ਕਤੂਰੇ ਤੇ ਵਾਰ ਵਾਰ ਕਾਰ ਚੜ੍ਹਾ ਕੇ ਕਤੂਰੇ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਵਿਅਕਤੀ ਮਾਮਲਾ ਦਰਜ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ

ਕਤੂਰੇ ਤੇ ਵਾਰ ਵਾਰ ਕਾਰ ਚੜ੍ਹਾ ਕੇ ਕਤੂਰੇ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਵਿਅਕਤੀ ਮਾਮਲਾ ਦਰਜ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿ਼ਲਾ ਬੁਲੰਦਸ਼ਹਿਰ ਵਿਚ ਕੋਤਵਾਲੀ ਪਿੰਡ ਦੇ ਗੰਗਗਾਨਗਰ ਵਿਖੇ ਇਕ ਕਤੂਰੇ ਨੂੰ ਵੈਗਨ ਆਰ ਕਾਰ ਹੇਠਾਂ ਇਕ ਜਾਂ ਦੋ ਵਾਰ ਨਹੀਂ ਬਲਕਿ ਚਾਰ ਵਾਰ ਕੁਚਲਨ ਕਾਰਨ ਕਤੂਰਾ ਅਖੀਰਕਾਰ ਜਾਨ ਗੁਆ ਗਿਆ। ਉਕਤ ਘਟਨਾ ਜੋ ਕਿ ਬੁਲੰਦਰ ਸ਼ਹਿਰ ਜਿ਼ਲੇ ਵਿਖੇ ਵਾਪਰੀ ਹੈ ਦੀ ਘਟਨਾ ਵਾਲੀ ਥਾਂ ਤੇ ਹੀ ਇਕ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋ ਗਈ, ਜਿਸਦੇ ਵਾਇਰਲ ਹੋਣ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਨੂੰ ਮਾਮਲਾ ਦਰਜ ਕਰਦਿਆਂ ਗ੍ਰਿਫ਼ਤਾਰ ਕੀਤਾ । ਦੱਸਯੋਗ ਹੈ ਕਿ ਜਿਸ ਵਿਅਕਤੀ ਨੇ ਕਤੂਰੇ ਨੂੰ ਵਾਰ ਵਾਰ ਆਪਣੀ ਕਾਰ ਹੇਠਾਂ ਬੇਦਰਦੀ ਨਾਲ ਕੁਚਿਲਆ ਹੈ ਰਿਟਾਇਰਡ ਪੁਲਸ ਮੁਲਾਜਮ ਹੈ। ਇਸ ਸਬੰਧੀ ਯੂ. ਪੀ. ਪੁਲਸ ਦੇ ਸੀ. ਓ. ਸਿਟੀ ਰਿਜੁਲ ਕੁਮਾਰ ਨੇ ਦਸਿਆ ਕਿ ਸੇਵਾਮੁਕਤ ਪੁਲਸ ਮੁਲਾਜ਼ਮ ਵਲੋਂ ਕੁੱਤੇ ’ਤੇ ਕਾਰ ਚੜਾਉਣ ਦੇ ਮਾਮਲੇ ਵਿਚ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਸੇਵਾਮੁਕਤ ਪੁਲਸ ਮੁਲਾਜ਼ਮ ਸੁਖਵੀਰ ਸਿੰਘ ਵਲੋਂ ਪਸ਼ੂਆਂ ਨਾਲ ਬੇਰਹਿਮੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਐਕਸ ’ਤੇ ਵਾਇਰਲ ਹੁੰਦੇ ਹੀ ਇਸ ਨੇ ਹਲਚਲ ਮਚਾ ਦਿਤੀ । ਪੁਲਸ ਤੁਰੰਤ ਸਰਗਰਮ ਹੋ ਗਈ ਅਤੇ ਕਾਰਵਾਈ ਸ਼ੁਰੂ ਕਰ ਦਿਤੀ ।
