ਅਮਰੀਕਾ ’ਚ ਮੋਟਰ ਵਹੀਕਲ ਵਿਭਾਗ ਦੇ ਦਫ਼ਤਰ ਅੱਗੇ ਹੋਈ ਗੋਲੀਬਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 February, 2025, 04:16 PM

ਅਮਰੀਕਾ ’ਚ ਮੋਟਰ ਵਹੀਕਲ ਵਿਭਾਗ ਦੇ ਦਫ਼ਤਰ ਅੱਗੇ ਹੋਈ ਗੋਲੀਬਾਰੀ
ਅਮਰੀਕਾ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਅਮਰੀਕਾ ਦੇ ਕੈਂਟਕੀ ਸੂਬੇ ਦੇ ਲੁਈਸਵਿਲੇ ਸ਼ਹਿਰ ਨਾਲ ਸਬੰਧਤ ਹੈ ਵਿਖੇ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ ਸੀ । ਅਮਰੀਕਾ ਦੇ ਕੈਂਟਕੀ ਸੂਬੇ ਦੇ ਲੁਈਸਵਿਲੇ ਸ਼ਹਿਰ ’ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ । ਇਹ ਘਟਨਾ ਮੋਟਰ ਵਹੀਕਲ ਵਿਭਾਗ ਦੇ ਦਫ਼ਤਰ ਦੇ ਬਾਹਰ ਵਾਪਰੀ । ਗੋਲੀਬਾਰੀ ਵਿਚ ਇੱਕ ਵਿਅਕਤੀ ਅਤੇ ਦੋ ਔਰਤਾਂ ਦੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਸ ਘਟਨਾ ਤੋਂ ਬਾਅਦ ਦੋਵੇਂ ਔਰਤਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਘਟਨਾ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ । ਪੁਲਸ ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਫ਼ੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ । ਹਾਲਾਂਕਿ ਪੁਲਸ ਨੇ ਇਹ ਵੀ ਕਿਹਾ ਕਿ ਫਿਲਹਾਲ ਕੋਈ ਖ਼ਤਰੇ ਦੀ ਸਥਿਤੀ ਨਹੀਂ ਹੈ । ਅਮਰੀਕਾ ਵਿਚ ਬੰਦੂਕ ਦੀ ਹਿੰਸਾ ਇਕ ਬਹੁਤ ਗੰਭੀਰ ਸਮੱਸਿਆ ਹੈ । ਇਸ ਦੇ ਬਾਵਜੂਦ ਸਥਿਤੀ ਨੂੰ ਸੁਧਾਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ । ਇਸੇ ਕਾਰਨ ਅਮਰੀਕਾ ਵਿਚ ਹਰ ਰੋਜ਼ ਬੰਦੂਕ ਹਿੰਸਾ ਦੇ ਮਾਮਲੇ ਸਾਹਮਣੇ ਆਉਂਦੇ ਹਨ । ਅਮਰੀਕਾ ਵਿਚ ਬੰਦੂਕ ਖ਼ਰੀਦਣਾ ਭਾਰਤ ਵਿੱਚ ਸਬਜ਼ੀਆਂ ਖ਼ਰੀਦਣ ਜਿੰਨਾ ਆਸਾਨ ਹੈ । ਅਮਰੀਕਾ ’ਚ ਇਕ ਛੋਟਾ ਬੱਚਾ ਵੀ ਬੰਦੂਕ ਖਰੀਦ ਸਕਦਾ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ’ਚ ਬੰਦੂਕ ਖਰੀਦਣ ’ਤੇ ਕੋਈ ਸਖ਼ਤ ਕਾਨੂੰਨ ਨਹੀਂ ਹੈ । ਭਾਵੇਂ ਇਹ ਜਨਤਕ ਸਥਾਨ ਹੋਵੇ ਜਾਂ ਨਿੱਜੀ ਸਥਾਨ, ਅਮਰੀਕਾ ਵਿਚ ਕਿਤੇ ਵੀ ਗੋਲੀਬਾਰੀ ਹੋ ਸਕਦੀ ਹੈ ਅਤੇ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਇਸੇ ਕਾਰਨ ਅਮਰੀਕਾ ਵਿਚ ਹਰ ਸਾਲ ਬੰਦੂਕ ਹਿੰਸਾ ਕਾਰਨ ਕਈ ਲੋਕ ਆਪਣੀ ਜਾਨ ਗੁਆ ਲੈਂਦੇ ਹਨ ਅਤੇ ਇਹ ਮਾਮਲੇ ਘੱਟ ਨਹੀਂ ਹੋ ਰਹੇ ਹਨ ।