ਸਕੂਲ ਬਸ ਦੇ ਨਹਿਰ ਵਿਚ ਡਿੱਗਣ ਕਰਕੇ 8 ਬੱਚੇ ਹੋਏ ਗੰਭੀਰ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Monday, 17 February, 2025, 11:12 AM

ਸਕੂਲ ਬਸ ਦੇ ਨਹਿਰ ਵਿਚ ਡਿੱਗਣ ਕਰਕੇ 8 ਬੱਚੇ ਹੋਏ ਗੰਭੀਰ ਜ਼ਖ਼ਮੀ
ਕੈਥਲ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਜਿ਼ਲਾ ਕੈਥਲ ਦੇ ਪਿੰਡ ਨੌਚ ਵਿੱਚ ਅੱਜ ਸਵੇਰੇ ਇੱਕ ਵੱਡਾ ਸੜਕ ਵਾਪਰਨ ਦੇ ਚਲਦਿਆਂ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਤਲੁਜ ਯਮੁਨਾ ਲਿੰਕ (ਐਸ. ਵਾਈ. ਐਲ.) ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਵਿੱਚ ਸਵਾਰ 8 ਬੱਚੇ ਗੰਭੀਰ ਜ਼ਖ਼ਮੀ ਹੋ ਗਏ । ਇਸ ਹਾਦਸੇ ਵਿੱਚ ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਵੀ ਗੰਭੀਰ ਜ਼ਖ਼ਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਦੇ ਹੀ ਕਯੋਦਕ ਚੌਕੀ ਪੁਲਸ ਅਤੇ ਡਾਇਲ 112 ਦੀ ਟੀਮ ਮੌਕੇ `ਤੇ ਪਹੁੰਚ ਗਈ ।