ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਸਬੰਧੀ ਜਾਰੀ ਏ. ਡੀ. ਆਰ. ਦੀ ਰਿਪੋਰਟ ਵਿਚ ਭਾਜਪਾ ਪਹਿਲੇ ਤੇ ਕਾਂਗਰਸ ਦੂਸਰੇ ਨੰਬਰ ਤੇ

ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਸਬੰਧੀ ਜਾਰੀ ਏ. ਡੀ. ਆਰ. ਦੀ ਰਿਪੋਰਟ ਵਿਚ ਭਾਜਪਾ ਪਹਿਲੇ ਤੇ ਕਾਂਗਰਸ ਦੂਸਰੇ ਨੰਬਰ ਤੇ
ਨਵੀਂ ਦਿੱਲੀ : ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਬਾਰੇ ਰਿਪੋਰਟ ਜਾਰੀ ਕਰਦਿਆਂ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ (ਏ. ਡੀ. ਆਰ.) ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿੱਤੀ ਸਾਲ 2023-24 ’ਚ ਸਭ ਤੋਂ ਵੱਧ 4340. 47 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਦੋਂ ਕਿ 1225.12 ਕਰੋੜ ਰੁਪਏ ਮਿਲਣ ਨਾਲ ਕਾਂਗਰਸ ਦੂਜੇ ਨੰਬਰ ’ਤੇ ਹੈ । ਏ. ਡੀ. ਆਰ. ਨੇ ਰਿਪੋਰਟ ਵਿਚ ਆਖਿਆ ਹੈ ਕਿ ਪਾਰਟੀਆਂ ਨੂੰ ਇਲੈਕਟੋਰਲ ਬਾਂਡਾਂ ਤੋਂ ਚੰਦੇ ਦਾ ਵੱਡਾ ਹਿੱਸਾ ਮਿਲਿਆ ਹੈ ਤੇ ਭਾਜਪਾ ਨੇ ਅਪਣੀ ਕਮਾਈ ਦੇ ਕੁੱਲ 2211.69 ਕਰੋੜ ਰੁਪਏ ਖ਼ਰਚ ਕੀਤੇ ਹਨ, ਜੇਕਰ ਫੀਸਦੀ ਵਾਲੀ ਭਾਸ਼ਾ ਵਿਚ ਜਾ ਕੇ ਗੱਲ ਕੀਤੀ ਜਾਵੇ ਤਾਂ ਇਹ 50. 96 ਫ਼ੀਸਦੀ ਹੈ । ਏ. ਡੀ. ਆਰ. ਨੇ ਇਸੇ ਤਰ੍ਹਾਂ ਕਾਂਗਰਸ ਨੇ 1025. 25 ਕਰੋੜ ਰੁਪਏ ਦਾ ਖਰਚਾ ਕੀਤਾ । ਇਸੇ ਤਰ੍ਹਾਂ ਜੇਕਰ ਫੀਸਦੀ ਦੀ ਗੱਲ ਕੀਤੀ ਜਾਵੇ ਕਾਂਗਰਸ ਨੇ ਅਪਣੀ ਆਮਦਨ ਦਾ 83.69 ਫ਼ੀਸਦੀ ਖ਼ਰਚ ਕੀਤਾ ਹੈ । ਏ. ਡੀ. ਆਰ. ਦੀ ਰਿਪੋਰਟ ਮੁਤਾਬਕ ਸਮੁੱਚੀਆਂ ਪਾਰਟੀਆਂ ਨੂੰ ਮਿਲੇ ਕੁੱਲ ਚੰਦੇ ਦਾ 74.57 ਫ਼ੀਸਦੀ ਹਿੱਸਾ ਇਕੱਲੀ ਭਾਜਪਾ ਨੂੰ ਮਿਲਿਆ ਹੈ ਤੇ ਬਾਕੀ ਪੰਜ ਪਾਰਟੀਆਂ ਨੂੰ 25.43 ਫ਼ੀਸਦੀ ਚੰਦਾ ਮਿਲਿਆ ਹੈ ।
ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ ਵਲੋਂ ਉਪਰੋਕਤ ਦੋਵੇਂ ਪਾਰਟੀਆਂ ਤੋਂ ਇਲਾਵਾ ਹੋਰ ਪਾਰਟੀਆਂ ਦੀ ਵੀ ਜਾਰੀ ਕੀਤੀ ਰਿਪੋਰਟ ਮੁਤਾਬਕ ‘ਆਪ’ ਨੂੰ 22.68 ਕਰੋੜ ਰੁਪਏ ਚੰਦੇ ਵਜੋਂ ਮਿਲੇ ਹਨ, ਜਦਕਿ ਪਾਰਟੀ ਨੇ 34.09 ਕਰੋੜ ਰੁਪਏ ਖ਼ਰਚ ਕੀਤੇ ਹਨ । ਸੀ. ਪੀ. ਆਈ. (ਐਮ) ਨੂੰ 167.636 ਕਰੋੜ ਰੁਪਏ ਦਾ ਚੰਦਾ ਮਿਲਿਆ, ਜਿਸ ਵਿਚੋਂ ਇਸ ਨੇ 127.283 ਕਰੋੜ ਰੁਪਏ ਖ਼ਰਚ ਕੀਤੇ । ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 64.7798 ਕਰੋੜ ਰੁਪਏ ਮਿਲੇ ਹਨ ਅਤੇ ਪਾਰਟੀ ਨੇ 43.18 ਕਰੋੜ ਰੁਪਏ ਖ਼ਰਚ ਕੀਤੇ ਹਨ । ਐਨ. ਪੀ. ਪੀ. ਨੇ 0.2244 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ 1.139 ਕਰੋੜ ਰੁਪਏ ਖ਼ਰਚ ਕੀਤੇ। ਭਾਜਪਾ ਨੂੰ ਚੋਣ ਬਾਂਡ ਤੋਂ ਸਭ ਤੋਂ ਵੱਧ 1685.63 ਕਰੋੜ ਰੁਪਏ ਮਿਲੇ ਹਨ, ਜਦਕਿ ਕਾਂਗਰਸ ਨੂੰ 828.36 ਕਰੋੜ ਰੁਪਏ ਅਤੇ ‘ਆਪ’ ਨੂੰ 10.15 ਕਰੋੜ ਰੁਪਏ ਮਿਲੇ ਹਨ। ਤਿੰਨਾਂ ਪਾਰਟੀਆਂ ਨੂੰ 2524.1361 ਕਰੋੜ ਰੁਪਏ ਯਾਨੀ ਉਨ੍ਹਾਂ ਦੇ ਕੁੱਲ ਚੰਦੇ ਦਾ 43.36 ਫ਼ੀਸਦੀ ਇਲੈਕਟੋਰਲ ਬਾਂਡ ਰਾਹੀਂ ਮਿਲੇ ਹਨ । ਹਾਲਾਂਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਮਈ ’ਚ ਇਸ ਦਾਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿਤਾ ਸੀ ।
