ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮਹੀਨਾਵਾਰ ਮੀਟਿੰਗ ਆਯੋਜਿਤ
-5 ਮਾਰਚ ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਕੀਤੀ ਚਰਚਾ
ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਸ਼ੰਕਰਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐਸ. ਕੇ. ਐਮ. ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਬਲੱਡ ਰਿਲੇਸ਼ਨ ਦੀਆਂ ਰਜਿਸਟਰੀਆਂ ‘ਤੇ ਟੈਕਸ ਲਗਾਉਣ ਦਾ ਯਤਨ ਕਰ ਰਹੀ ਹੈ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਜਿਹੜੇ ਮੀਟਰ ਪੁੱਟ ਕੇ ਚਿੱਪ ਵਾਲੇ ਜਥੇਬੰਦੀਆਂ ਵੱਲੋਂ ਬਿਜਲੀ ਬੋਰਡ ਦੇ ਦਫਤਰ ਵਿੱਚ ਜਮ੍ਹਾਂ ਕਰਵਾਏ ਗਏ ਸੀ ਉਹਨਾਂ ਉੱਤੇ ਬੋਰਡ ਵੱਲੋਂ ਜੁਰਮਾਨਾ ਲਗਾਇਆ ਜਾ ਰਿਹਾ ਹੈ ਦਾ ਵੀ ਸਖਤ ਵਿਰੋਧ ਕੀਤਾ ਗਿਆ। ਇਸ ਮੌਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਚਿੱਪ ਵਾਲੇ ਮੀਟਰ ਬਿਲਕੁਲ ਬੰਦ ਕੀਤੇ ਜਾਣ ਤੇ ਪਹਿਲਾਂ ਵਾਲੇ ਮੀਟਰ ਜਿਹੜੇ ਪੁਰਾਣੇ ਸੀ ਉਹਨਾਂ ਦਾ ਇੰਤਜਾਮ ਕੀਤਾ ਜਾਵੇ। ਇਸ ਮੌਕੇ ਪਿੰਡ-ਪਿੰਡ ਪਹੁੰਚ ਕੇ ਪਿੰਡਾਂ ਵਿੱਚ ਇਕਾਈਆਂ ਬਣਾਈਆਂ ਜਾਣ ਤਾਂ ਜੋ ਜਥੇਬੰਦੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ । ਮੀਟਿੰਗ ਵਿੱਚ ਜਥੇਬੰਦੀ ਦੇ ਪ੍ਰੈਸ ਸਕੱਤਰ ਹਰਬੰਸ ਸਿੰਘ ਦਦਹੇੜਾ, ਭਗਵਾਨ ਸਿੰਘ ਮਾਨ ਚੁੰਨੀਕਲਾਂ, ਗੁਰਪ੍ਰੀਤ ਕੈਪਟਨ, ਮੇਜਰ ਸਿੰਘ ਸੈਕਟਰੀ, ਕਰਨੈਲ ਸਿੰਘ, ਭਾਗ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ ਸ਼ੰਕਰਪੁਰ, ਬਲਦੇਵ ਸਿੰਘ ਅਬਦੁਲਪੁਰ, ਨਿਰਮਲ ਸਿੰਘ ਦਫਤਰ ਇੰਚਾਰਜ ਸਨੌਰ, ਸੰਸਾਰ ਸਿੰਘ, ਗੁਰਚਰਨ ਸਿੰਘ ਹੰਜਰਾ, ਦੇਵ ਸ਼ਰਮਾ, ਕਿਰਪਾਲ ਸਿੰਘ ਪਾਲਾ, ਗੁਰਜਿੰਦਰ ਸਿੰਘ ਕਾਲਾ ਕੱਜੂ ਮਾਜਰਾ, ਸੁਰਜੀਤ ਸਿੰਘ ਗਾਂਧੀ, ਹਾਕਮ ਸਿੰਘ ਥੂਹੀ, ਭਗਵੰਤ ਸਿੰਘ ਅਲੀਪੁਰ ਅਤੇ ਹੋਰ ਕਿਸਾਨ ਨੇਤਾ ਮੌਜੂਦ ਸਨ ।
