ਜਿਰੋਡੋਜ਼ ਵੈਕਸੀਨ ਤੇ ਖਾਸ ਧਿਆਨ ਦਿੱਤਾ ਜਾਵੇ : ਡਾ. ਕੁਸ਼ਲਦੀਪ ਗਿੱਲ

ਜਿਰੋਡੋਜ਼ ਵੈਕਸੀਨ ਤੇ ਖਾਸ ਧਿਆਨ ਦਿੱਤਾ ਜਾਵੇ : ਡਾ. ਕੁਸ਼ਲਦੀਪ ਗਿੱਲ
ਪਟਿਆਲਾ 17 ਫਰਵਰੀ : ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਨਫਰੰਸ ਹਾਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਨਿਯਮਤ ਟੀਕਾਕਰਨ ਪ੍ਰੋਗਰਾਮ ਦੀ ਮਜਬੂਤੀ ਲਈ, ਯੂਵਿਨ ਪੋਰਟਲ ਤੇ 100 ਫੀਸਦੀ ਟੀਕਾਕਰਨ ਐਂਟਰੀਆਂ ਨੂੰ ਯਕੀਨੀ ਬਣਾਉਣ ਲਈ ਤੇ ਏ. ਈ. ਐਫ. ਆਈ. ਸਬੰਧੀ ਇਨਫਰਮੇਸ਼ਨ ਅਸਿਸਟੈਂਟ, ਬੀ. ਐਸ. ਏ. ਅਤੇ ਡਿਲੀਵਰੀ ਪੁਆਇੰਟ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਵਾਸਤੇ ਇੱਕ ਰੋਜਾ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਡਾਕਟਰ ਕੁਸ਼ਲਦੀਪ ਗਿੱਲ ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਪ੍ਰਾਈਵੇਟ ਹਸਪਤਾਲ ਤੋਂ ਆਏ ਹੋਏ ਪ੍ਰਤਿਨਿਧਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਹਸਪਤਾਲਾਂ ਵਿੱਚ ਹੋ ਰਹੀਆਂ ਡਿਲੀਵਰੀਆਂ ਤੋਂ ਬਾਅਦ ਬੱਚਿਆਂ ਨੂੰ ਜ਼ੀਰੋ ਡੋਜ ਵੈਕਸੀਨ ਜਿਵੇਂ ਹੈਪੀਟਾਈਟਸ, ਬੀ. ਸੀ. ਜੀ. ਤੇ ਓ. ਪੀ. ਵੀ. ਦੇਣੀ ਯਕੀਨੀ ਬਣਾਉਣ । ਯੂਵਿਨ ਪੋਰਟਲ ਵਿੱਚ ਐਂਟੀਰੀਜ ਕੀਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਜਨਮ ਤੋਂ ਤੁਰੰਤ ਬਾਅਦ ਦਿਤੀਆਂ ਜਾਣ ਵਾਲੀਆਂ ਵੈਕਸੀਨ ਸੇਵਾਵਾਂ ਦੇ ਹੱਕ ਤੋਂ ਵਾਂਝਾ ਨਾ ਕੀਤਾ ਜਾ ਸਕੇ । ਸ੍ਰੀ ਰਜਿੰਦਰ ਮੋਰਿਆ ਪੀ. ਓ. ਯੂ. ਐਨ. ਡੀ. ਪੀ. ਵੱਲੋਂ ਇਸ ਮੌਕੇ ਸਾਰਿਆਂ ਨੂੰ ਐਚ. ਆਰ. ਪੀ. ਆਈ. ਡੀ. ਅਤੇ ਯੂਵਿਨ ਪੋਰਟਲ ਤੇ ਐਂਟਰੀਆਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ 20 ਪ੍ਰਾਈਵੇਟ ਹਸਪਤਾਲਾਂਦੇ ਪ੍ਰਤੀਨਿਧ ਸ਼ਾਮਿਲ ਹੋਏ । ਇਸ ਮੌਕੇ ਡਾ. ਵਿਕਾਸ ਗੋਇਲ, ਡੀ. ਪੀ. ਐਮ. ਰੀਤਿਕਾ ਗਰੋਵਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਡੀ .ਐਸ. ਏ ਤ੍ਰਿਪਤਾ, ਬੀ. ਈ. ਈ. ਸ਼ਾਯਾਨ ਜ਼ਫਰ, ਗੀਤਾ ਕੰਮਪਿਊਟਰ ਅਪਰੇਟਰ ਮੋਜੂਦ ਸਨ ।
