ਮਿਉਸਪਲ ਵਰਕਰ ਯੂਨੀਅਨ ਨੇ ਕੀਤਾ ਮੇਅਰ ਕੁੰਦਨ ਗੋਗੀਆ ਦਾ ਸਨਮਾਨ
ਮਿਉਸਪਲ ਵਰਕਰ ਯੂਨੀਅਨ ਨੇ ਕੀਤਾ ਮੇਅਰ ਕੁੰਦਨ ਗੋਗੀਆ ਦਾ ਸਨਮਾਨ
– ਮੁਲਾਜ਼ਮਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ : ਕੁੰਦਨ ਗੋਗੀਆ
– ਕਿਹਾ, ਨਹੀ ਆਉਣ ਦਿਤੀ ਜਾਵੇਗੀ ਮੁਲਾਜ਼ਮਾਂ ਨੂੰ ਕੋਈ ਪਰੇਸ਼ਾਨੀ
ਪਟਿਆਲਾ : ਮਿਉਂਸਪਲ ਵਰਕਰ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਵੱਲੋਂ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਮੂਹ ਮੁਲਾਜ਼ਮ ਸਾਥੀਆਂ ਵੱਲੋਂ ਨਵ ਨਿਯੁਕਤ ਮੇਅਰ ਕੁੰਦਨ ਗੋਗੀਆ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਮੌਕੇ ਮੇਅਰ ਕੁੰਦਨ ਗੋਗੀਆ ਵੱਲੋਂ ਯੂਨੀਅਨ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਨਾਂ ਵੱਲੋਂ ਮੁਲਾਜਮਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਉਨ੍ਹਾ ਕਿਹਾ ਕਿ ਮੁਲਾ਼ਜਮਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀ ਆਉਣ ਦਿਤੀ ਜਾਵੇਗੀ । ਇਸ ਮੌਕੇ ਯੂਨੀਅਨ ਦੇ ਚੇਅਰਮੈਨ ਸ਼ਿਵ ਕੁਮਾਰ, ਸੀਤਾ ਰਾਮ (ਪ੍ਰਧਾਨ ਡਰਾਈਵਰ ਯੂਨੀਅਨ), ਸ੍ਰੀਮਤੀ ਜਸਕੀਰਤ ਕੋਰ, ਸ਼ੀਮਤੀ ਮਨਪ੍ਰੀਤ ਕੋਰ, ਸ੍ਰੀਮਤੀ ਅਮਰਿੰਦਰ ਕੋਰ, ਸ੍ਰੀਮਤੀ ਨਿਸ਼ਾ, ਸ੍ਰੀਮਤੀ ਪੂਜਾ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਚਾਵਲਾ, ਸੁਮਿਤ ਕੁਮਾਰ, ਹਰਪਾਲ ਸਿੰਘ, ਰਮਿੰਦਰਪ੍ਰੀਤ ਸਿੰਘ, ਗੋਲਡੀ ਕਲਿਆਣ, ਰਾਜੇਸ਼ ਮੱਟੂ, ਮੁਕੇਸ਼ ਦਿਕਸ਼ਿਤ, ਬਿੰਦਰ ਸੇਠੀ, ਮੇਜਰ ਸਿੰਘ, ਮੋਹਿਤ ਸ਼ਰਮਾ, ਨਾਇਬ ਸਿੰਘ, ਪ੍ਰਦੀਪ ਪੁਰੀ, ਰਿਸ਼ਬ ਗੁਪਤਾ, ਮੋਹਿੰਤ ਜਿੰਦਲ, ਜਗਤਾਰ ਸਿੰਘ, ਸੁਭਾਸ਼ ਚੰਦ, ਯੋਗੇਸ਼ ਕੁਮਾਰ, ਹਿਤਾਂਸੂ ਸਿਆਲ, ਅਨਿਲ ਕੁਮਾਰ, ਰਾਘਵ ਮਹਿੰਦੀਰੱਤਾ, ਕਸ਼ਮੀਰ ਚੰਦ, ਚਰਨਦਾਸ, ਹਰਦੀਪ ਸਿੰਘ, ਅਜੈਬ ਸਿੰਘ, ਹਰਬੀਰ ਸਿੰਘ, ਜੀਵਨ ਸਿੰਘ, ਮਹੇਸ਼ ਕੁਮਾਰ ਆਦਿ ਮੋਜੂਦ ਸਨ ।