Breaking News ਕਦੇ ਵੀ ਹਕੀਕਤ ਨਹੀਂ ਬਣੇਗੀ ਐਸ. ਵਾਈ. ਐਲ. ਨਹਿਰ-ਮੁੱਖ ਮੰਤਰੀ19 ਹਜ਼ਾਰ ਏਕੜ ਵਿਚ ਗੈਰ ਕਾਨੂੰਨੀ ਅਫੀਮ ਦੀ ਖੇਤੀ ਨੂੰ ਨਸ਼ਟ ਕਰਕੇ 190 ਜਣਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜਕੈਗ ਦੀ ਰਿਪੋਰਟ ਵਿਚ ਹੋਇਆ ਉੱਤਰਾਖੰਡ ਦੇ ਜੰਗਲਾਤ ਡਿਵੀਜ਼ਨਾਂ ਵਿਚ ਮੁਆਵਜ਼ਾ ਦੇਣ ਵਾਲੇ ਵਣਕਰਨ ਲਈ ਰੱਖੇ ਗਏ ਫ਼ੰਡ ‘‘ਅਸਵੀਕਾਰਨਯੋਗ ਗਤੀਵਿਧੀਆਂ’’ ’ਤੇ ਖ਼ਰਚ ਕੀਤੇ ਗਏ ਦਾ ਖੁਲਾਸਾਫਰਹਾ ਖਾਨ ਤੇ ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਸ਼ਿਕਾਇਤ ਦਰਜਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਫਲਾਈਟ `ਚ ਸਫਰ ਦੌਰਾਨ ਮਿਲੀ ਟੁੱਟੀ ਸੀਟ ਕਾਰਨ ਕਰਨਾ ਪਿਆ ਮੁਸਕਲਾਂ ਦਾ ਸਾਹਮਣਾ

ਸਿਹਤ ਮੰਤਰੀ ਨੇ ਦੋ ਸੌ ਸਕੂਲੀ ਬੱਚਿਆਂ ਨੂੰ ਵੰਡੇ ਛੇ ਹਜ਼ਾਰ ਚਸ਼ਮੇ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 February, 2025, 06:36 PM

ਸਿਹਤ ਮੰਤਰੀ ਨੇ ਦੋ ਸੌ ਸਕੂਲੀ ਬੱਚਿਆਂ ਨੂੰ ਵੰਡੇ ਛੇ ਹਜ਼ਾਰ ਚਸ਼ਮੇ
ਪਟਿਆਲਾ 22 ਫਰਵਰੀ : ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਬਹਾਵਲਪੁਰ ਪੈਲੇਸ ਤ੍ਰਿਪੜੀ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਜੋਤੀ ਫਾਂਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਸਿਹਤ ਮੰਤਰੀ ਨੇ ਦੋ ਸੌ ਸਰਕਾਰੀ ਸਕੂਲੀ ਬੱਚਿਆਂ ਨੂੰ ਮੁਫ਼ਤ ਛੇ ਹਜਾਰ ਚਸ਼ਮੇ ‘ਬੱਚਿਆਂ ਦੇ ਕਲੀਅਰ ਵਿਜ਼ਨ ਫਾਰ ਬ੍ਰਾਈਟਰ ਫਿਊਚਰ’ ਤਹਿਤ ਵੰਡੇ । ਸਿਹਤ ਮੰਤਰੀ ਨੇ ਜੋਤੀ ਫਾਂਊਡੇਸ਼ਨ ,ਵਿਜ਼ਨ ਸਪਰਿੰਗ ਫਾਂਉੂਡੇਸ਼ਨ ਅਤੇ ਟੱਚ ਆਫ ਕਲਰ ਫਾਂਊਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ ਦੇ 12 ਸਿੱਖਿਆ ਬਲਾਕਾਂ ਦੇ 60 ਹਜਾਰ ਸਰਕਾਰੀ ਸਕੂਲੀ ਬੱਚਿਆਂ ਦੇ ਅੱਖਾਂ ਦੀ ਜਾਂਚ ਕਰਵਾਉਣ ‘ਤੇ ਉਹਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਅੱਖਾਂ ਸਾਡੇ ਸ਼ਰੀਰ ਦਾ ਇਕ ਅਹਿਮ ਅੰਗ ਹੋਣ ਦੇ ਨਾਲ-ਨਾਲ ਇਕ ਆਕਰਸ਼ਕ ਹਿੱਸਾ ਵੀ ਹਨ । ਉਹਆਂ ਬੱਚਿਆਂ ਅਤੇ ਅਧਿਆਪਕਾਂ ਨੂੰ ਅੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਅੱਖਾਂ ਦੀ ਦੇਖਭਾਲ ਅਤੇ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ । ਡਾ. ਬਲਬੀਰ ਸਿੰਘ ਨੇ ਬੱਚਿਆਂ ਵਿੱਚ ਮਾਇਓਪਿਆ ਦੀ ਵੱਧ ਰਹੀ ਦਰ ਦੀ ਗੱਲ ਕਰਦਿਆਂ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ । ਉਹਨਾਂ ਰੋਜ਼ਾਨਾ ਜੀਵਨ ਵਿੱਚ ਅੱਖਾਂ ਦੀ ਰੌਸ਼ਨੀ ਅਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ । ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਮੇਅਰ ਹਰਿੰਦਰ ਕੋਹਲੀ , ਡਿਪਟੀ ਮੇਅਰ ਜਗਦੀਪ ਜੱਗਾ, ਏ. ਡੀ. ਸੀ. ਇਸ਼ਾ ਸਿੰਗਲ, ਜੋਤੀ ਫਾਂਊਂਡੇਸ਼ਨ ਦੀ ਚੇਅਰਪਰਸਨ ਮਿਸ ਪ੍ਰਭਕਿਰਨ ਬਰਾੜ ਅਤੇ ਡਿਪਟੀ ਡੀ. ਈ. ਓ. ਡਾ. ਰਵਿੰਦਰ ਪਾਲ ਸਿੰਘ, ਐਮ. ਡੀ. ਮਨਕੂ ਐਗਰੋ ਟੈਕਨੀਕਲ ਪ੍ਰਾਈਵੇਟ ਲਿਮਿਟਡ ਸੁਖਵਿੰਦਰ ਸਿੰਘ ਮਨਕੂ, ਡਿਪਟੀ ਨੋਡਲ ਅਫਸਰ ਜਗਮੀਤ ਸਿੰਘ ਹਾਜਰ ਸਨ ।



Scroll to Top