ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਇਲਮਲ ਨੇੜੇ ਹੋਏ ਧਮਾਕੇ ਦੀ ਜਿੰਮੇਦਾਰੀ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਨੇ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਇਲਮਲ ਨੇੜੇ ਹੋਏ ਧਮਾਕੇ ਦੀ ਜਿੰਮੇਦਾਰੀ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਨੇ
ਗੁਰਦਾਸਪੁਰ : ਪੰਜਾਬ ਦੇ ਪ੍ਰ੍ਰਸਿੱਧ ਸ਼ਹਿਰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਇਮਲ ਵਿਖੇ ਹੋਏ ਧਮਾਕੇ ਜਿਸਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਹੈ ਇਹ ਧਮਾਕਾ ਪੰਜਾਬ ਵਿੱਚ ਲੜੀਵਾਰ ਧਮਾਕਿਆਂ ਦੇ ਵਿਚਕਾਰ ਹੋਇਆ ਹੈ, ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਬਟਾਲਾ ਦੇ ਐਸ. ਐਸ. ਪੀ. ਸੁਹੈਲ ਕਾਸਿਮ ਮੀਰ ਨੇ ਕਿਹਾ ਕਿ ਧਮਾਕਾ ਜੋ ਕਿ ਘੱਟ ਤੀਬਰਤਾ ਵਾਲਾ ਧਮਾਕਾ ਸੀ ਸਬੰਧੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਇਸ ਧਮਾਕੇ ਦੀ ਜਿੰਮੇਵਾਰੀ ਅੱਤਵਾਦੀ ਹੈਪੀ ਪਾਸੀਅਨ ਨੇ ਲਈ ਹੈ ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਧਮਾਕੇ ਜੋ ਕਿ ਬੇਸ਼ਕ ਹਲਕੇ ਫੁਲਕੇ ਹੀ ਰਹੇ ਹੋਏ ਹਨ ਤੇ ਜਿਨ੍ਹਾਂ ਨੂੰ ਪਹਿਲਾਂ ਪੁਲਸ ਵਲੋਂ ਕਦੇ ਕੁੱਝ ਤੇ ਕਦੇ ਕੁੱਝ ਆਖਿਆ ਗਿਆ ਤੇ ਬਾਅਦ ਵਿਚ ਧਮਾਕੇ ਮੰਨ ਕੇ ਜਾਂਚ ਸ਼ੁਰੂ ਕੀਤੀ ਗਈ ਤੇ ਫਿਰ ਜਿਸ ਥਾਂ ਤੇ ਧਮਾਕਾ ਹੋਇਆ ਦੇ ਜਿੰਮੇਵਾਰ ਵਿਅਕਤੀਆਂ ਨੂੰ ਲੱਭ ਕੇ ਕਾਨੂੰਨੀ ਤੌਰ ਤੇ ਸਜ਼ਾ ਵੀ ਦਿੱਤੀ ਗਈ ਹੈ ।
