ਮੁੱਖ ਮੰਤਰੀ ਪੰਜਾਬ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਿਸਾਨ ਜਥੇਬੰਦੀ ਦੇਵੇਗੀ ਹਰ ਸੰਭਵ ਸਹਿਯੋਗ : ਬਹਿਰੂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 February, 2025, 10:32 AM

ਮੁੱਖ ਮੰਤਰੀ ਪੰਜਾਬ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਿਸਾਨ ਜਥੇਬੰਦੀ ਦੇਵੇਗੀ ਹਰ ਸੰਭਵ ਸਹਿਯੋਗ : ਬਹਿਰੂ
ਪਟਿਆਲਾ : ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦਾ ਸਵਾਗਤ ਕਰਦਿਆਂ ਤੇ ਕਿਸਾਨ ਜਥੇਬੰਦੀ ਵਲੋਂ ਭਰਪੂਰ ਸਾਥ ਦਿੱਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਇੱਕ ਵਫਦ ਚੌਕਸੀ ਵਿਭਾਗ ਦੇ ਨਵੇਂ ਬਣੇ ਮੁੱਖੀ ਨੂੰ ਮਿਲਕੇ ਮੰਗ ਕਰੇਗਾ ਕਿ ਜਿਹੜੇ ਅਧਿਕਾਰੀ ਕਰਮਚਾਰੀ ਰੰਗੇ ਹੱਥੀ ਫੜੇ ਗਏ ਹਨ ਅਤੇ ਬਹੁਤ ਸਾਰਿਆਂ ਦੇ ਖਿਲਾਫ ਬੇਨਾਮੀ ਜਾਇਦਾਦਾਂ ਦੀਆਂ ਜਾਚਾਂ ਮੁਕੰਮਲ ਹੋ ਚੁੱਕੀਆਂ ਹਨ ਉਹਨਾਂ ਦੇ ਚਲਾਨ ਅਦਾਲਤਾਂ ਵਿੱਚ ਪੇਸ਼ ਕੀਤੇ ਜਾਣ । ਸਤਨਾਮ ਸਿੰਘ ਬਹਿਰੂ ਨੇ ਮੁੱਖ ਮੰਤਰੀ ਪੰਜਾਬ ਵਲੋਂ ਭ੍ਰਿਸ਼ਟਾਚਾਰ ਰੋਕੂ ਸ਼ੁਰੂ ਕੀਤੀ ਮੁਹਿੰਮ ਨੂੰ ਤਾਕਤਵਰ ਬਣਾਉਣ ਲਈ ਜੋ ਪੰਜਾਬ ਦੇ ਜਿਲਿਆਂ ਦੇ ਡਿਪਟੀ ਕਮਿਸ਼ਨਰਜ, ਐਸ. ਐਸ. ਪੀਜ., ਸਬ ਡਵੀਜਨਾਂ, ਤਸੀਲਦਾਰਾਂ ਅਤੇ ਥਾਣਿਆਂ ਦੇ ਮੁੱਖ ਅਫਸਰਾਂ ਨੂੰ ਇੱਕ ਲਿਖਤੀ ਹੁਕਮ ਜਾਰੀ ਕਰਕੇ ਜਵਾਬਦੇਹੀ ਤੈਅ ਕੀਤੀ ਹੈ ਇਕ ਸ਼ਲਾਘਾਯੋਗ ਕਦਮ ਹੈ ਤੇ ਜੋ ਚੌਕਸੀ ਵਿਭਾਗ ਦੇ ਚੀਫ ਡਾਇਰੈਕਟਰ ਨੂੰ ਬਦਲ ਕੇ ਉਹਨਾਂ ਦੀ ਥਾਂ ਇੱਕ ਇਮਾਨਦਾਰ ਆਈ. ਪੀ. ਐਸ. ਅਧਿਕਾਰੀ ਜੀ. ਨਗੇਸ਼ਵਰ ਰਾਓ ਨੂੰ ਚੌਕਸੀ ਵਿਭਾਗ ਦਾ ਮੁੱਖੀ ਲਾਇਆ ਅਤੇ ਜਿਲ੍ਹਾ ਮੁਕਤਸਰ ਸਾਹਿਬ ਦੇ ਡੀ. ਸੀ. ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਹੈ ਲਗਦਾ ਹੈ ਕਿ ਹੁਣ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਕਰਮਚਾਰੀ ਖਿਲਾਫ ਸ਼ੁਰੂ ਕੀਤੀ ਪੰਜਾਬ ਸਰਕਾਰ ਦੀ ਮੁਹਿਮ ਕਿਸੇ ਤਨ ਪਤਨ ਲੱਗੇਗੀ। ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਜਦੋਂ ਭਗਵੰਤ ਸਿੰਘ ਮਾਨ ਪੰਜਾਬ ਦੇ ਬਤੌਰ ਮੁੱਖ ਮੰਤਰੀ ਦੀ ਸ਼ਹੀਦਾਂ ਦੀ ਸਮਾਧ ਖੜਕਲਕਲਾਂ ਹਲਫ ਲੈ ਕੇ ਭ੍ਰਿਸ਼ਟਾਚਾਰੀਆਂ ਖਿਲਾਫ ਐਲਾਨ ਕੀਤਾ ਸੀ ਪਰ ਦੋ ਚਾਰ ਮਹੀਨੇ ਬਾਅਦ ਉਸ ਦੀ ਹਵਾ ਨਿਕਲ ਗਈ ਸੀ, ਜੇਕਰ ਹੁਣ ਫਿਰ ਪੰਜਾਬ ਸਰਕਾਰ ਨੇ ਜਨਤਾ ਨੂੰ ਇਨਸਾਫ ਦਿਵਾਉਣ ਲਈ ਬੀੜਾ ਚੁੱਕਿਆ ਹੈ ਤਾਂ ਸਾਡੀ ਕਿਸਾਨ ਜਥੇਬੰਦੀ ਸਰਕਾਰ ਨੂੰ ਸਹਿਯੋਗ ਦੇਣ ਤੋਂ ਪਿੱਛੇ ਨਹੀਂ ਹਟੇਗੀ ।