ਉਮਰ ਅਬਦੁੱਲਾ ਧਾਰਾ 370 ਅਤੇ 35 ਏ ਰੱਦ ਕਰਨ ਦੇ ਸਮਰਥਨ ਤੋਂ ਬਚਣ : ਮਹਿਬੂਬਾ

ਦੁਆਰਾ: Punjab Bani ਪ੍ਰਕਾਸ਼ਿਤ :Monday, 17 February, 2025, 11:07 AM

ਉਮਰ ਅਬਦੁੱਲਾ ਧਾਰਾ 370 ਅਤੇ 35ਏ ਰੱਦ ਕਰਨ ਦੇ ਸਮਰਥਨ ਤੋਂ ਬਚਣ: ਮਹਿਬੂਬਾ
ਸ੍ਰੀਨਗਰ : ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸਲਾਹ ਦਿੱਤੀ ਕਿ ਉਹ ਜੰਮੂ ਕਸ਼ਮੀਰ ਵਿਧਾਨ ਸਭਾ ਤੇ ਕੰਮ-ਕਾਜ ਦੇ ਨਿਯਮ ਬਣਾਉਂਦੇ ਸਮੇਂ ਧਾਰਾ 370 ਅਤੇ 35ਏ ਨੂੰ ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਨ ਤੋਂ ਬਚਣ । ਸਾਬਕਾ ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਕਿਹਾ ਕਿ ਅਜਿਹਾ ਕਦਮ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਧਾਰਾ 370 ਅਤੇ 35ਏ ਨੂੰ ਰੱਦ ਕਰਨ ਲਈ ਚੁੱਕੇ ਗਏ ‘ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ’ ਕਦਮਾਂ ਨੂੰ ਜਾਇਜ਼ ਠਹਿਰਾਵੇਗਾ। ਪੀ. ਡੀ. ਪੀ. ਪ੍ਰਧਾਨ ਨੇ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਦੇ ਕੇਂਦਰ ਦੇ ਪੱਖ ਵਿੱਚ ਫ਼ੈਸਲੇ ਦੇ ਬਾਵਜੂਦ ਕਈ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਸੰਸਦ ਸਣੇ ਕਿਸੇ ਵੀ ਅਥਾਰਿਟੀ ਵੱਲੋਂ ਧਾਰਾ 370 ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਹਾਲਾਂਕਿ, ਭਾਜਪਾ ਇਨ੍ਹਾਂ ਅਧਿਕਾਰਾਂ ਨੂੰ ਬਹਾਲ ਨਹੀਂ ਕਰ ਸਕਦੀ ਹੈ ਪਰ ਸੰਭਾਵਨਾ ਹੈ ਕਿ ਭਾਰਤ ਨੂੰ ਇੱਕ ਦੇਸ਼ ਵਜੋਂ ਜਲਦੀ ਜਾਂ ਬਾਅਦ ਵਿੱਚ ਅਜਿਹਾ ਕਰਨਾ ਪਵੇਗਾ । ਜੰਮੂ ਕਸ਼ਮੀਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਸਮਰਥਨ ਇਸ ਦਾਅਵੇ ਨੂੰ ਕਮਜ਼ੋਰ ਕਰੇਗਾ ਅਤੇ ਸੂਬੇ ਦੇ ਦਰਜੇ ਨੂੰ ਘੱਟ ਕਰੇਗਾ । ਸਾਨੂੰ ਦਲੀਲ ਅਤੇ ਬਿਰਤਾਂਤ ਨੂੰ ਜਿਊਂਦਾ ਰੱਖਣਾ ਪਵੇਗਾ ।