ਹਰਚੰਦ ਸਿੰਘ ਬਰਸਟ ਨੇ ਸਬਜੀ ਮੰਡੀ ਸਨੋਰ ਪਟਿਆਲਾ ਵਿਖੇ ਕੀਤਾ ਏ. ਟੀ. ਐਮ. ਦਾ ਉਦਘਾਟਨ

ਹਰਚੰਦ ਸਿੰਘ ਬਰਸਟ ਨੇ ਸਬਜੀ ਮੰਡੀ ਸਨੋਰ ਪਟਿਆਲਾ ਵਿਖੇ ਕੀਤਾ ਏ. ਟੀ. ਐਮ. ਦਾ ਉਦਘਾਟਨ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੱਛੀ ਮੰਡੀ, ਘਲੋੜੀ (ਪਟਿਆਲਾ) ਵਿਖੇ ਵੱਖ-ਵੱਖ ਤਰ੍ਹਾਂ ਦੇ ਲਗਾਏ ਬੂਟੇ, ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਲਗਾਉਣ ਲਈ ਕੀਤਾ ਪ੍ਰੇਰਿਤ
ਪਟਿਆਲਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਪਟਿਆਲਾ-ਸਨੌਰ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਨਵੇਂ ਬਣੇ ਏ. ਟੀ. ਐਮ. ਦਾ ਉਦਘਾਟਨ ਕੀਤਾ, ਇਸਦੇ ਨਾਲ ਹੀ ਵੱਖ-ਵੱਖ ਮੰਡੀਆਂ ਵਿੱਚ ਚੇਅਰਮੈਨ ਵੱਲੋਂ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ । ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਨੂੰ ਮੁੱਖ ਰੱਖ ਕੇ ਕਾਰਜ ਕੀਤੇ ਜਾ ਰਹੇ ਹਨ, ਇਸਦੇ ਤਹਿਤ ਪਟਿਆਲਾ-ਸਨੌਰ ਰੋਡ ਸਥਿਤ ਸਬਜੀ ਮੰਡੀ ਵਿਖੇ ਏ. ਟੀ. ਐਮ. ਲਗਾਇਆ ਗਿਆ ਹੈ ਤਾਂ ਜੋ ਇਸਦੀ ਸਹਾਇਤਾ ਨਾਲ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦਾ ਲੈਣ-ਦੇਣ ਕਰਨਾ ਸੌਖਾ ਹੋ ਜਾਵੇਗਾ ਅਤੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ । ਇਸ ਏ. ਟੀ. ਐਮ. ਦਾ ਜਿੱਥੇ ਸਾਰਿਆਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਮੰਡੀ ਬੋਰਡ ਨੂੰ ਵੀ ਆਰਥਕ ਪੱਧਰ ਤੇ ਮਜਬੂਤੀ ਮਿਲੇਗੀ । ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਏ. ਟੀ. ਐਮ. ਲਗਾਏ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਮੰਡੀਆਂ ਵਿੱਚ ਵਿਗਿਆਪਨਾਂ ਲਈ ਯੂਨਿਪੋਲ ਵੀ ਲਗਾਏ ਜਾ ਰਹੇ ਹਨ ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਪਟਿਆਲਾ-ਸਨੌਰ ਰੋਡ ਸਥਿਤ ਸਬਜ਼ੀ ਮੰਡੀ ਅਤੇ ਮੱਛੀ ਮੰਡੀ ਘਲੌੜੀ (ਪਟਿਆਲਾ) ਵਿਖੇ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਬੂਟੇ ਲਗਾ ਕੇ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਦਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਸ. ਬਰਸਟ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਭ ਦਾ ਅੱਗੇ ਆਉਣਾ ਬਹੁਤ ਜਰੂਰੀ ਹੈ । ਕਿਉਂਕਿ ਜਿਨ੍ਹਾਂ ਮਨੁੱਖੀ ਜੀਵਨ ਅਹਿਮ ਹੈ, ਉਨ੍ਹਾਂ ਹੀ ਵਾਤਾਵਰਨ ਵੀ ਅਹਿਮ ਹੈ ਅਤੇ ਇਸ ਨੂੰ ਬਚਾਉਣ ਲਈ ਸਾਰਿਆਂ ਨੂੰ ਕੁਦਰਤ ਨਾਲ ਜੁੜਣ ਦੀ ਲੋੜ ਹੈ। ਇਸ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਬੱਚਿਆਂ ਵਾਂਗ ਉਨ੍ਹਾਂ ਦੀ ਦੇਖ-ਰੇਖ ਕਰਨੀ ਚਾਹੀਦਾ ਹੈ । ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ । ਅੰਤ ਵਿੱਚ ਹਰਚੰਦ ਸਿੰਘ ਬਰਸਟ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨੀਅਰ, ਮਨਦੀਪ ਸਿੰਘ ਜਿਲ੍ਹਾ ਮੰਡੀ ਅਫ਼ਸਰ, ਪ੍ਰਭਲੀਨ ਸਿੰਘ ਚੀਮਾ ਡਿਪਟੀ ਜਿਲ੍ਹਾ ਮੰਡੀ ਅਫ਼ਸਰ, ਹਰਿੰਦਰ ਸਿੰਘ ਧਬਲਾਨ, ਜੌਲੀ ਪ੍ਰਧਾਨ ਸਬਜੀ ਮੰਡੀ ਸਮੇਤ ਐਚ. ਡੀ. ਐਫ. ਸੀ. ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹੇ ।
