ਮਹਾਨ ਸਮਾਜ ਸੁਧਾਰਕ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ ਆਗਮਨ ਪੂਰਬ ਸਮਰਪਿਤ ਸਮਾਰੋਹ ਦੌਰਾਨ ਸੁਸਾਇਟੀ ਨੇ ਫੱਲਾਂ ਦਾ ਲੰਗਰ ਲਗਾਇਆ

ਮਹਾਨ ਸਮਾਜ ਸੁਧਾਰਕ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ ਆਗਮਨ ਪੂਰਬ ਸਮਰਪਿਤ ਸਮਾਰੋਹ ਦੌਰਾਨ ਸੁਸਾਇਟੀ ਨੇ ਫੱਲਾਂ ਦਾ ਲੰਗਰ ਲਗਾਇਆ
ਪਟਿਆਲਾ : ਸਥਾਨਕ ਧੀਰੂ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਪ੍ਰਧਾਨ ਰਾਜਿੰਦਰ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਦੀ ਦੇਖਰੇਖ ਵਿੱਚ ਕ੍ਰਾਂਤੀਕਾਰੀ, ਸਮਾਜ ਸੁਧਾਰਕ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ 648ਵੇਂ ਆਗਮਨ ਪੂਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਮੌਕੇ ਆਈ. ਪੀ. ਐਸ. ਏ. ਡੀ. ਜੀ. ਪੀ. ਸੇਵਾ ਮੁਕਤ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸੇਵਾ ਮੁਕਤ ਕਰਮਚਾਰੀ ਸੈਲ ਦੇ ਚੇਅਰਮੈਨ ਸ੍ਰ. ਗੁਰਿੰਦਰ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ । ਇਸ ਦੌਰਾਨ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ, ਬਲਬੀਰ ਸਿੰਘ, ਰਿਤੇਸ਼ ਗੁਪਤਾ, ਅਕਾਸ਼, ਚਰਨਜੀਤ ਸਿੰਘ, ਸੁਰਿੰਦਰਪਾਲ ਸਿੰਘ, ਸੁਖਵਿੰਦਰ ਕੌਰ, ਪੂਜਾ, ਨਿਸ਼ਕਾਮ ਸੇਵਾ ਕਲੱਬ ਦੇ ਪ੍ਰਧਾਨ ਐਨ.ਐਸ. ਨੋਲੱਖਾ ਆਦਿ ਆਗੂਆਂ ਵੱਲੋਂ ਹਾਜ਼ਰੀ ਲਗਵਾਈ ਗਈ, ਜਿਨ੍ਹਾਂ ਦਾ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਨ੍ਹਾਂ ਆਗੂਆਂ ਵਲੋਂ ਵੱਖ—ਵੱਖ ਤਰ੍ਹਾਂ ਦੇ ਫਲਾਂ ਦਾ ਲੰਗਰ ਸ਼ਰਧਾ ਉਤਸ਼ਾਹ ਨਾਲ ਸ਼ਰਧਾਲੂਆਂ ਨੂੰ ਵਰਤਾ ਕੇ ਸ਼ੁਭ ਸੇਵਾ ਕਾਰਜ ਕੀਤਾ ਗਿਆ। ਜਿਸ ਦੌਰਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਜੱਸਲ ਵਲੋਂ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਉਪਦੇਸ਼ ਅਮਨ ਸ਼ਾਂਤੀ, ਸਰਵ ਸਮਾਜ ਦੀ ਭਾਈਚਾਰਕ ਸਾਂਝ ਨੂੰ ਮਜਬੂਤੀ ਅਤੇ ਮਾਨਵਤਾ ਭਲਾਈ ਸਬੰਧੀ ਕਾਰਜ ਕਰਨ ਦੀਆਂ ਸਿੱਖਿਆਵਾਂ ਦਿੰਦੇ ਹਨ, ਜਿਨ੍ਹਾਂ ਦੀ ਬਾਣੀ ਸਮਾਜ ਲਈ ਅੱਜ ਵੀ ਕਲਿਆਣਕਾਰੀ ਹੈ । ਉਨ੍ਹਾਂ ਕਿਹਾ ਕਿ ਸੰਤ ਗੁਰੂ ਰਵਿਦਾਸ ਜੀ ਨੇ ਭੇਦ—ਭਾਵ ਨੂੰ ਖਤਮ ਕਰਨ ਲਈ ਸਮਾਜਿਕ ਬਰਾਬਰੀ ਅਤੇ ਖੁਸ਼ਹਾਲ ਸਮਾਜ ਲਈ ਆਵਾਜ ਚੁੱਕੀ ਸੀ, ਇਸ ਲਈ ਸਾਨੂੰ ਉਹਨਾਂ ਦੇ ਦਰਸ਼ਾਏ ਮਾਰਗ ਤੇ ਚਲਦਿਆਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਇੱਕਜੁੱਟ ਹੋ ਕੇ ਸਮਾਜ ਭਲਾਈ ਕਾਰਜਾਂ ਵਿੱਚ ਮੋਹਰੀ ਭੁਮਿਕਾ ਅਦਾ ਕਰਨੀ ਚਾਹੀਦੀ ਹੈ ।
