ਗੁਜਰਾਤ ’ਚ ਅਧਿਆਪਕ ਨੇ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜ਼ਬਰ ਜਨਾਹ
ਦੁਆਰਾ: Punjab Bani ਪ੍ਰਕਾਸ਼ਿਤ :Tuesday, 18 February, 2025, 06:33 PM

ਗੁਜਰਾਤ ’ਚ ਅਧਿਆਪਕ ਨੇ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜ਼ਬਰ ਜਨਾਹ
ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸਾਬਰਕਾਂਠਾ ਜਿ਼ਲ੍ਹੇ ਦੇ ਇੱਕ ਪਿੰਡ ’ਚ ਦਸਵੀਂ ਜਮਾਤ ਦੇ ਵਿਦਿਆਰਥਣ ਨਾਲ ਉਸਦੇ ਹੀ ਅਧਿਆਪਕ ਵਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਜਿਥੇ 7 ਫਰਵਰੀ ਨੂੰ ਵਾਪਰੀ ਸੀ, ਉਥੇ ਹੀ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਵਿਦਿਆਰਥਣ ਨੇ 26 ਜਨਵਰੀ ਨੂੰ `ਬੇਟੀ ਬਚਾਓ, ਬੇਟੀ ਪੜ੍ਹਾਓ` `ਤੇ ਆਪਣੇ ਭਾਸ਼ਣ ਨਾਲ ਸਾਰਿਆਂ ਦਾ ਦਿਲ ਜਿਤਿਆ ਸੀ । ਉਕਤ ਅਧਿਆਪਕ ਜਿਸ ਵਲੋਂ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ ਹੈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
