੋਕਣ, ਜੁਰਮਾਨੇ, ਕੋਰਸ ਦੀ ਮਾਨਤਾ ਰੱਦ ਕਰਨ ਜਾਂ ਪੂਰੀ ਤਰ੍ਹਾਂ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਮਹਿਲਾ ਪ੍ਰੋਫੈਸਰਾਂ ਨੇ ਲੰਬੇ ਸਮੇਂ ਤੋਂ ਚਾਈਲਡ ਕੇਅਰ ਛੁੱਟੀ ਨੂੰ ਨਾ ਦਿੱਤੇ ਜਾਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਜਿਸ ਨਾਲ ਯੂ. ਜੀ. ਸੀ. ਨੂੰ ਇਸ ਨਵੇਂ ਪ੍ਰਬੰਧ ਦੀ ਜ਼ਰੂਰਤ ਮਹਿਸੂਸ ਹੋਈ ।
