ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜ

ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਕੇਸ ਦਰਜ
ਹਰਿਆਣਾ : ਹਰਿਆਣਾ ਦੇ ਸ਼ਹਿਰ ਪੰਚਕੁਲਾ ਦੇ ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ ਖਿਲਾਫ ਚੰਡੀਗੜ੍ਹ ਦੇ ਥਾਣਾ ਸੈ.ਟਰ 17 ਸੈਕਟਰ ’ਚ ਐਫਆਈਆਰ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਸ਼ੋਕ ਕੁਮਾਰ ਵਿਰੁੱਧ ਧਾਰਾ 406 ਅਤੇ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਸ਼ੋਕ ਕੁਮਾਰ ਖਿਲਾਫ ਇਹ ਕਾਰਵਾਈ ਸਰਕਾਰੀ ਨੌਕਰੀ ਲਗਾਉਣ ਨੂੰ ਲੈ ਕੇ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਪਹਿਲਾਂ 2 ਲੱਖ 20 ਹਜ਼ਾਰ ਪਹਿਲਾਂ ਲਏ ਅਤੇ ਬਾਅਦ ’ਚ 30 ਹਜ਼ਾਰ ਰੁਪਏ ਬਾਅਦ ’ਚ ਗੁਗਲ ਪੇਅ ਰਾਹੀਂ ਭੇਜੇ ਹਨ। ਇਨ੍ਹਾਂ ਹੀ ਨਹੀਂ ਅਸ਼ੋਕ ਕੁਮਾਰ ਨੇ ਪੈਸੇ ਲੈਣ ਤੋਂ ਬਾਅਦ 15 ਦਿਨ ਦੇ ਵਿੱਚ ਪੱਕੀ ਨੌਕਰੀ ਲਗਵਾਉਣ ਦਾ ਵਾਅਦਾ ਕੀਤਾ ਸੀ ।
ਦੱਸਣਯੋਗ ਹੈ ਕਿ ਪੀੜਤ ਬਸੰਤ ਰਾਮ ਜੋ ਕਿ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਇੱਕ ਸਵਾਰੀ ਨੂੰ ਛੱਡਣ ਲਈ ਗਿਆ ਸੀ । ਉਸ ਦੌਰਾਨ ਸਵਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਨਾਮ ਅਸ਼ੋਕ ਕੁਮਾਰ ਹੈ ਅਤੇ ਮੈਂ ਪਸ਼ੂ ਪਾਲਣ ਵਿਭਾਗ ਵਿੱਚ ਅਫਸਰ ਹੈ ਅਤੇ ਤੈਨੂੰ ਮੈਂ ਸਰਕਾਰੀ ਵਿਭਾਗ ਵਿੱਚ ਸਰਕਾਰੀ ਡਰਾਈਵਰ ਲਗਵਾ ਸਕਦਾ ਹੈ।ਉਸਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜਿਸ ਦੇ ਲਈ ਮੈਂ ਤੇਰੇ ਕੋਲ 2 ਲੱਖ 50 ਹਜਾਰ ਰੁਪਏ ਲਵਾਂਗਾ ਅਤੇ ਉਨ੍ਹਾਂ ਨੇ ਮੈਨੂੰ ਆਪਣਾ ਨੰਬਰ ਦੇ ਦਿੱਤਾ। ਕੁਝ ਦਿਨ ਬਾਅਦ ਮੈਂ ਫੋਨ ਕੀਤਾ ਅਤੇ ਅਫਸਰ ਨੇ ਮੈਨੂੰ ਆਪਣੇ ਦਫਤਰ ਬੁਲਾ ਲਿਆ। ਜਦੋਂ ਮੈਂ ਦਫਤਰ ਗਿਆ ਤੇ ਉਹਨਾਂ ਨੇ ਮੈਨੂੰ ਗੱਡੀ ਵਿੱਚ ਬੈਠਣ ਨੂੰ ਕਿਹਾ ਅਤੇ ਮੇਰੇ ਕੋਲੋਂ 2 ਲੱਖ 20 ਹਜਾਰ ਰੁਪਏ ਲੈ ਲਏ। 15 ਦਿਨ ਵਿੱਚ ਨੌਕਰੀ ਲਗਵਾਉਣ ਦੀ ਗਰੰਟੀ ਦੇ ਦਿੱਤੀ। 20 ਫਰਵਰੀ 2023 ਨੂੰ ਅਸ਼ੋਕ ਕੁਮਾਰ ਦਾ ਮੈਨੂੰ ਫੇਰ ਫੋਨ ਆਉਂਦਾ ਅਤੇ ਕਹਿੰਦਾ ਤੁਹਾਡੀ ਫਾਈਲ ਤਿਆਰ ਹੈ ਤੁਸੀਂ ਮੈਨੂੰ 30 ਹਜ਼ਾਰ ਰੁਪਏ ਗੂਗਲ ਪੇਅ ਕਰ ਦਵੋ ਅਤੇ ਮੈਂ ਕਰ ਦਿੱਤੇ। ਉਸ ਤੋਂ ਬਾਅਦ ਤੋਂ ਨਾ ਹੀ ਉਹ ਮੇਰਾ ਫੋਨ ਚੁੱਕਦਾ ਹੈ ਤੇ ਨਾ ਹੀ ਮੈਨੂੰ ਮਿਲਦਾ ਹੈ।
