ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਚੌਥਾ ਦਰਜਾ ਮੁਲਾਜਮਾਂ ਨੇ ਵਣਪਾਲ ਦਫਤਰ ਅੱਗੇ ਧਰਨਾ ਲਾਕੇ ਸ਼ੁਰੂ ਕੀਤਾ “ਪੱਕਾ ਮੋਰਚਾ, ਅਧਿਕਾਰੀਆਂ ਵਲੋਂ ਮਿਤੀ 24 ਜਨਵਰੀ ਨੂੰ ਮੀਟਿੰਗ ਕਰਨ ਦਾ ਭੇਜਿਆ ਸੱਦਾ ਪੱਤਰ”
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਵਣਪਾਲ ਸਾਉਥ ਸਰਕਲ ਦਫਤਰ ਅੱਗੇ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਬਤੌਰ ਡੇਲੀਵੇਜਿਜ਼ ਕੰਮ ਕਰ ਰਹੇ ਕਰਮੀਆਂ ਨੂੰ ਰੈਗੂਲਰ ਕਰਨ ਦੀ ਬਜਾਏ ਮਿਤੀ 15 ਜਨਵਰੀ ਤੋਂ ਕੰਮਾਂ ਤੋਂ ਫਾਰਗ ਕਰਨ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ । ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2023 ਵਿੱਚ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਜਾਰੀ ਕੀਤੀ ਸੀ, ਇਸ ਨੀਤੀ ਤਹਿਤ ਵਿਭਾਗ ਵਲੋਂ ਸੀਨੀਆਰਤਾ ਸੂਚੀਆਂ ਤਿਆਰ ਕੀਤੀਆ ਜਾ ਰਹੀਆਂ ਹਨ। ਦੁਸਰੇ ਪਾਸੇ ਜੰਗਲਾਤ, ਜੰਗਲੀਜੀਵ, ਜੰਗਲਾਤ ਨਿਗਮ ਵਿਚੋਂ ਵੱਡੀ ਉਮਰ ਹੋਣ ਦਾ ਇਤਰਾਜ ਲਾ ਕੇ ਸੈਂਕੜੇ—ਸੈਂਕੜੇ ਕਰਮੀਆਂ ਨੂੰ ਕੰਮਾਂ ਫਾਰਗ ਕੀਤਾ ਗਿਆ ਹੈ । ਇਹਨਾਂ ਆਗੂਆਂ ਨੇ ਕਿਹਾ ਕਿ ਫਾਰਗ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ, ਇਹਨਾਂ ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਲੋਂ ਆਏ ਫੈਸਲੇ 2013 ਅਤੇ ਜਾਰੀ ਜੱਜਮੈਂਟ 2016 ਦੀ ਰੋਸ਼ਨੀ ਵਿੱਚ ਗਰੈਚੂਟੀ ਐਕਟ 1972 ਅਨੁਸਾਰ ਦਿਹਾੜੀਦਾਰ ਕਰਮੀ ਨੂੰ ਕੰਮ ਤੋਂ ਫਾਰਗ ਕਰਨ ਤੋਂ ਪਹਿਲਾਂ ਘੱਟੋ—ਘੱਟ ਪੈਨਸ਼ਨ, ਗਰੈਚੂਟੀ ਅਤੇ ਹੋਰ ਲਾਭਾ ਦਿੱਤੇ ਜਾਣੇ ਬਣਦੇ ਹਨ। ਪਰੰਤੂ ਵਿਭਾਗ ਨੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ 25—25, 30—30 ਸਾਲਾ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ ਹੈ। ਜਿਹਨਾਂ ਨੇ ਆਪਣਾ ਜੀਵਨ ਨਿਗੁਣੀਆਂ ਉਜਰਤਾਂ ਤੇ ਜੰਗਲਾਤ ਤੇ ਇਸ ਨਰਸਰੀ ਦੀ ਸਾਂਭ ਸੰਭਾਲ ਤੇ ਲਾ ਦਿੱਤਾ ਹੈ । ਇਹਨਾ ਆਗੂਆਂ ਨੇ 13 ਫਰਵਰੀ 2024 ਨੂੰ ਵਣ ਮੰਤਰੀ ਵਲੋਂ ਨਿਗੁਣੀਆਂ ਉਜਰਤਾਂ ਤੇ ਵਣ ਭਵਨ ਮੋਹਾਲੀ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਇਹ ਨਿਰਦੇਸ਼ ਦਿੱਤੇ ਸਨ ਕਿ ਕੋਈ ਕਾਮਾ ਫਾਰਗ ਨਹੀਂ ਕੀਤਾ ਜਾਵੇਗਾ ।
ਯੂਨੀਅਨ ਵਲੋਂ ਇੱਕ ਵਿਸ਼ਾਲ ਧਰਨਾ ਦੇਣ ਉਪਰੰਤ ਵਣਪਾਲ ਤੇ ਵਣ ਮੰਡਲ ਦਫਤਰ ਅੱਗੇ ਹੋਰ ਭਰਪੂਰ ਰੈਲੀ ਕੀਤੀ ਅਤੇ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਫੈਸਲਾ ਕੀਤਾ। ਇਸ ਮੌਕੇ ਤੇ ਵਣ ਮੰਡਲ ਦਫਤਰ ਵਲੋਂ ਮਿਤੀ 24 ਜਨਵਰੀ ਨੂੰ ਗੱਲਬਾਤ ਕਰਨ ਦਾ ਪੱਤਰ ਵੀ ਭੇਜਿਆ ਗਿਆ ਹੈ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਨ ਕੀਤਾ ਕਿ 25 ਅਤੇ 26 ਜਨਵਰੀ ਨੂੰ ਸੂਬੇ ਦੇ ਜਿਲਾ ਸਦਰ ਮੁਕਾਮਾ, ਸਮੂਹਕ ਭੁੱਖ ਹੜਤਾਲ, ਕਰਕੇ ਝੰਡਾ ਲਹਿਰਾਉਣ ਸਥਲ ਤੱਕ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਮਿਤੀ 19 ਫਰਵਰੀ ਨੂੰ ਵਣ ਭਵਨ ਮੁਹਾਲੀ ਵਿਖੇ ਮੁਜਾਹਰਾ ਕੀਤਾ ਜਾਵੇਗਾ। ਹੋਰ ਜ਼ੋ ਵੱਖ—ਵੱਖ ਆਗੂ ਧਰਨੇ ਵਿੱਚ ਸ਼ਾਮਲ ਹੋਏ ਉਹਨਾਂ ਵਿੱਚ ਸਰਵ ਸ੍ਰੀ ਸ਼ਿਵ ਚਰਨ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਬਲਵਿੰਦਰ ਨਾਭਾ, ਦਰਸ਼ਲ ਮਲੇਵਾਲ, ਚੰਦਰ ਭਾਨ, ਪਾਲਾ ਸਮਾਣਾ, ਭੀਮ ਭਾਦਸੋਂ, ਗੁਰਿੰਦਰ ਗੁਰੀ, ਸਬਦਲ, ਹਰਜਿੰਦਰ ਸਿੰਘ, ਨਾਜਰ ਸਿੰਘ, ਗਮਦੂਰ ਸੰਗਰੂਰ, ਨਛੱਤਰ ਲਾਛੜੂ, ਹਰਮੇਸ਼ ਮੋਗਾ, ਅਮਰੀਕ ਸਿੰਘ, ਪ੍ਰੀਤਮ ਚੰਦ ਠਾਕੁਰ, ਰਜਿੰਦਰ ਸਿੰਘ, ਸ਼ਾਮ ਸਿੰਘ, ਰਜਿੰਦਰ ਛਤਬੀੜ, ਬਲਬੀਰ ਸਿੰਘ, ਹਰੀ ਰਾਮ ਨਿੱਕਾ, ਪ੍ਰਕਾਸ਼ ਲੁਬਾਣਾ, ਗੁਰਪ੍ਰੀਤ ਸਿੰਘ, ਵਿਕਰਮ, ਸੁਖਦੇਵ ਸਿੰਘ, ਕਰਮਾ ਨਾਭਾ ਆਦਿ ਹਾਜਰ ਸਨ ।
