ਭਾਕਿਯੂ ਉਗਰਾਹਾਂ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਹੋਈ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 February, 2025, 10:30 AM

ਭਾਕਿਯੂ ਉਗਰਾਹਾਂ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਹੋਈ
-ਜਥੇਬੰਦਕ ਢਾਂਚਾ ਮਜ਼ਬੂਤ ਕਰਨ, ਆਉਂਦੇ ਸ਼ੰਘਰਸ਼ ਦੀ ਲਾਮਬੰਦੀ ਲਈ ਹੋਈ ਵਿਚਾਰ ਚਰਚਾ
ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਗਤਾਰ ਸਿੰਘ ਕਾਲਾਝਾੜ ਸੂਬਾ ਆਗੂ ਪਹੁੰਚੇ । ਇਸ ਮੋਕੇ ਆਗੂਆਂ ਵੱਲੋਂ ਜਥੇਬੰਦੀ ਢਾਂਚੇ ਨੂੰ ਮਜ਼ਬੂਤ ਕਰਨ, ਜਥੇਬੰਦੀ ਵੱਲੋਂ ਲੜੇ ਜਾ ਰਹੇ ਘੋਲ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕੀਤੀਆਂ ਸਰਗਰਮੀਆਂ ਦੀ ਸਮੀਖਿਆ ਕੀਤੀ ਗਈ । ਆਗੂਆਂ ਵੱਲੋਂ ਜਿਉਂਦ ਪਿੰਡ ਦੇ ਜ਼ਮੀਨੀ ਵਿਵਾਦ ਦੀ ਚਰਚਾ ਕੀਤੀ ਗਈ ਤੇ ਨਵੀਂ ਖੇਤੀਬਾੜੀ ਨੀਤੀ ਦੇ ਮਾਰੂ ਤੇ ਦੋਸ਼ ਪੂਰਨ ਬਿੰਦੂਆਂ ਬਾਰੇ, ਜਿਲ੍ਹਾ ਆਗੂਆਂ ਨੂੰ ਸਮਝਾਇਆ ਗਿਆ । ਆਗੂਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਦੀ ਤਿਆਰੀ ਵੱਜੋਂ ਬਲਾਕਾਂ ਤੇ ਪਿੰਡਾਂ ਵਿੱਚ ਵੱਡੀਆਂ ਮੀਟਿੰਗਾਂ ਕਰਕੇ ਮੋਰਚੇ ਦੀ ਵੱਡੀ ਤਿਆਰੀ ਕਰਨ ਲਈ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ, ਜਿਲ੍ਹਾ ਸਕੱਤਰ ਸੁਖਮਿੰਦਰ ਬਾਰਨ, ਜਗਦੀਪ ਛੰਨਾਂ, ਬਲਰਾਜ ਜੋਸੀ, ਜਗਮੇਲ ਗਾਜੇਵਾਸ, ਹਰਦੇਵ ਘੱਗਾ ਜਿਲ੍ਹਾ ਕਮੇਟੀ ਆਗੂ ਤੋਂ ਇਲਾਵਾ ਅਮਰੀਕ ਘੱਗਾ, ਜਸਵਿੰਦਰ ਬਿਸ਼ਨਪੁਰਾ, ਗੁਰਦੀਪ ਸਨੌਰ, ਹਰਜਿੰਦਰ ਗੱਜੂਮਾਜਰਾ, ਅਵਤਾਰ ਫੱਗਣ ਮਾਜਰਾ, ਰਜਿੰਦਰ ਕਕਰਾਲਾ ਆਦਿ ਬਲਾਕ ਪ੍ਰਧਾਨ ਸੁਖਵਿੰਦਰ ਸਵਾਜਪੁਰ, ਅਵਤਾਰ ਬੁਰੜ, ਬਲਮ ਨਿਆਲ, ਭਰਪੂਰ ਗਾਜੇਵਾਸ, ਹਰਮਨਦੀਪ ਨੰਦਪੁਰ ਕੇਸ਼ੋ, ਜਸਵਿੰਦਰ ਸਾਲੂਵਾਲ ਆਦਿ ਸਮੇਤ ਆਗੂ ਸ਼ਾਮਲ ਹੋਏ ।