ਬੀ ਕੇ ਯੂ ਰਾਜੇਵਾਲ ਜਥੇਬੰਦੀ ਦੀ ਘਨੌਰ ਬਲਾਕ ਦੀ ਹੋਈ ਚੋਣ

ਬੀ ਕੇ ਯੂ ਰਾਜੇਵਾਲ ਜਥੇਬੰਦੀ ਦੀ ਘਨੌਰ ਬਲਾਕ ਦੀ ਹੋਈ ਚੋਣ
– ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਕਰਨਦੀਪ ਸਿੰਘ, ਖਜਾਨਚੀ ਭੁਪਿੰਦਰ ਸਿੰਘ ਨੂੰ ਲਗਾਇਆ
ਘਨੌਰ : ਅੱਜ ਗੁਰਦੁਆਰਾ ਦੀਵਾਨ ਹਾਲ ਘਨੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਘਨੌਰ ਦੀ ਮੀਟਿੰਗ ਜਿਲਾ ਪ੍ਰਧਾਨ ਨਰਿੰਦਰ ਸਿੰਘ ਲੇਹਲਾ ਦੀ ਪ੍ਰਧਾਨਗੀ ਹੇਠ ਹੋਈ । ਇਸ ਸਬੰਧੀ ਸੂਬਾ ਖਜਾਨਚੀ ਗੁਲਜ਼ਾਰ ਸਿੰਘ ਸਲੇਮਪੁਰ ਅਤੇ ਹਜੂਰਾ ਸਿੰਘ ਮਿਰਜ਼ਾਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਬਲਾਕ ਦੀ ਚੋਣ ਸਬੰਧੀ ਸੀ, ਜਿਸ ਵਿਚ ਸਰਬਸੰਮਤੀ ਨਾਲ ਐਡਹਾਕ ਕਮੇਟੀ ਦੀ ਚੋਣ ਕੀਤੀ ਗਈ, ਜਦੋਂ ਕਿ ਮੀਟਿੰਗ ਦੀ ਕਾਰਵਾਈ ਜਿਲਾ ਪ੍ਰਧਾਨ ਦੀ ਇਜਾਜਤ ਨਾਲ ਸ਼ੁਰੂ ਕੀਤੀ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਲੇਹਲਾ ਨੇ ਸੰਖੇਪ ਵਿੱਚ ਜਥੇਬੰਦੀ ਬਾਰੇ ਜਾਣਕਾਰੀ ਦਿੱਤੀ ਗਈ । ਉਸ ਤੋਂ ਬਾਅਦ ਹਰਦੀਪ ਸਿੰਘ ਘਨੁੜਕੀ ਸੂਬਾ ਸਕੱਤਰ ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ । ਜਿਲਾ ਜਨਰਲ ਸਕੱਤਰ ਹਜੂਰਾ ਸਿੰਘ ਮਿਰਜਾਪੁਰ ਨੇ ਕਮੇਟੀ ਅਹੁਦੇਦਾਰਾਂ ਦੇ ਨਾਮ ਪੇਸ਼ ਕੀਤੇ, ਜਿਨ੍ਹਾਂ ਵਿੱਚ ਪਰਮਜੀਤ ਸਿੰਘ ਸੰਜਰਪੁਰ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਜਨਰਲ ਸਕੱਤਰ ਕਰਨਦੀਪ ਸਿੰਘ ਸੰਧਾਰਸੀ, ਖਜਾਨਚੀ ਭੁਪਿੰਦਰ ਸਿੰਘ ਪਿੰਡ ਰੁੜਕੀ, ਮੀਤ ਪ੍ਰਧਾਨ ਜਗਵਿੰਦਰ ਸਿੰਘ ਕਾਮੀ ਕਲਾ, ਮੀਤ ਪ੍ਰਧਾਨ ਜਸਪ੍ਰੀਤ ਸਿੰਘ ਪਿੰਡ ਮਰਦਾਪੁਰ, ਸਕੱਤਰ ਮੋਹਣ ਸਿੰਘ ਪਿੰਡ ਲਾਛੜੂ ਕਲਾਂ ਅਤੇ ਅਗਜੈਕਟਿਵ ਮੈਂਬਰ ਸੁਖਵਿੰਦਰ ਸਿੰਘ ਸਲੇਮਪੁਰ ਜੱਟਾਂ ਨੂੰ ਲਗਾਇਆ ਗਿਆ। ਇਸ ਮੌਕੇ ਚੁਣੇ ਗਏ ਨਵੇਂ ਉਕਤ ਮੈਂਬਰਾਂ ਨੂੰ ਕਮੇਟੀ ਦਾ ਵਿਸਥਾਰ ਕਰਨ ਲਈ ਅਧਿਕਾਰ ਦਿੱਤੇ ਗਏ । ਮੀਟਿੰਗ ਵਿਚ ਨਾਭਾ ਬਲਾਕ ਤੋਂ ਬਲਾਕ ਪ੍ਰਧਾਨ ਅੱਛਰ ਸਿੰਘ, ਅਵਤਾਰ ਸਿੰਘ ਕੈਦਪੁਰ, ਜਗਜੀਤ ਸਿੰਘ ਮੋਹਲ ਗੁਆਰਾ, ਅਵਤਾਰ ਸਿੰਘ ਬੰਧਨ ਬਲਾਕ ਭੁਨਰਹੇੜੀ ਅਤੇ ਗੁਰਚਰਨ ਸਿੰਘ ਪਰੋੜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਮਲਕੀਤ ਸਿੰਘ, ਲਾਭ ਸਿੰਘ, ਹਰੀ ਸਿੰਘ, ਹਰਵਿੰਦਰ ਸਿੰਘ, ਭਾਗ ਸਿੰਘ, ਬਾਲ ਸਿੰਘ, ਗੁਰਨਾਮ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਅਤੇ ਸਰਪੰਚ ਗੁਰਪ੍ਰੀਤ ਸਿੰਘ ਸੰਧਾਰਸੀ, ਮਨਜੀਤ ਸਿੰਘ ਸਰਪੰਚ ਪਿੰਡ ਪਿੱਪਲ ਮੰਗੋਲੀ, ਰਾਮ ਲਾਲ ਕਾਮੀਕਲਾਂ, ਗੁਰਦੀਪ ਸਿੰਘ ਪਿੰਡ ਕਾਮੀ ਖੁਰਦ, ਅੰਗਰੇਜ ਸਿੰਘ, ਲਖਮੀਰ ਸਿੰਘ, ਹਰਕੇਸ ਸਿੰਘ, ਸੁਰਿੰਦਰ ਸਿੰਘ ਸਲੇਮਪੁਰ ਜੱਟਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਰੁੜਕੀ, ਦਰਸਨ ਸਿੰਘ ਰੁੜਕੀ, ਦਲੇਰ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ, ਹਰਮਨਦੀਪ ਸਿੰਘ ਸੱਜਰਪੁਰ ਤੋਂ ਇਲਾਵਾ ਪਿੰਡਾਂ ਦੇ ਕਈ ਮੋਹਤਬਰ ਵਿਅਕਤੀ ਮੌਜੂਦ ਸਨ ।
