ਮੇਰੇ 'ਤੇ ਦਰਜ ਕੀਤਾ ਗਿਆ ਕੇਸ ਮੌਜੂਦਾ ਪਾਰਟੀ ਦੀ ਸਰਕਾਰ ਦੇ ਸਰਪੰਚੀ ਚੋਣ ਵਿਚ ਹਾਰੇ ਉਮੀਦਵਾਰ ਦੇ ਕਾਰਨ ਹੋਇਆ : ਬਲਜਿੰਦਰ ਬੱਖੂ
ਮੇਰੇ ‘ਤੇ ਦਰਜ ਕੀਤਾ ਗਿਆ ਕੇਸ ਮੌਜੂਦਾ ਪਾਰਟੀ ਦੀ ਸਰਕਾਰ ਦੇ ਸਰਪੰਚੀ ਚੋਣ ਵਿਚ ਹਾਰੇ ਉਮੀਦਵਾਰ ਦੇ ਕਾਰਨ ਹੋਇਆ : ਬਲਜਿੰਦਰ ਬੱਖੂ
-ਪਿੰਡ ਦੀ ਪੰਚਾਇਤ ਦਾ ਮਤਾ ਪਾਕੇ ਪੁਲ ‘ਤੇ ਲਗਾਈ ਸੀ ਪਰਚੀ
ਪਟਿਆਲਾ : ਜ਼ਿਲਾ ਪਟਿਆਲਾ ਅਧੀਨ ਪੈਂਦੇ ਪਿੰਡ ਮਾੜੂ ਦੇ ਅਕਾਲੀ ਸਰਪੰਚ ਬਲਜਿੰਦਰ ਸਿੰਘ ਬੱਖੂ ‘ਤੇ ਦਰਜ ਕੀਤਾ ਗਿਆ ਕੇਸ ਆਮ ਆਦਮੀ ਪਾਰਟੀ ਦੇ ਸਰਪੰਚੀ ਚੋਣ ਵਿਚ ਖੜ੍ਹੇ ਉਮੀਦਵਾਰ ਦੀ ਦੇਣ ਹੈ । ਇਹ ਵਿਚਾਰ ਬਲਜਿੰਦਰ ਸਿੰਘ ਬੱਖੂ ਨੇ ਅੱਜ ਜ਼ਿਲਾ ਅਦਾਲਤ ਵਿਚ ਪੇਸ਼ੀ ਮੌਕੇ 14 ਦਿਨਾਂ ਲਈ ਦਿੱਤੇ ਗਏ ਅਦਾਲਤੀ ਰਿਮਾਂਡ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਸਰਕਾਰ ‘ਤੇ ਜ਼ਬਰਦਸਤੀ ਝੂਠਾ ਮੁਕੱਦਮਾ ਦਰਜ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਉਸਨੇ ਸਰਕਾਰ ਪੱਖੀ ਉਮੀਦਵਾਰ ਨੂੰ ਲੱਕ ਤੋੜਵੀ ਹਾਰ ਦਿੱਤੀ ਸੀ ਜੋ ਉਸ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਹੋ ਰਹੀ ।
ਬਲਜਿੰਦਰ ਬੱਖੂ ਨੇ ਕਿਹਾ ਕਿ ਸਰਪੰਚੀ ਚੋਣਾਂ ਦੌਰਾਨ ਜਿਥੇ ਪਹਿਲਾਂ ਉਸਨੂੰ ਐਨ. ਓ. ਸੀ. ਦੇਣ ਲਈ ਹੈਰਾਨ ਪ੍ਰੇਸ਼ਾਨ ਕੀਤਾ ਗਿਆ ਫਿਰ ਪੇਪਰ ਰੱਦ ਕਰਨ ਲਈ ਪੂਰੀ ਵਾਹ ਲਾਈ ਗਈ । ਇਥੇ ਹੀ ਬਸ ਨਹੀਂ ਨਤੀਜਾ ਐਲਾਨਣ ਕਰਨ ਵਿਚ ਦੇਰੀ ਕੀਤੀ ਗਈ ਪਰ ਫਿਰ ਸੰਗਤ ਦੇ ਭਾਰੀ ਸਮਰਥਨ ਦੇ ਚਲਦਿਆਂ ਦੇਰ ਰਾਤ ਨਤੀਜਾ ਐਲਾਣਿਆਂ ਗਿਆ । ਬਲਜਿੰਦਰ ਬੱਖੂ ਨੇ ਕਿਹਾ ਕਿ ਸ਼ੰਭੂ ਕੋਲ ਕਿਸਾਨਾਂ ਦੇ ਜੀ. ਟੀ. ਰੋਡ ਬੰਦ ਕਰਕੇ ਸਾਰੀ ਭਾਰੀ ਟ੍ਰੈਫਿਕ ਸਾਡੇ ਪਿੰਡ ਵੱਲ ਨੂੰ ਹੋ ਚੁੱਕੀ ਹੈ, ਜਿਸ ਨੇ ਸਾਰੀਆਂ ਸੜਕਾਂ ਤੇ ਪੁਲ ਤੋੜ ਦਿੱਤੇ ਹਨ ਤੇ ਰਿਪੇਅਰ ਲਈ ਸਰਕਾਰ ਨੇ ਹੁਣ ਤਕ ਇਕ ਰੁਪਏ ਦੀ ਵੀ ਗ੍ਰਾਂਟ ਜਾਰੀ ਨਹੀਂ ਕੀਤੀ, ਜਿਸਦੇ ਚਲਦਿਆਂ ਰਿਪੇਅਰ ਕਰਾਉਣ ਲਈ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ, ਜਿਸ ਕਰਕੇ ਪਿੰਡ ਦੀ ਪੰਚਾਇਤ ਦਾ ਮਤਾ ਪਾ ਕੇ ਰਿਪੇਅਰ ਕਰਾਉਣ ਲਈ ਪੁਲ ਉੱਤੇ ਪਰਚੀ ਲਗਾਈ ਗਈ ਸੀ ਜੋ ਕਿ ਬਾਹਰੀ ਹੈਵੀ ਗੱਡੀਆਂ ਕੋਲੋ ਵਸੂਲਿਆ ਜਾਣਾ ਸੀ । ਉਨ੍ਹਾਂ ਕਿਹਾ ਕਿ ਪਿੰਡ ਮਾੜੂ ਜਾਂ ਇਲਾਕੇ ਦੇ ਕਿਸੇ ਪਿੰਡ ਦੇ ਲੰਘਣ ਵਾਲੇ ਤੋ ਕੋਈ ਰਾਹਦਾਰੀ ਨਹੀ ਵਸੂਲਣੀ ਸੀ ਪਰ ਸਰਕਾਰ ਨੇ ਆਪਣੀ ਨਾਕਾਮੀ ਨੂੰ ਛਪਵਾਉਣ ਲਈ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ ਹੈ । ਇਸ ਮੌਕੇ ਬਲਜਿੰਦਰ ਬਖੂ ਨੂੰ ਪੇਸ਼ ਕਰਨ ਦੌਰਾਨ ਉਨ੍ਹਾਂ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ, ਹਰਦੇਵ ਸਿੰਘ ਸਿਆਲੂ,ਹਰਦੀਪ ਸਿੰਘ ਲਾਡਾ, ਪਰਮਜੀਤ ਸਿੰਘ ਨਵਾਂ ਗਾਓ, ਸੁਲੱਖਣ ਸਿੰਘ ਭੰਗੂ, ਸੁਖਵਿੰਦਰ ਸਿੰਘ ਸਲੇਮਪੁਰ, ਬੇਅੰਤ ਸਿੰਘ ਮਾੜੂ, ਨਰਿੰਦਰ ਸਿੰਘ ਮਾੜੂ, ਨਾਗਰ ਸਿੰਘ ਕੁੱਥਾਖੇੜੀ, ਜਸਵਿੰਦਰ ਸਿੰਘ ਬੰਬੀ ਕੁੱਥਾਖੇੜੀ, ਖਜਾਨ ਸਿੰਘ ਲਾਲੀ, ਕੁਲਵੰਤ ਸਿੰਘ ਸਰਦਾਰਗੜ, ਨਰਿੰਦਰ ਸ਼ਰਮਾ ਮਸਿੰਗਣ ਸਮੇਤ ਬਹੁਤ ਸਾਰੇ ਸਾਥੀ ਮੌਜੂਦ ਸਨ ।