ਪੰਜਾਬ ਪ੍ਰਦੇਸ ਵਪਾਰ ਮੰਡਲ ਜਿਲਾ ਪਟਿਆਲਾ ਨੇ ਕੀਤਾ ਮੇਅਰ ਕੁੰਦਨ ਗੋਗੀਆ ਦਾ ਸਨਮਾਨ

ਪੰਜਾਬ ਪ੍ਰਦੇਸ ਵਪਾਰ ਮੰਡਲ ਜਿਲਾ ਪਟਿਆਲਾ ਨੇ ਕੀਤਾ ਮੇਅਰ ਕੁੰਦਨ ਗੋਗੀਆ ਦਾ ਸਨਮਾਨ
– ਪ੍ਰਧਾਨ ਰਾਕੇਸ ਗੁਪਤਾ ਨੇ ਮੇਅਰ ਕੁੰਦਨ ਗੋਗੀਆ ਨਾਲ ਜਰੂਰੀ ਮੁਦਿਆਂ ‘ਤੇ ਕੀਤੀ ਗੱਲਬਾਤ
ਪਟਿਆਲਾ : ਪੰਜਾਬ ਪ੍ਰਦੇਸ ਵਪਾਰ ਮੰਡਲ ਜਿਲਾ ਪਟਿਆਲਾ ਦਾ ਇਕ ਵਫਦ ਪ੍ਰਧਾਨ ਰਾਕੇਸ ਗੁਪਤਾ ਦੀ ਅਗਵਾਈ ਵਿਚ ਅੱਜ ਪਟਿਆਲਾ ਸ਼ਹਿਰ ਦੇ ਨਵ ਨਿਯੁਕਤ ਮੇਅਰ ਕੁੰਦਨ ਗੋਗੀਆ ਨੂੰ ਮਿਲਿਆ ਅਤੇ ਫੁਲਾਂ ਦਾ ਗੁਲਦਸਤਾ ਦੇ ਕੇ ਵਪਾਰੀਆਂ ਨੇ ਮੇਅਰ ਕੁੰਦਨ ਗੋਗੀਆ ਨੂੰ ਸਨਮਾਨਿਤ ਕੀਤਾ । ਇਸ ਮੌਕੇ ਰਾਕੇਸ ਗੁਪਤਾ ਅਤੇ ਮੌਜੂਦਾ ਵਪਾਰੀਆਂ ਨੇ ਮੇਅਰ ਸਾਹਿਬ ਤੋਂ ਸ਼ਹਿਰ ਦੇ ਕੁੱਝ ਜਰੂਰੀ ਮੁਦਿਆਂ ਦੇ ਬਾਰੇ ਗੱਲਬਾਤ ਕੀਤੀ, ਜਿਵੇ ਕਿ ਸ਼ਹਿਰ ਨੂੰ ਲੰਬੇ-ਲੰਬੇ ਜਾਮ ਤੋਂ ਨਿਜਾਤ ਦਿਵਾਉਣ ਦੇ ਲਈ ਸ਼ਹਿਰ ਵਿਚ ਬਜਾਰਾਂ ਦੇ ਨੇੜੇ ਤੇੜੇ ਕਈ ਪਾਰਕਿੰਗਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਇਸਦੇ ਨਾਲ-ਨਾਲ ਸ਼ਹਿਰ ਵਿਚ ਬਾਥਰੂਮ ਦੀ ਵੀ ਵਿਵਸਥਾ ਕੀਤੀ ਜਾਵੇ। ਇਸਤੋ ਇਲਾਵਾ ਵਧ ਰਹੀ ਚੋਰੀਆਂ ਨੂੰ ਰੋਕਣ ਦੇ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਅਤੇ ਗਸਤ ਦਾ ਵੀ ਵਾਧਾ ਕੀਤਾ ਜਾਵੇ । ਇਸ ਮੋਕੇ ਸਾਰੇ ਮਸਲਿਆਂ ‘ਤੇ ਬਰੀਕੀ ਨਾਲ ਗੱਲਬਾਤ ਕਰਨ ਲਈ ਮੇਅਰ ਕੁੰਦਨ ਗੋਗੀਆ ਨੇ ਵਪਾਰੀਆਂ ਨੂੰ ਇਕ ਹਫਤੇ ਬਾਅਦ ਮੀਟਿੰਗ ਕਰਨ ਦੇ ਲਈ ਸੱਦਾ ਦਿੱਤਾ ਹੈ। ਮੇਅਰ ਸਾਹਿਬ ਦਾ ਇਹ ਸੱਦਾ ਸਵੀਕਾਰ ਕਰਦਿਆਂ ਵਪਾਰੀਆਂ ਨੇ ਕਿਹਾ ਕਿ ਅਸੀ ਲਿਖਤੀ ਰੂਪ ਵਿਚ ਸ਼ਹਿਰ ਦੇ ਮਸਲੇ ਤੁਹਾਨੂੰ ਦੇ ਦਿਆਂਗੇ। ਇਸ ਦੌਰਾਨ ਮੇਅਰ ਕੁੰਦਨ ਗੋੀਆ ਨੇ ਸ਼ਹਿਰ ਦੇ ਵਪਾਰੀਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਸਮੁਚੇ ਕਾਰਜ ਪਹਿਲ ਦੇ ਅਧਾਰ ‘ਤੇ ਪੂਰੇ ਹੋਣਗੇ । ਇਸ ਮੌਕੇ ਸੰਜੀਵ ਜੈਨ, ਰਾਜਾ ਵਿਵੇਕ ਗੋਇਲ, ਬਲਬੀਰ ਚੰਦ ਸਿੰਗਲਾ, ਰਾਜੇਸ ਗੁਪਤਾ, ਪਵਨ ਸ਼ਰਮਾ, ਅਵਤਾਰ ਸਲੂਜਾ, ਨਰਿੰਦਰ ਸਹਿਗਲ, ਮੋਹਨ ਲਾਲ, ਰੁਪਿੰਦਰ ਸਿੰਘ ਜਾਨੀ, ਅਸੋਕ ਕੁਮਾਰ ਆਦਿ ਮੌਜੂਦ ਸਨ ।
